ਮਲੋਟ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਬਲਜੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਿਜੈ ਗਰਗ
ਪਿ੍ੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਗਣਿਤ ਮੇਲਾ ਕਰਵਾਇਆ ਗਿਆ।ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਣਿਤ ਵਿਸ਼ੇ ਨਾਲ ਸਬੰਧਿਤ ਚਾਰਟ, ਮਾਡਲ, ਆਦਿ ਦੀਆਂ ਪ੍ਰਦਰਸ਼ਨੀਆਂ ਦਾ ਅਯੋਜਨ ਕੀਤਾ ਗਿਆ ।ਇਸ ਮੇਲੇ ਦਾ ਉਦਘਾਟਨ ਹਿੰਮਤ ਸਿੰਘ ਸਰਪ੍ਰਸਤ ਟੀਚਰ ਯੂਨੀਅਨ ਮੁਕਤਸਰ ਸਾਹਿਬ ਅਤੇ ਮਨੋਜ ਅਸੀਜਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਮਲੋਟ ਨੇ ਰਿਬਨ ਕੱਟ ਕੇ ਕੀਤਾ।ਹਿੰਮਤ ਸਿੰਘ ਨੇ ਬੋਲਦਿਆਂ ਕਿਹਾ ਇਸ ਤਰਾਂ ਹਰ ਵਿਸ਼ੇ ਦਾ ਮੇਲਾ ਲਗਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਵਿੱਚ ਪੜਨ ਦੀ ਰੁਚੀ ਪੈਦਾ ਕੀਤੀ ਜਾ ਸਕੇ, ਮਨੋਜ ਅਸੀਜਾ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਪੜਾਈ ਕਰਨ ਲਈ ਜੇਕਰ ਕਿਸੇ ਕਿਸਮ ਦੀ ਕੋਈ ਜਰੂਰਤ ਹੋਵੇ ਸਾਡੀਆਂ ਸੰਸਥਾਵਾ ਹਮੇਸ਼ਾ ਤਿਆਰ ਹਨ, ਇਸ ਮੌਕੇ ਪਿ੍ੰਸੀਪਲ ਵਿਜੈ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ ਆਖਿਆ` ਅਤੇ ਦੱਸਿਆ ਇਸ ਗਣਿਤ ਮੇਲੇ ਰਾਹੀ ਬਚਿਆ ਵਿੱਚ ਗਣਿਤ ਵਿਸ਼ੇ ਲਈ ਰੁਚੀ ਪੈਦਾ ਕੀਤੀ ਜਾਵੇਗੀ ਅਤੇ ਇਸ ਵਿਸ਼ੇ ਪ੍ਰਤੀ ਬਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਦਨ ਲਾਲ, ਸੁਰੇਸ਼ ਕੁਮਾਰ, ਹਰੀ ਸਿੰਘ ਹਾਜ਼ਰ ਸਨ, ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ.ਪੀ.ਈ ਨੇ ਸੰਭਾਲੀ।ਇਸ ਮੇਲੇ ਨੂੰ ਸਫਲ ਬਣਾਉਣ ਲਈ ਮੈਥ ਟੀਚਰ ਸੰਦੀਪ ਮੱਕੜ, ਰਾਜੀਵ ਕੁਮਾਰ, ਮੈਡਮ ਸੀਮਾ ਅਰੋੜਾ, ਇੰਦਰਜੀਤ ਕੌਰ, ਜਸਪਿੰਦਰ ਕੋਰ ਨੇ ਬਹੁਤ ਮਿਹਨਤ ਨਾਲ ਬਚਿਆ ਦੀ ਤਿਆਰੀ ਕਰਵਾਈ, ਮੁੱਖ ਮਹਿਮਾਨਾਂ ਅਤੇ ਬੱਚਿਆ ਦੇ ਮਾਪਿਆਂ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਗਣਿਤ ਨਾਲ ਸਬੰਧਿਤ ਮਾਡਲ, ਚਾਰਟ, ਐਕਟੀਵਿਟੀ ਨੂੰ ਦੇਖਿਆ ਅਤੇ ਉਨਾਂ ਨੂੰ ਅਸ਼ੀਰਵਾਦ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media