ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਨੂੰ ਪੰਜਾਬ ਪੱਧਰ ਤੇ ਜਿਲ੍ਹਾ ਪੱਧਰ `ਤੇ ਮਜਬੁਤ ਕਰਨ ਲਈ ਕੀਤੀਆਂ ਜਾ ਰਹੀਆਂ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਤਹਿਤ ਯੁਗਰਾਜ ਫਾਉਂਡੇਸ਼ਨ ਵਿਖੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ ਵੱਲੋਂ ਪੰਕਜ ਸਹਿਦੇਵ ਨੂੰ ਜਿਲ੍ਹਾ ਕੋਆਰਡੀਨੇਟਰ, ਗੁਰਜੀਤ ਕੌਰ ਢਿੱਲੋਂ ਮੀਤ ਪ੍ਰਧਾਨ ਵੁਮੈਨ ਸੈਲ ਅੰਮ੍ਰਿਤਸਰ, ਸੁਖਦੇਵ ਸਿੰਘ ਸਟੇਟ ਕੋਆਰਡੀਨੇਟਰ ਪੰਜਾਬ, ਹਰਮਨਦੀਪ ਸਿੰਘ ਯੂਥ ਪ੍ਰਧਾਨ ਸਿਟੀ ਗੁਰਦਾਸਪੁਰ, ਰੀਤੂ ਮੋਂਗਾ ਜਿਲ੍ਹਾ ਪ੍ਰਧਾਨ ਵੁਮੈਨ ਸੈਲ ਨਿਯੁੱਕਤ ਕੀਤਾ ਗਿਆ।ਇਸ ਸਮੇਂ ਵੁਮੈਨ ਸੈਲ ਪੰਜਾਬ ਪ੍ਰਧਾਨ ਹਰਪ੍ਰੀਤ ਕੌਰ ਘਲੀ ਵਿਸ਼ੇਸ਼ ਤੋਰ `ਤੇ ਪਹੁੰਚੇ।
ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿਚ ਗਰੀਬ ਲੋਕਾਂ ਨਾਲ ਹੋ ਰਹੇ ਧੋਖੇ ਤੇ ਔਰਤਾਂ ਨਾਲ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰਨ ਲਈ ਜਲਦ ਹੀ ਮੁਹਿੰਮ ਚਲਾਈ ਜਾਵੇਗੀ ਅਤੇ ਨੋਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੁਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੰਗਠਨ ਵੱਲੋਂ ਜਲਦ ਹੀ ਪੰਜਾਬ ਤੇ ਅੰਮ੍ਰਿਤਸਰ ਜਿਲ੍ਹੇ ਵਿਚ ਵਾਰਡ ਪੱਧਰ `ਤੇ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਮਾਯੁਰ ਅਗਰਵਾਲ, ਡਾ. ਦਵਿੰਦਰ ਸਹਿਗਲ, ਚੰਦਰ ਸ਼ੇਖਰ ਬਾਵਾ, ਸੁੱਖ ਸਰਪੰਚ ਬੋਪਾਰਾਏ, ਭੂਪਿੰਦਰ ਸਿੰਘ, ਬਲਬੀਰ ਸਿੰਘ ਸਹੋਤਾ, ਤਜਿੰਦਰ ਸਿੰਘ ਬਿੱਘੀ, ਲਖਬੀਰ ਸਿੰਘ ਖਿਆਲਾ, ਦੀਪਕ ਰਾਏ ਮੋਂਗਾ, ਜਤਿੰਦਰ ਸਿੰਘ(ਇੰਗਲੈਂਡ), ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media