Wednesday, June 17, 2026

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ `ਤੇ ਠੇਕੇਦਾਰਾਂ ਦੇ ਘਰਾਂ ਮੂਹਰੇ ਧਰਨਾ ਦੇਣ ਦਾ ਐਲਾਨ

ਬਠਿੰਡਾ, 15 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਛਾਉਣੀ ਵਿਖੇ ਐਮ.ਈ.ਐਸ ਵਿਚ ਪਿਛਲੇ 20 ਸਾਲ ਤੋਂ ਠੇਕੇ ਤੇ

????????????????????????????????????

ਕੰਮ ਕਰਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੇ ਵਿਰੋਧ ਵਿਚ ਐਮ.ਈ.ਐਸ ਕੰਟਰੈਕਟਰ ਮਜ਼ਦੂਰ ਯੂਨੀਅਨ ਸੀਟੂ ਦੇ ਬੈਨਰ ਹੇਠ ਠੇਕਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸੰਬਧੀ ਚਿਲਡਰਨ ਪਾਰਕ ਵਿਖੇ ਪ੍ਰਧਾਨ ਰਾਮ ਸਿੰਘ ਅਤੇ ਸੈਕਟਰੀ  ਕਮਲਦੀਪ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕੀਤੀ।ਇਸ ਮੀਟਿੰਗ ਦੌਰਾਨ ਆਗੂਆਂ ਨੇ ਹਟਾਏ ਗਏ ਕਰਮਚਾਰੀਆਂ ਦੇ ਰੋਸ ਵਿਚ ਬਠਿੰਡਾ ਛਾਉਣੀ ਦੇ ਠੇਕੇਦਾਰਾਂ ਦੇ ਘਰਾਂ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਅਤੇ ਮਾਣਯੋਗ ਹਾਈਕੋਰਟ ਚੰਡੀਗੜ ਵਿਖੇ ਚੱਲ ਰਹੇ ਕੇਸ ਬਾਰੇ ਵੀ ਚਰਚਾ ਕੀਤੀ।
ਇਸ ਮੌਕੇ ਪ੍ਰਧਾਨ ਰਾਮ ਸਿੰਘ ਨੇ ਆਖਿਆ ਕਿ ਉਹ ਪਿਛਲੇ 20 ਸਾਲ ਤੋਂ ਬਠਿੰਡਾ ਛਾਉਣੀ ਵਿਖੇ ਐਮ.ਈ.ਐਸ ਵਿਚ ਵੱਖ ਵੱਖ ਆਸਾਮੀਆਂ ਤੇ ਡਿਊਟੀਆਂ ਕਰ ਰਹੇ ਹਨ ਜਿਥੇ ਠੇਕੇਦਾਰ  ਅਤੇ ਛਾਉਣੀ ਦੇ ਅਧਿਕਾਰੀ ਮਿਲ ਕੇ ਸ਼ਰੇਆਮ ਕਿਰਤ ਕਾਨੂੰਨ ਦੀਆਂ ਧੱਜੀਆਂ ਉੱਡਾਉਦੇ ਹੋਏ ਕਰਮਚਾਰੀਆਂ ਦਾ ਸ਼ੋਸਣ ਕਰ ਰਹੇ ਹਨ ਕਿਉਂ ਕਿ ਕਰਮਚਾਰੀਆਂ ਨੂੰ ਡੀ.ਸੀ ਰੇਟ ਦੇਣ ਦੀ ਬਜਾਏ 5-5 ਹਜਾਰ ਰੁਪਏ ਦੇ ਰਹੇ ਹਨ ਜਦੋਂ ਕਿ ਸਰਕਾਰੀ ਕਾਗਜਾਂ ਵਿਚ ਡੀ.ਸੀ.ਰੇਟ ਭਰਦੇ ਹਨ।ਉਨਾਂ ਆਖਿਆ ਕਿ ਇੱਕ ਪਾਸੇ ਮਾਣਯੋਗ ਹਾਈਕੋਰਟ ਨੇ  ਠੇਕਾ ਕਰਮਚਾਰੀਆਂ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਕਿ ਕੋਈ ਵੀ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਹਟਾ ਕੇ ਹੋਰ ਠੇਕਾ ਕਰਮਚਾਰੀ ਭਰਤੀ ਨਹੀਂ ਕੀਤੇ ਜਾ ਸਕਦੇ ਜਦੋਂ ਕਿ ਛਾਉਣੀ ਦੇ ਅਧਿਕਾਰੀ ਤੇ ਠੇਕੇਦਾਰ ਹਾਈ ਕੋਰਟ ਦੇ ਫੈਸਲੇ ਨੂੰ ਅਣਗੋਲਿਆ ਕਰਕੇ ਠੇਕਾ ਕਰਮਚਾਰੀਆਂ ਹਟਾ ਕੇ ਨਵੇਂ ਠੇਕਾ ਕਰਮਚਾਰੀ ਭਰਤੀ ਕਰ ਰਹੇ ਹਨ ਅਤੇ ਹੁਣ ਉਨਾਂ ਦੇ 10 ਸਾਥੀਆਂ ਦੇ ਰੁਜਗਾਰ ਵਿਚ ਲੱਤ ਮਾਰ ਕੇ ਨਵੇਂ ਠੇਕਾ ਕਰਮਚਾਰੀ ਰੱਖ ਲਏ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਬਠਿੰਡਾ ਛਾਉਣੀ ਦੇ ਜੀ.ਈ.ਯੂਟੀਲਿਟੀ ਅਧਿਕਾਰੀ ਅਤੇ ਠੇਕੇਦਾਰਾਂ ਤੋਂ ਮੰਗ ਕੀਤੀ ਕਿ ਹਟਾਏ ਗਏ 10 ਠੇਕਾ ਕਰਮਚਾਰੀ ਜਲਦੀ ਬਹਾਲ ਕੀਤੇ ਜਾਣ।  ਆਗੂਆਂ ਨੇ ਆਖਿਆ ਕਿ ਜੇਕਰ ਉਨਾਂ ਦੇ ਹਟਾਏ ਹੋਏ ਕਰਮਚਾਰੀ ਨੌਕਰੀ ਤੇ ਨਾ ਰੱਖੇ ਤਾਂ ਹੋਰ ਭਰਾਤਰੀ ਜੱਥੇਬਦੀਆਂ ਨੂੰ ਨਾਲ ਲੈ ਕੇ 27 ਨਵਬੰਰ ਨੂੰ ਸਤਿਆਮ ਬਿਲਡਰਜ਼ ਕੰਪਨੀ ਦੇ ਠੇਕੇਦਾਰ ਸਨਜੀਤ ਸਿੰਘ, ਚਮਕੌਰ ਸਿੰਘ, ਡਾਇਮੰਡ ਕੰਪਨੀ ਦੇ ਠੇਕੇਦਾਰ ਸੁਰਿੰਦਰ ਬਾਂਸਲ ਅਤੇ ਜੀ.ਐਸ ਕੰਪਨੀ ਦੇ ਠੇਕੇਦਾਰ ਗੁਰਜੀਤ ਸਿੰਘ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਜਿੰਮੇਵਾਰੀ ਠੇਕੇਦਾਰਾਂ ਤੇ ਐਮ.ਈ.ਐਸ ਅਧਿਕਾਰੀਆਂ ਦੀ ਹੋਵੇਗੀ ਇਸ ਮੌਕੇ ਇਕਬਾਲ ਸਿੰਘ ਮੀਤ ਪ੍ਰਧਾਨ, ਕਿਰਨਪਾਲ ਸਿੰਘ,ਚਰਨਜੀਤ ਸਿੰਘ ਹੈਪੀ, ਪ੍ਰਦੀਪ ਸਿੰਘ , ਰਾਮ ਸਿੰਘ, ਮੁਹਬੱਤ, ਗਿਆਨ ਸਿੰਘ, ਸੁਖਦੀਪ ਸਿੰਘ, ਸੁਖਰਾਜ ਸਿੰਘ, ਪਰਮਜੀਤ ਸਿੰਘ, ਸ਼ਮਸ਼ਾਦ ਅਲੀ ਆਦਿ ਵਰਕਰ ਤੇ ਆਹੁਦੇਦਾਰ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply