Friday, March 13, 2026

ਵਿਸ਼ਵ ਸ਼ਾਂਤੀ ਤੇ ਭਾਈਚਾਰੇ ਲਈ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ `ਚ ਮਨਾਇਆ ਸਿਮਰਨ ਦਿਵਸ

ਨਾਂਦੇੜ, 15 ਨਵੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਸੰਸਾਰ ਵਿਚ ਸ਼ਾਂਤੀ ਬਣੀ ਰਹੇ, ਲੋਕਾਂ ਵਿਚ ਭਾਈਚਾਰਾ ਅਤੇ ਪਿਆਰ ਦੇ ਵਾਧੇ ਦੀ ਕਾਮਨਾ ਦੇ ਨਾਲ Hazur Sahibਅੱਜ 15 ਨਵੰਬਰ ਦੀ ਸ਼ਾਮ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਵਿਖੇ ਸਿਮਰਨ ਦਿਵਸ ਮਨਾਇਆ ਗਿਆ।ਇਸ ਪਰੋਗਰਾਮ ਦੀ ਸ਼ੁਰੁਆਤ ਅੱਜ ਤੋਂ ਠੀਕ 10 ਸਾਲ ਪਹਿਲਾਂ ਜਾਗ੍ਰਤੀ ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਕੀਤੀ ਗਈ ਸੀ ।
ਅੱਜ ਸੰਪੰਨ ਹੋਏ ਪਰੋਗਰਾਮ ਵਿੱਚ ਸ਼ਾਮ ਮੂਲਮੰਤਰ ਦਾ ਪਾਠ ਕਰ ਸਮੂਹਿਕ ਜਾਪ ਕੀਤਾ ਗਿਆ।ਜਿਸ ਸਮੇਂ ਤਖਤ ਸਾਹਿਬ ਵਿਖੇ `ਚ ਸਮੂਹਿਕ ਜਾਪ ਚੱਲ ਰਿਹਾ ਸੀ, ਉਸੇ ਸਮੇਂ ਸੰਸਾਰ ਵਿੱਚ ਅਨੇਕਾਂ ਥਾਵਾਂ `ਤੇ ਵੀ ਸਾਮੂਹਿਕ ਜਾਪ ਪ੍ਰੋਗਰਾਮਾਂ ਵਿੱਚ ਸੰਗਤਾਂ ਨੇ ਹਿੱਸਾ ਲਿਆ।ਸਮੂਹਿਕ ਜਾਪ ਪ੍ਰੋਗਰਾਮ ਤੋਂ ਪਹਿਲਾਂ ਤਖਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦੇ ਮਾਰਗ ਦਰਸ਼ਨ ਹੇਠ ਸ਼ਬਦ ਕੀਰਤਨ ਅਤੇ ਹੋਰ ਪ੍ਰੋਗਰਾਮ ਸੰਪੰਨ ਹੋਏ।ਮੀਤ ਜਥੇਦਾਰ ਸੰਤ ਬਾਬਾ ਜੋਤਇੰਂਦਰ ਸਿੰਘ ਨੇ ਸਮੂਹਿਕ ਜਾਪ ਕਰਵਾਇਆ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ।ਇਸ ਪ੍ਰੋਗਰਾਮ ਵਿੱਚ ਛੋਟੇ ਬਚਿਆਂ ਤੋਂ ਲੈ ਕੇ 90 ਸਾਲ ਦੇ ਬੁਜੁੱਰਗ ਸ਼ਰਧਾਲੂਆਂ ਨੇ ਵੀ ਹਿੱਸਾ ਲਿਆ।ਪ੍ਰੋਗਰਾਮ ਲਈ ਗੁਰਦੁਆਰਾ ਲੰਗਰ ਸਾਹਿਬ ਵਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਲੰਗਰ ਦੀ ਸੇਵਾ ਦਾ ਪ੍ਰਬੰਧ ਕੀਤਾ ਗਿਆ।ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਦੇ ਮਾਰਗ ਦਰਸ਼ਨ ਵਿੱਚ ਹਜ਼ਾਰਾਂ ਸ਼ਰਧਾਲੂਆਂ ਲਈ ਮਠਿਆਈ ਅਤੇ ਹੋਰ ਪਕਵਾਨਾਂ ਦਾ ਲੰਗਰ ਵਰਤਾਇਆ ਗਿਆ।ਗੁਰਦੁਆਰਾ ਬੋਰਡ ਦੇ ਮੈਂਬਰ ਵੀ ਸਾਮੂਹਿਕ ਜਾਪ ਵਿਚ ਸ਼ਾਮਿਲ ਹੋਏ।ਬੋਰਡ ਦੇ ਵਿਸ਼ੇਸ਼ ਅਧਿਕਾਰੀ ਸਰਦਾਰ ਡੀ.ਪੀ ਸਿੰਘ ਨੇ ਸਾਮੂਹਿਕ ਜਾਪ ਦਾ ਪ੍ਰਬੰਧ ਸੰਭਾਲਿਆ।ਪ੍ਰੋਗਰਾਮ ਵਿਚ ਦੁਬਈ, ਕੈਨੇਡਾ ਅਤੇ ਇੰਗਲੈਂਡ ਆਦਿ ਦੇ ਵਿਦੇਸ਼ੀ ਸ਼ਰਧਾਂਲੂਆਂ ਨੇ ਵੀ ਹਾਜਰੀ ਲਵਾਈ।ਨਾਲ ਹੀ ਸਵਾਧਿਆਏ ਪਰਿਵਾਰ  ਦੇ ਵਰਕਰਾਂ ਨੇ ਵੀ ਜਾਪ ਪ੍ਰੋਗਰਾਮ ਵਿਚ ਹਾਜਰੀ ਦਰਜ ਕੀਤੀ।ਖਾਲਸਾ ਹਾਈ ਸਕੂਲ, ਸ਼੍ਰੀ ਹਜ਼ੂਰ ਸਾਹਿਬ ਆਈ.ਟੀ. ਆਈ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply