ਅੰਮਿ੍ਤਸਰ, 14 ਨਵੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਖਾਦ ਵਿਕਰੇਤਾ ਨੂੰ ਦਿੱਤੀਆਂ ਗਈਆਂ ਪੀ.ਓ.ਐਸ ਮਸ਼ੀਨਾਂ ਭਾਰਤ ਸਰਕਾਰ ਵੱਲੋਂ ਕਿਸਾਨੀ ਹਿੱਤ ਵਿੱਚ ਖਾਦਾਂ ਦੀ ਵੰਡ ਨੂੰ ਸਚਾਰੂ ਢੰਗ ਨਾਲ ਕਿਸਾਨਾਂ ਤੱਕ ਪੁੱਜਦਾ ਕਰਨਾ ਹਿੱਤ ਹੈ।
ਉਨਾਂ ਦੱਸਿਆ ਕਿ ਇਨਾਂ ਮਸ਼ੀਨਾਂ ਦੀ ਵਰਤੋਂ ਨਾਲ ਨਿਊਟਰੀਐਂਟ ਬੇਸਡ ਭਾਵ ਐਨ.ਪੀ.ਕੇ ਖਾਦਾਂ ਪੀ:ਓ:ਐਸ ਮਸ਼ੀਨਾਂ ਰਾਹੀਂ ਕਿਸਾਨਾਂ ਨੂੰ ਮਿਲਣਗੀਆਂ।ਇਨਾਂ ਮਸ਼ੀਨਾਂ ਦੀ ਵਰਤੋਂ ਸਬੰਧੀ ਟਾਟਾ ਕੈਮੀਕਲ, ਚੰਬਲ ਫਰਨਾਲਈਜਲ ਅਤੇ ਇਫਕੋ ਵੱਲੋਂ ਖੇਤੀ ਵਿਭਾਗ ਵੱਲੋ ਰਜਿਸਟਰਡ ਖਾਦ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਡੀਲਰਾਂ ਨੂੰ ਬਲਾਕ ਪੱਧਰੀ ਟੇ੍ਰਨਿੰਗ ਦਿੱਤੀ ਗਈ ਹੈ। ਇਨਾਂ ਮਸ਼ੀਨਾਂ ਦੀ ਵਰਤੋਂ ਨਾਲ ਐਨ:ਪੀ:ਕੇ ਖਾਦਾਂ ਦੇ ਰੇਟ ਵਿੱਚ ਕੋਈ ਫਰਕ ਨਹੀਂ ਪਵੇਗਾ ਬਲਕਿ ਖਾਦ ਦੀ ਵੰਡ ਸਿਸਟਮ ਵਿੱਚ ਸੁਧਾਰ ਹੋਵੇਗਾ।ਕਿਸਾਨਾਂ ਨੂੰ ਖਾਦ ਪਹਿਲਾਂ ਵਾਂਗ ਹੀ ਸਬਸਿਡੀ ਰੇਟਾਂ ਤੇ ਮਿਲੇਗੀ।
ਉਨਾਂ ਦੱਸਿਆ ਕਿ ਇਨਾਂ ਪੀ :ਓ:ਐਸ ਮਸ਼ੀਨਾਂ ਰਾਹੀਂ ਕਿਸਾਨ ਨੂੰ ਹੁਣ ਆਪਣਾ ਅਧਾਰ ਕਾਰਡ ਦਿਖਾ ਕੇ ਖਾਦ ਲੈ ਸਕਣਗੇ ਤਾਂ ਜੋ ਖਾਦ ਦੀ ਵਰਤੋਂ ਖੇਤੀ ਤੋਂ ਇਲਾਵਾ ਕਿਸੇ ਹੋਰ ਕੰਮ ਵਿੱਚ ਨਾ ਹੋ ਸਕੇ। ਉਨਾਂ ਦੱਸਿਆ ਕਿ ਸਕੀਮ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡੀ:ਬੀ:ਟੀ ਸਕੀਮ ਕਿਸਾਨਾਂ ਦੇ ਹਿੱਤ ਵਿੱਚ ਹੈ। ਇਸ ਲਈ ਇਹ ਸਕੀਮ ਲਾਗੂ ਕਰਨ ਵਿੱਚ ਪੂਰਨ ਸਹਿਯੋਗ ਦੇਣ ਉਨਾਂ ਨੇ ਖਾਦ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਡੀਲਰ ਕਿਸੇ ਕਿਸਾਨ ਤੋਂ ਵੱਧ ਰੇਟ ਨਾ ਲਵੇ, ਜੇਕਰ ਕੋਈ ਖਾਦ ਵਿਕਰੇਤਾ ਵੱਧ ਰੇਟ ਲੈਂਦਾਂ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਅੱਜ ਕਈ ਦੁਕਾਨਾਂ ਉਤੇ ਉਕਤ ਮਸ਼ੀਨਾਂ ਦਾ ਕੰਮ ਵੇਖਿਆ ਗਿਆ ਜੋ ਕਿ ਸਹੀ ਪਾਇਆ ਗਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media