Monday, July 13, 2026

ਬਾਦਲ ਨੂੰ ਕੋਈ ਅਧਿਕਾਰ ਨਹੀ ਕਿ ਉਹ ਪੰਥ ਦੇ ਨਾਮ ਗੁ: ਮੰਜੀ ਸਾਹਿਬ ਵਿਖੇ ਪੰਥਕ ਇੱਕਠ ਕਰਨ

ਸੰਵਿਧਾਨਕ ਰੂਪ ਵਿਚ ਹਰਿਆਣਾ ‘ਚ ਟਾਸਕ ਫੋਰਸ ਦੇ ਬਲਬੂਤੇ ਬਾਦਲ ਦਾ ਕਬਜ਼ਾ- ਸੰਤ ਦਾਦੂਵਾਲ

                                              PPN220701                                                                                                                                                  ਤਸਵੀਰ- ਅਵਤਾਰ ਸਿੰਘ ਕੈਂਥ

ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੇਸ਼ ਵਿਚ ਸਿੱਖ ਕੌਮ ਦਾ ਕਤਲੇਆਮ ਅਤੇ ਸਿੱਖਾਂ ਦੀਆਂ ਭੈਣ-ਬੇਟੀਆਂ ਦੀ ਇੱਜ਼ਤ ਨਾਲ ਸ਼ਰੇਆਮ ਖੇਡਿਆ ਗਿਆ ਤਾਂ ਬਾਦਲ ਦੇ ਹੰਝੂ ਕਿਥੇ ਸੀ, ਉਸ ਸਮੇਂ ਬਾਦਲ ਨੇ ਜਾਨ ਦੇਣ ਦੀ ਗੱਲ ਬਾਰੇ ਕਿਉਂ ਨਹੀ ਸੋਚਿਆ, ਹੁਣ ਹਰਿਆਣਾ ‘ਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਲਈ ਅਲਗ ਕਮੇਟੀ ਬਣ ਗਈ ਹੈ ਅਤੇ ਉਥੇ ਹੀ ਗੁਰਦੁਆਰਿਆਂ ਦੀ ਗੋਲਕ ਦੀ ਕਮਾਈ ਘੱਟ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਅੱਜ ਬਾਦਲ ਦੇ ਹੰਝੂ ਨਿਕਲ ਆਏ ਅਤੇ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿੱਖ ਧਰਮ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁੱਖੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਬਠਿੰਡਾ ਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਬਾਬਾ ਦਾਦੂਵਾਲ ਨੇ ਕਿਹਾ ਕਿ ਆਉਣ ਵਾਲੀ 27 ਜੁਲਾਈ ਨੂੰ ਜੋ ਪ੍ਰਕਾਸ਼ ਸਿੰਘ ਬਾਦਲ ਵਲੋਂ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਪੰਥ ਦੇ ਨਾਮ ‘ਤੇ ਪੰਥਕ ਇੱਕਠ ਕਰਨ ਦਾ ਐਲਾਨ ਕੀਤਾ ਗਿਆ ਹੈ ਉਹ ਸਿਰਫ਼ ਇਕ ਡਰਾਮਾ ਹੈ  ਕਿਉਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾ ਤਾਂ ਪੰਥ ਦਰਦੀ ਹੈ ਅਤੇ ਨਾ ਹੀ ਉਸ ਨੇ ਪੰਥ ਦੇ ਲਈ ਕੁੱਝ ਕੀਤਾ ਹੈ।ਦਾਦੂਵਾਲ ਨੇ ਕਿਹਾ ਕਿ ਬਾਦਲ ਨੂੰ ਕੋਈ ਹੱਕ ਨਹੀ ਕਿ ਉਹ ਗੁਰਦੁਆਰਾ ਮੰਜੀ ਸਾਹਿਬ ਵਿਚ ਪੰਥ ਦੇ ਨਾਮ ‘ਤੇ ਇੱਕਠ ਕਰੇ, ਉਹ ਤਾਂ ਸਿਰਫ਼ ਸਿਆਸੀ ਪਾਰਟੀ ਅਕਾਲੀ ਦਲ ਦਾ ਸਰਪ੍ਰਸਤ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਤਾਂ ਇੱਕੱਤਰਤਾ ਕਰ ਸਕਦੀਆਂ ਹਨ, ਲਿਕਨ ਬਾਦਲ ਨਹੀ।ਉਨ੍ਹਾਂ ਕਿਹਾ ਕਿ ਬਾਦਲ ਨੇ ਇਸ ਐਲਾਨ ਦੇ ਨਾਲ ਸਾਫ਼ ਤੌਰ ‘ਤੇ ਰਾਜ ਦੇ ਸਿੱਖਾਂ ਨੂੰ ਪਤਾ ਚੱਲ ਗਿਆ ਹੈ ਕਿ ਸਿੱਖਾਂ ਦੀ ਮਹਾਨ ਸੰਸਥਾ ਅੱਜ ਬਾਦਲ ਦੀ ਸੰਸਥਾ ਹੈ ਕੌਮ ਦੀ ਨਹੀ। ਹਰਿਆਣਾ ਕਮੇਟੀ ਦੇ ਮਾਮਲੇ ‘ਤੇ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਵਿਚ ਅਲੱਗ ਗੁਰਦੁਆਰਾ ਕਮੇਟੀ ਬਨਾਉਣ ਨਾਲ ਹਰਿਆਣਾ ਦੇ ਸਿੱਖਾਂ ਨੂੰ ਆਪਣਾ ਹੱਕ ਮਿਲਿਆ ਹੈ ਅਤੇ ਇੱਕਲੇ ਹਰਿਆਣੇ ਦੇ ਸਿੱਖਾਂ ਨੂੰ ਹੀ ਨਹੀ ਬਲਕਿ ਪੰਜਾਬ ਦੇ ਸਿੱਖ ਵੀ ਅਲੱਗ ਕਮੇਟੀ ਬਨਣ ਨਾਲ ਖੁਸ਼ ਹਨ।ਉਨ੍ਹਾਂ ਕਿਹਾ ਕਿ ਇਕ ਤਰਫ਼ ਤਾਂ ਮੱਕੜ ਦੇ ਬਿਆਨ ਆ ਰਹੇ ਹਨ ਕਿ ਸਿੱਖਾਂ ਦੇ ਧਾਰਮਿਕ ਮਾਮਲੇ ਵਿਚ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਦਾਖ਼ਲ ਦੇਣ ਦੀ ਜਰੂਰਤ ਨਹੀ ਅਤੇ ਦੂਜੀ ਪੰਜਾਬ ਦੀ ਮੌਜੂਦਾ ਸਰਕਾਰ ਕੇਂਦਰ ਦੇ ਕੋਲ ਹਰਿਆਣਾ ਵਿਚ ਬਣੀ ਅਲੱਗ ਕਮੇਟੀ ਨੂੰ ਖਾਰਿਜ਼ ਕਰਨ ਦੀ ਗੱਲ ਕਰ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਹਮਲਾ ਕਰਦੇ ਹੋਏ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਨੂੰ ਨਿਰਪੱਖ ਰੋਲ ਅਦਾ ਕਰਨਾ ਚਾਹੀਦਾ ਹੈ ਨਾ ਕਿ ਬਾਦਲ ਦੇ ਪਿਛੇ ਸਿੱਖ ਭਾਈਆਂ ਨੂੰ ਆਪਸ ਵਿਚ ਲੜਾਉਣ ਦੀ ਰਾਜਨੀਤੀ ਬਨਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉੂਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਲਵਾਰਾਂ ਅਤੇ ਨੇਜਿਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋਣ ‘ਤੇ ਸਿੱਖਾਂ ਨੂੰ ਧਾਰਮਿਕ ਸਜ਼ਾ ਲਗਾਈ ਸੀ, ਲੇਕਿਨ ਹੁਣ ਹਰਿਆਣਾ ਦੇ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਦੀ ਟਾਸਕ ਫੋਰਸ ਅਤੇ ਸ੍ਰੋਮਣੀ ਅਕਾਲੀ ਦਲ ਦੇ ਨਾਮਵਰ ਨੇਤਾ ਬੰਦੂਕਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਉਥੋਂ ਦੀਆਂ ਸੰਗਤਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਸੰਤ ਦਾਦੂਵਾਲ ਨੇ ਪੰਜਾਬ ਅਤੇ ਹਰਿਆਣਾ ਦੀ ਸਿੱਖ ਸੰਗਤ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਬਾਦਲ ਅਤੇ ਜਥੇਦਾਰਾਂ ਦੇ ਝਾਂਸਿਆਂ ਵਿਚ ਆਉਣ ਦੀ ਲੋੜ ਨਹੀ। 

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply