ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਈਡੀਅਟ ਕਲੱਬ ਅਤੇ ਮਾਲ ਆਫ਼ ਅੰਮ੍ਰਿਤਸਰ ਵਲੋਂ ਬਾਲ ਦਿਵਸ ਮੌਕੇ ਇਕ ਐਵਾਰਡ ਸਮਾਰੋਹ
ਕਰਵਾਇਆ ਗਿਆ।ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫ਼ਿਲਮੀ ਕਲਾਕਾਰ ਰਾਜਿੰਦਰ ਰਿਖੀ `ਈਡੀਅਟ` ਅਤੇ ਸੀਨੀ. ਮੀਤ ਪ੍ਰਧਾਨ ਧਵਨੀ ਮਹਿਰਾ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਦੇ ਹਾਂ ਜੋ ਕਿ ਸਨਮਾਨ ਦੇ ਕਾਬਿਲ ਹੁੰਦੇ ਹਨ।ਮਾਲ ਆਫ਼ ਅੰਮ੍ਰਿਤਸਰ ਦੇ ਯੂਨਿਟ ਹੈਡ ਕਰਨਲ ਮਨਦੀਪ ਸਿੰਘ ਨੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ `ਤੇ ਆਪਣੇ ਦੇਸ਼, ਮਾਂ-ਬਾਪ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਬੱਚੇ ਸਨਮਾਨ ਦੇ ਹੱਕਦਾਰ ਹਨ। ਧਵਨੀ ਮਹਿਰਾ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਦੇ 14 ਬੱਚਿਆਂ ਨੂੰ ਐਵਾਰਡ ਦੇਣ ਲਈ ਚੁਣਿਆ ਅਤੇ ਇਹ ਸਾਰੇ ਬੱਚੇ ਸੱਚਮੁੱਚ ਹੀ ਆਪਣੇ-ਆਪਣੇ ਖੇਤਰ ਵਿਚ ਆਪਣੀ ਵਧੀਆ ਪਹਿਚਾਣ ਬਣਾ ਚੁੱਕੇ ਹਨ।
ਕਲੱਬ ਵਲੋਂ ਇਸ ਵਾਰ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਵਿਚ ਲਵ ਪੰਜਾਬ, ਨਿੱਕਾ ਜੈਲਦਾਰ, ਨਿੱਕਾ ਜੈਲਦਾਰ 2, ਸਰਗੀ, ਫ਼ਿਰੰਗੀ ਤੇ ਹੋਰ ਪੰਜਾਬੀ ਫ਼ਿਲਮਾਂ ਵਿਚ ਬਾਲ ਆਰਟਿਸਟ ਦੇ ਤੌਰ `ਤੇ ਕੰਮ ਕਰ ਚੁੱਕੇ ਅੰਸ਼ ਤੇਜਪਾਲ, ਸਕੇਟਿੰਗ ਵਿਚ ਵਿਜੇ ਸ਼ਰਮਾ ਟ੍ਰੇਨਰ ਦੇ ਰਾਵੀ ਬਾਜਵਾ, ਯੁਗਰਾਜ, ਦਾਨਵੀਰ ਸਿੰਘ ਅਤੇ ਪਰਿਨਾਜ਼ ਬਾਜਵਾ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ `ਤੇ ਮੱਲਾਂ ਮਾਰਨ ਲਈ, ਜਿਮਨਾਸਟਿਕ ਵਿੱਚ ਅੰਤਰਰਾਸ਼ਟਰੀ ਪੱਧਰ `ਤੇ ਜਿੱਤਣ ਵਾਲੀ ਰਾਯਨ ਇੰਟਰਨੈਸ਼ਨਲ ਸਕੂਲ ਦੀ ਜੀਆ ਅਰੋੜਾ, ਚੈਸ ਦੇ ਖੇਤਰ ਵਿਚ ਸ਼ਿੰਗਾਰੀ ਚੈਸ ਅਕੈਡਮੀ ਦੇ ਰਾਸ਼ਟਰੀ ਵਿਜੇਤਾ ਅਨੁਸ਼ਕਾ ਅਗਰਵਾਲ ਅਤੇ ਰਿਸ਼ਭ ਚਾਵਲਾ, ਪੰਜਾਬੀ ਗਾਇਕੀ ਦੇ ਖੇਤਰ ਵਿਚ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਲਈ ਗੁਰਜੰਟ ਸਿੰਘ, ਅਬੈਕਸ ਲਈ ਵਰਿੰਦਰਜੀਤ ਸਿੰਘ ਅੰਤਰਰਾਸ਼ਟਰੀ ਪੱਧਰ, ਸਿਮਰਨ ਕੌਰ ਰਾਜ ਪੱਧਰੀ ਡਰਾਇੰਗ ਮੁਕਾਬਲਾ ਜੇਤੂ (ਸਟਰੌਗ ਬੇਸਿਕਸ), ਸਕਿਪਿੰਗ ਰੋਪ ਲਈ ਸਵਯਮ ਖੇੜਾ, ਡਾਂਸ ਲਈ ਛੋਟੀ ਬੱਚੀ ਲਕਸ਼ਮੀ ਮਹਾਜਨ, ਲੋਕਗੀਤ ਲਈ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਦੀ ਪਰਨੀਤ ਕੌਰ, ਜਨਰਲ ਨੋਲਜ ਵਿਚ ਰਾਜ ਪੱਧਰੀ ਵਿਜੇਤਾ ਗੁਰਬੰਧਨ ਸਿੰਘ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਬਚਿਆਂ ਨੂੰ ਮਾਲ ਆਫ਼ ਅੰਮ੍ਰਿਤਸਰ ਦੀ ਸੀਨੀਅਰ ਮੈਨੇਜਰ (ਸੀ.ਆਰ.ਐਮ) ਜੋਤੀ ਰੋਹਿਤ, ਰਾਜਿੰਦਰ ਰਿਖੀ `ਈਡੀਅਟ` ਅਤੇ ਧਵਨੀ ਮਹਿਰਾ ਨੇ ਐਵਾਰਡ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ ਨਵੀਨਤਾ ਤੇ ਉਦਯੋਗਿਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਇੰਸਟੀਚਿਊਸ਼ਨਜ ਇਨੋਵੇਸ਼ਨ …
Punjab Post Daily Online Newspaper & Print Media