ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵੱਲੋਂ ਪੋਸਟ ਗ੍ਰੈਜ਼ੂਏਟ ਬੌਟਨੀ ਵਿਭਾਗ ਵੱਲੋਂ ‘ਸ਼ਰਮਦਾਨ ਦਿਵਸ-2017’
ਬੌਟੈਨੀਕਲ ਗਾਰਡਨ ’ਚ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀਂ ਬੌਟੈਨੀਕਲ ਸੋਸਾਇਟੀ, ਬੌਟਨੀ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ’ਚ ਵਿਦਿਆਰਥੀਆਂ ਦੀਆਂ 4 ਟੀਮਾਂ ਨੇ ਭਾਗ ਲਿਆ। ਜਿਸ ’ਚ ਵਿਦਿਆਰਥੀਆਂ ਨੇ ਬੌਟੈਨੀਕਲ ਗਾਰਡਨ ਦੇ ਵੱਖ-ਵੱਖ ਭਾਗਾਂ ’ਚ ਬੜ੍ਹੇ ਸੁਚੱਜੇ ਢੰਗ ਨਾਲ ਸਫ਼ਾਈ ਅਤੇ ਗੱਡੀ ਕੀਤੀ।ਵਿਦਿਆਰਥੀਆਂ ਨੇ ਨਵੇਂ ਪੌਦੇ ਲਗਾ ਕੇ ਗਮਲਿਆਂ ਦੀ ਸਜਾਵਟ ਅਤੇ ਪੌਦਿਆਂ ਦੀ ਮਹੱਤਤਾ ਬਾਰੇ ਸਲੋਗਨ ਵੀ ਲਿਖੇ।
ਇਸ ਸਮਾਰੋਹ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਸਵੈਇੱਛਾ ਨਾਲ ਭਾਗ ਲਿਆ।ਵਿਦਿਆਰਥੀਆਂ ਨੇ ਵੱਖਰੇ ਵੱਖਰੇ ਇਲਾਕੇ ਨੂੰ ਅਪਨਾ ਕੇ ਭਵਿੱਖ ’ਚ ਵੀ ਇਸ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ।ਪ੍ਰਿੰ: ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸਾਫ਼-ਸਫ਼ਾਈ, ਵਾਤਾਵਰਣ ਦੀ ਸੰਭਾਲ, ਹੱਥੀਂ ਕਿਰਤ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਰੀਰ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ।ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਰੋਹ ’ਚ ਡਾ. ਐਮ.ਐਸ. ਬੱਤਰਾ, ਪ੍ਰੋ: ਕਿਰਨਦੀਪ ਕੌਰ ਹੁੰਦਲ ਮੁੱਖੀ ਬੌਟਨੀ ਵਿਭਾਗ, ਡਾ. ਹੇਮਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ ਸਮੇਤ ਕਈ ਹੋਰ ਸਖਸ਼ੀਅਤਾਂ ਮੌਜ਼ੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media