Saturday, September 12, 2026

ਯੂਨੀਵਰਸਿਟੀ ਦੀ ਵਿਦਿਆਰਥਣ ਹਰਜੀਤ ਕੌਰ ਨੇ ਜਿਤਿਆ ‘ਧੀ ਪੰਜਾਬ ਦੀ’ ਐਵਾਰਡ

ਬਠਿੰਡਾ (ਤਲਵੰਡੀ ਸਾਬੋ), 15 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀ ਫਰੀਦਕੋਟ ਵਿਖੇ ਨੈਸ਼ਨਲ ਯੂਥ ਵੈਲਫੇਅਰ PPN1511201704ਕਲੱਬ ਵੱਲੋਂ 17ਵਾਂ ‘ਧੀ ਪੰਜਾਬ ਦੀ’ ਐਵਾਰਡ 2017 ਆਯੋਜਿਤ ਕੀਤਾ ਗਿਆ।ਇਸ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਤੋਂ ਸੈਂਕੜੇ ਤੋਂ ਵੱਧ ਮੁਟਿਆਰਾਂ ਨੇ ਭਾਗ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਸ਼ਨ ਵਿਭਾਗ ਦੀ ਵਿਦਿਆਰਥਣ ਹਰਜੀਤ ਕੌਰ (ਐਮ.ਐਸ.ਸੀ ਫੈਸ਼ਨ ਟੈਕਨਾਲੋਜੀ) ਨੇ 18 ਫਾਈਨਲਿਸਟ ਨੂੰ ਪਛਾੜਦੇ ਹੋਏ ‘ਧੀਅ ਪੰਜਾਬ ਦੀ’ ਐਵਾਰਡ ਤੇ ਕਬਜਾ ਕੀਤਾ।ਇਸ ਮੁਕਾਬਲੇ ਵਿੱਚ ਪ੍ਰਦਰਸ਼ਨੀ, ਗਿੱਧਾ, ਸਵਾਲ-ਜਵਾਬ, ਡਾਂਸ ਰਾਊਡ ਦੇ ਅਧਾਰ ਤੇ ਸਭ ਤੋਂ ਵੱਧ ਅੰਕ ਲੈ ਕੇ ਹਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਐਵਾਰਡ ਵਿੱਚ ਹਰਜੀਤ ਕੌਰ ਨੂੰ ਸੋਨੇ ਦੀ ਸੱਗੀ, ਸੋਨੇ ਦਾ ਕੋਕਾ, ਫੁਲਕਾਰੀ ਅਤੇ ਸਰਟੀਫਿਕੇਟ ਨਾਲ ਨਵਾਜਿਆ ਗਿਆ।ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰਜੀਤ ਕੌਰ ਕਈ ਐਵਾਰਡ ਆਪਣੇ ਨਾਮ ਕਰ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਹ ਮਿਸ ਪੰਜਾਬਣ ਐਵਾਰਡ ਲਈ ਤਿਆਰੀ ਕਰ ਰਹੀ ਹੈ ਨਾਲ ਹੀ ਅੰਤਰਾਸ਼ਟਰੀ ਪੱਧਰ ਤੇ ਵੀ ਕਈ ਐਵਾਰਡਾਂ ਵਿੱਚ ਹਰਜੀਤ ਕੌਰ ਭਾਗ ਲੈਣ ਜਾ ਰਹੀ ਹੈ।ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਫੈਸ਼ਨ ਡਜਾਇਨਿੰਗ ਵਿਭਾਗ ਦੇ ਮੁਖੀ ਮੈਡਮ ਸ਼ਰਨਜੀਤ ਅਤੇ ਉਨਾਂ ਦੀ ਵਿਦਿਆਰਥਣ ਹਰਜੀਤ ਕੌਰ ਨੂੰ ਵਧਾਈ ਦੀ ਪਾਤਰ ਦਰਸਾਇਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply