Saturday, October 10, 2026

ਗੈਸ ਸਿਲੰਡਰ ਚੋਰ ਪੁਲੀਸ ਨੇ ਕੀਤਾ ਕਾਬੂ

ਚੌਕ ਮਹਿਤਾ, 11 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)  ਇਥੋਂ ਨੇੜਲੇ ਢਿਲੋਂ ਪੈਲਸ ਤੋਂ ਬੀਤੇ ਦਿਨੀਂ ਚੋਰੀ ਕੀਤਾ ਗੈਸ ਸਿਲੰਡਰ ਬੁੱਟਰ ਪੁਲੀਸ ਚੌਕੀ PPN1111201707ਵਾਲਿਆਂ ਨੇ ਚੋਰ ਸਮੇਤ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੲਕਰ ਲਿਆ ਹੈ।ਚੌਕੀ ਇੰਚਾਰਜ ਏ.ਐਸ.ਆਈ ਊਧਮ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਆਪਣੇ ਸਹਾਇਕ ਕਰਮਚਾਰੀਆਂ ਹੈਡ ਕਾਂਸਟੇਬਲ ਬਲਦੇਵ ਸਿੰਘ, ਗੁਰਦੇਵ ਸਿੰਘ ਤੇ ਜਤਿੰਦਰ ਸਿੰਘ ਨਾਲ ਸਿੰਘ-ਬੇਲਾ ਮੋੜ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਸ਼ੱਕੀ ਹਾਲਤ ਵਿੱਚ ਆਉਂਦੇ ਇਕ ਨੌਜਵਾਨ ਜਿਸ ਕੋਲ ਇਕ ਗੈਸ ਸਿਲੰਡਰ ਸੀ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਉਹ ਤਸੱਲੀਬਖਸ਼ ਜਵਾਬ ਨਾ ਦੇ ਸਕਿਆ।ਜਦ ਉਸ ਨੂੰ ਸਖਤੀ ਨਾਲ ਪੁਛਿਆ ਗਿਆ ਤਾਂ ਉਸ ਨੇ ਦਸਿਆ ਕਿ ਇਹ ਸਿਲੰਡਰ ਉਸਨੇ ਪੈਲੇਸ ਵਿਚੋਂ ਚੋਰੀ ਕੀਤਾ ਹੈ ਅਤੇ ਹੁਣ ਵੇਚਣ ਲਈ ਜਾ ਰਿਹਾ ਸੀ।ਚੌਕੀ ਇੰਚਾਰਜ ਊਧਮ ਸਿੰਘ ਨੇ ਦਸਿਆ ਕਿ ਦੋਸ਼ੀ ਦੀ ਪਛਾਣ ਰੋਸ਼ਨ ਸਿੰਘ ਰੋਸ਼ਨ ਪੁੱਤਰ ਬਲਦੇਵ ਸਿੰਘ ਪਿੰਡ ਖੱਬੇ ਰਾਜਪੂਤਾਂ ਵਜੋਂ ਹੋਈ ਹੈ। ਚੌਕੀ ਇੰਚਾਰਜ ਅਨੁਸਾਰ ਦੋਸ਼ੀ ਦੇ ਖਿਲਾਫ ਧਾਰਾ 379 ਆਈਪੀ.ਸੀ ਦੇ ਤਹਿਤ ਮੁਕੱਦਮਾ ਨੰ: 84 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply