Monday, July 6, 2026

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਡਾਂ `ਚ ਮਾਰੀਆਂ ਮੱਲਾਂ

ਬਠਿੰਡਾ (ਤਲਵੰਡੀ ਸਾਬੋ), 15 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਰਾਜ ਪੱਧਰ

ACD Systems Digital Imaging

ਤਾਈਕਮਾਡੋ ਖੇਡ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਅਤੇ ਫਿਜੀਕਲ ਐਜੂਕੇਸ਼ਨ ਕਾਲਜ ਦੇ ਡੀਨ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ 18ਵੀਂ ਸਟੇਟ ਤਾਂਈਕਮਾਡੋ ਚੈਪੀਅਨਸ਼ਿਪ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਵਿਜੇ ਕੁਮਾਰ (ਬੀ.ਪੀ.ਈ.ਐਸ) ਨੇ ਸੋਨ ਤਗਮਾ, ਹੁਸਨਾ (ਬੀ.ਪੀ.ਐਂਡ) ਸੋਨ ਤਮਗਾ, ਮੋਹਿਤ ਕੁਮਾਰ (ਬੀ.ਪੀ.ਐਂਡ) ਚਾਂਦੀ ਤਗਮਾ, ਦੀਪਕ ਗੋਰੰਗ (ਬੀ.ਪੀ.ਐਂਡ) ਕਾਸ਼ੀ ਤਗਮਾ, ਰਾਜਵਿੰਦਰ ਸਿੰਘ (ਬੀ.ਪੀ.ਐਂਡ) ਸਿਲਵਰ ਮੈਡਲ, ਬਿਨਸਰ ਕੁਮਾਰ (ਬੀ.ਪੀ.ਐਂਡ) ਚਾਂਦੀ ਤਗਮਾ ਅਤੇ ਕੁਲਦੀਪ ਸਿੰਘ (ਬੀ.ਪੀ.ਈ.ਐਸ) ਕਾਸੀ ਤਗਮਾ ਹਾਸਿਲ ਕੀਤਾ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਡਾ. ਰਵਿੰਦਰ ਸੂਮਲ ਸਮੇਤ ਸਮੂਹ ਸਟਾਫ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਨਾਲ ਹੀ ਉਨਾਂ ਸਾਰੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਖੇਡਾਂ ਵਿਚ ਵਧ ਚੜ ਕੇ ਹਿੱਸਾ ਲੈਣ ਦੀ ਸਲਾਹ ਦਿੱਤੀ ਤਾਂ ਜੋ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸ਼ੀਅਤ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply