Wednesday, March 11, 2026

‘ਹੇ ਅੰਨਦਾਤਾ ਰਹਿਮ ਕਰੋ’ ਦੇ ਰੋਸ ਮਾਰਚ `ਚ ਲੱਗੇ ਨਾਅਰੇ

ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਪਰਾਲੀ PPN1111201712ਜਲਾਉਣ ਵਾਲਿਆਂ ਖਿਲਾਫ ਇੱਕ ਰੋਸ ਮਾਰਚ ਕੀਤਾ ਗਿਆ।ਜਿਸ ਵਿੱਚ ਭਾਗ ਲੇਣ ਵਾਲਿਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਜਿਨਾਂ ਤੇ ‘‘ਹੇ ਅੰਨਦਾਤਾ ਰਹਿਮ ਕਰੋ’’ ਜਿਲਾ ਪ੍ਰਸਾਸਨ ਨੀਂਦ ਤੋਂ ਜਾਗੋ’’।ਇਹ ਰੋਸ ਮਾਰਚ ਫਾਇਰ ਬ੍ਰਿਗੇਡ ਚੌਕ ਤੋਂ ਸ਼ੁਰੂ ਹੋ ਕੋ ਬਜ਼ਾਰਾਂ ‘ਚ ਹੁੰਦਾ ਹੋਇਆ ਮਿੰਨੀ ਸਕੱਤਰੇਤ ਵਿਖੇ ਖਤਮ ਹੋਇਆ।
ਇਸ ਮੌਕੇ ਏ.ਡੀ.ਸੀ ਬਠਿੰਡਾ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ, ਚੇਅਰਪਰਸਨ ਨੈਸ਼ਨਲ ਗਰੀਨ ਟ੍ਰਿਬਿਊਨਲ, ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਸਮੇਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਪਰਾਲੀ ਦੇ ਧੰੂਏ ਕਾਰਨ ਪਿਛਲੇ ਦਿਨੀਂ ਬਠਿੰਡਾ ਸਮੇਤ ਕਈ ਥਾਵਾਂ ‘ਤੇ ਭਿਆਨਕ ਸੜਕ ਹਾਦਸੇ ਹੋਏ ਹਨ, ਜਿੰਨਾਂ ‘ਚ ਅਣਗਿਣਤ ਕੀਮਤੀ ਜਾਨਾਂ ਗਈਆਂ ਹਨ। ਉਨਾਂ ਕਿਹਾ ਪਰਾਲੀ ਜਲਾਉਣ ਦੀ ਸਮੱਸਿਆ ਜਿੱਥੇ ਪੂਰੇ ਦੇਸ਼ ਲਈ ਭਿਆਨਕ ਬਣੀ ਹੋਈ ਹੈ, ਉਥੇ ਇਸ ਸਮੱਸਿਆ ‘ਤੇ ਕਾਬੂ ਨਾ ਪਾ ਸਕਣ ‘ਚ ਸਾਡੇ ਦੇਸ਼ ਦਾ ਕਾਨੂੰਨ ਮਜ਼ਾਕ ਬਣ ਕੇ ਰਹਿ ਗਿਆ।ਇਸ ਪ੍ਰਦੂਸ਼ਨ ਦਾ ਸਾਰਾ ਦੋਸ਼ ਕਿਸਾਨਾਂ ’ਤੇ ਲਗਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਇਸ ਪ੍ਰਦੂਸ਼ਨ ਜੋ ਕਿ ਕਾਰਖਾਨਿਆਂ, ਡੀਜ਼ਲ ਗੱਡੀਆਂ ਆਦਿ ਬਾਰੇ ਕੁੱਝ ਨਹੀ ਕਿਹਾ ਗਿਆ।ਜਿੱਥੇ ਇਸ ਧੰੂਏ ਕਾਰਨ ਭਿਆਨਕ ਸੜਕ ਹਾਦਸੇ ਹੋਏ ਹਨ, ਉੱਥੇ ਬੱਚਿਆਂ ਅਤੇ ਬਜੁੱਰਗਾਂ ਲਈ ਵੀ ਬਿਮਾਰੀਆਂ ਦਾ ਕਾਰਨ ਬਣਿਆ ਹੈ। ਉਨਾਂ ਕਿਹਾ ਕਿ ਭਾਵੇਂ ਮਾਨਯੋਗ ਅਦਾਲਤ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਜਲਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ, ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਖੁੱਲੇਆਮ ਪਰਾਲੀ ਜਲਾਈ ਗਈ, ਇੱਥੋਂ ਤੱਕ ਕਿ ਪਰਾਲੀ ਜਲਾਉਂਦੇ ਤਸਵੀਰਾਂ ਵੀ ਪ੍ਰਕਾਸ਼ਿਤ ਕਰਵਾ ਰਹੇ ਹਨ। ਉਨਾਂ ਕਿਹਾ ਕਿ ਕੁੱਝ ਰਾਜਨੀਤਿਕ ਪਾਰਟੀਆਂ ਅਤੇ ਯੂਨੀਅਨਾਂ ਕਿਸਾਨਾਂ ਨੂੰ ਪਰਾਲੀ ਜਲਾਉਣ ਲਈ ਭੜਕਾ ਰਹੀਆਂ ਹਨ ਜੋ ਕਿ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪਰਾਲੀ ਜਲਾਉਣ ਵਾਲੇ ਕਿਸਾਨਾਂ ਖਿਲਾਫ ਜੋ ਜੁਰਮਾਨਾ ਅਤੇ ਸਜ਼ਾ ਨਿਰਧਾਰਤ ਕੀਤੀ ਹੈ, ਉਸ ਨੂੰ ਜਿਲਾ ਪ੍ਰਸਾਸ਼ਨ ਲਾਗੂ ਕਰਵਾਉਣ ‘ਚ ਪੂਰੀ ਤਰਾਂ ਅਸਮਰਥ ਹੈ।ਇਸ ਰੋਸ ਮਾਰਚ ‘ਚ ਮੇਅਰ ਨਗਰ ਨਿਗਮ ਬਲਵੰਤ ਰਾਏ ਨਾਥ, ਕਾਂਗਰਸ ਕਮੇਟੀ ਦੇ ਅਰੁਣ ਵਧਾਵਨ, ਪਵਨ ਮਾਨੀ, ਰਾਜ ਕੁਮਾਰ ਸੂਦ, ਭੁਪਿੰਦਰ ਬਾਂਸਲ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਦੇ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply