Monday, March 16, 2026

ਕਾਵਿ ਸੰਗ੍ਰਹਿ ‘ਮਨੁੱਖ ਤੇ ਸੁੱਖ’ ਲੋਕ ਅਰਪਣ ਸਮਾਗਮ- ਫੁੱਲਾਂ ਦੇ ਪੌਦੇ ਵੀ ਵੰਡੇ

ਸਮਰਾਲਾ, 14 ਨਵੰਬਰ (ਪੰਜਾਬ ਪੋਸਟ- ਕੰਗ) – ਗੋਲਡਨ ਪ੍ਰੀਤ ਐਗਰੋ ਫਾਰਮ ਘੁਲਾਲ ਵਿਖੇ ਜੈਵਿਕ ਖੇਤੀ ਮਿਸ਼ਨ (ਰਜਿ:) ਵੱਲੋਂ ਜਸਬੀਰ ਸਿੰਘ ਘੁਲਾਲ ਦੁਆਰਾ PPN1411201718ਲਿਖਿਆ  ਕਾਵਿ ਸੰਗ੍ਰਹਿ ‘ਮਨੁੱਖ ਤੇ ਸੁੱਖ’ ਲੋਕ ਅਰਪਣ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪੰਜਾਬੀ ਦੇ ਉੱਘੇ ਗਾਇਕ ਸੁਦੇਸ਼ ਯਮਲਾ, ਕਰਮਜੀਤ ਅਜ਼ਾਦ ਅਤੇ ਮੇਜ਼ਵਾਨ ਜਸਬੀਰ ਸਿੰਘ ਘੁਲਾਲ ਹਾਜ਼ਰ ਸਨ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦਾ ਸਮਾਗਮ ਵਿੱਚ ਪਹੁੰਚਣ ਤੇ ਪੁਰਜੋਰ ਸਵਾਗਤ ਕੀਤਾ ਗਿਆ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਜੈਵਿਕ ਖੇਤੀ ਅਤੇ ਇਸ ਤਰਾਂ ਦੀਆਂ ਲੋਕ ਪੱਖੀ ਰਚਨਾਵਾਂ ਰਾਹੀਂ ਅਸੀਂ ਵਾਤਾਵਰਣ ਤੇ ਮਨੁੱਖੀ ਸਿਹਤ ਦੀ ਸੰਭਾਲ ਕਰ ਸਕਦੇ ਹਾਂ।ਸਾਹਿਤਕਾਰ ਲਖਵੀਰ ਸਿੰਘ ਲੱਭਾ ਨੇ ਜਸਬੀਰ ਸਿੰਘ ਘੁਲਾਲ ਦੀਆਂ ਲਿਖੀਆਂ ਕਵਿਤਾਵਾਂ ਨੂੰ ਹਾਜ਼ਰੀਨ ਨਾਲ ਤੁਰੰਨਮ ਰਾਹੀਂ ਸਾਂਝਾ ਕੀਤਾ।ਪੁੱਸਤਕ ਬਾਰੇ ਪੇਪਰ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਪੜਿਆ।ਜਿਸ ਵਿੱਚ ਮਨੁੱਖ ਸਦੀਆਂ ਤੋਂ ਸੁੱਖ ਦੀ ਤਲਾਸ਼ ਵਿੱਚ ਰਿਹਾ ਹੈ। ਇਸ ਲਈ ਉਹ ਜਨਮ ਤੋਂ ਲੈ ਕੇ ਅੰਤ ਤੱਕ ਕੁਦਰਤ ਦੁਆਰਾ ਸਿਰਜੀ ਸ੍ਰਿਸ਼ਟੀ ਤੋਂ ਸ਼ਕਤੀ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਦਾ ਰਿਹਾ ਹੈ।ਇਹ ਸ਼ਕਤੀ ਧਰਤੀ, ਮਿੱਟੀ, ਹਵਾ, ਪਾਣੀ, ਰੁੱਖ, ਮੌਸਮ, ਕੁਦਰਤੀ ਵਾਤਾਵਰਣ ਅਤੇ ਫਿਰ ਜੀਵਾਂ ਦੇ ਰੂਪ ਵਿੱਚ ਮਿਲਦੀ ਹੋਵੇ, ਚਾਹੇ ਇਹ ਸ਼ਕਤੀ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਤੋਂ ਮਿਲਦੀ ਹੋਵੇ, ਜਿਸ ਰਾਹੀਂ ਮਨੁੱਖ ਦਾ ਮਨ ਸਦਾ ਸੁਖੀ ਅਤੇ ਅਨੰਦਿਤ ਹੋ ਜਾਂਦਾ ਹੈ। ਵਾਤਾਵਰਣ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਵਿੱਚ ਸ੍ਰੀਮਤੀ ਬਲਵਿੰਦਰ ਕੌਰ ਘੁਲਾਲ, ਦਲਜੀਤ ਸ਼ਾਹੀ, ਰਾਜਵਿੰਦਰ ਸਮਰਾਲਾ ਉੱਘੇ ਰੰਗਕਰਮੀ, ਕਰਮਜੀਤ ਅਜ਼ਾਦ, ਜੁਆਲਾ ਸਿੰਘ ਥਿੰਦ, ਸਰਬਜੀਤ ਕੌਰ ਬੱਬੂ, ਅਮੋਲਕ ਸਿੰਘ ਘੁਲਾਲ, ਬਲਬੀਰ ਬੱਬੀ, ਹਰਮਨਪ੍ਰੀਤ, ਜੈਸਮੀਨ ਅਤੇ ਸੁਦੇਸ਼ ਯਮਲਾ ਨੇ ਆਪਣੀ ਲੋਕ ਪੱਖੀ ਗਾਇਕੀ ਨਾਲ ਸਟੇਜ਼ ਤੇ ਹਾਜ਼ਰੀ ਲਵਾਈ।
ਇਸ ਤੋਂ ਇਲਾਵਾ ਹਾਜ਼ਰ ਸਖਸ਼ੀਅਤਾਂ ਵਿੱਚ ਲਖਵੀਰ ਸਿੰਘ ਲੁਧਿਆਣਾ, ਰਮਨਪ੍ਰੀਤ ਕੌਰ, ਤੇਜਪਾਲ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਫੌਜੀ, ਏਕਮਵੀਰ, ਮਲਕੀਤ ਸਿੰਘ ਘੁਲਾਲ, ਰਾਮ ਸਿੰਘ ਢਿੱਲੋਂ, ਸੁਰਿੰਦਰ ਸਿੰਘ ਬੱਬੂ, ਮਨਪ੍ਰੀਤ ਸਿੰਘ ਸਮਰਾਲਾ, ਨਰਿੰਦਰ ਮਣਕੂ ਗਜ਼ਲਗੋ, ਬਿੱਟੂ ਬਾਸੀ, ਲਖਵਿੰਦਰ ਸਿੰਘ, ਦਰਬਾਰਾ ਸਿੰਘ ਪ੍ਰਤਾਪਗੜ, ਸਵਰਨ ਚੰਨਾਂ, ਗੁਰਵਿੰਦਰ ਸਿੰਘ ਨਾਨੋਵਾਲ ਪ੍ਰਧਾਨ ਗਲੇਡਾ ਪੰਜਾਬ, ਮਹਿੰਦਰ ਸਿੰਘ ਕੁੱਬਾ, ਨਾਜਰ ਸਿੰਘ, ਬਲਵਿੰਦਰ ਕਟਾਣੀ ਆਦਿ ਹਾਜ਼ਰ ਸਨ। ਮੰਚ ਦਾ ਸੰਚਾਲਨ ਲਖਵੀਰ ਸਿੰਘ ਬਲਾਲਾ ਨੇ ਬਾਖੂਬੀ ਨਾਲ ਨਿਭਾਇਆ।ਸਮਾਗਮ ਦੇ ਦੌਰਾਨ ਹਾਜ਼ਰ ਸਖਸ਼ੀਅਤਾਂ ਨੂੰ ਜੈਵਿਕ ਖੇਤੀ ਮਿਸ਼ਨ ਵਲੋਂ ਫੁੱਲਾਂ ਅਤੇ ਦਰੱਖਤਾਂ ਦੇ ਪੌਦੇ ਵੰਡੇ ਗਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply