ਸੰਦੌੜ, 15 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਦੇ ਬਹੁ ਚਰਚਿਤ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਵਲੋਂ ਪੰਜਾਬੀ ਮਾਂ ਬੋਲੀ ਦੀ
ਸੇਵਾ ਵਿੱਚ ਲੱਗੀ ਸ਼ਹੀਦ ਕਾਰਤਾਰ ਸਿੰਘ ਸਰਾਭਾ ਲਾਇਬੇਰੀ ਪੰਜਗਰਾਈਆਂ ਨੂੰ ਆਪਣੀਆਂ ਨਵ੍ਹੀਆਂ ਪੁਸਤਕਾਂ ਦੀਆਂ ਕਾਪੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਲਾਇਬਰੇਰੀ ਦੇ ਪ੍ਰਧਾਨ ਰਾਜੇਸ਼ ਰਿਖੀ ਨੇ ਕਿਹਾ ਕਿ ਲੇਖਕ ਭੱਟ ਨੇ ਤਨਕੀਨੀ ਗਿਆਨ ਦੇ ਵਿੱਚ ਬਤੌਰ ਲੇਖਕ ਜੋ ਕਾਰਜ ਕੀਤਾ ਹੈ, ਉਹ ਨਾ ਭੁੱਲਣਯੋਗ ਹੈ।ਇਹਨਾਂ ਨੇ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜੋ ਇਸ ਪੇਂਡੂ ਖੇਤਰ ਦੇ ਵਿੱਚ ਵੱਡਾ ਕਾਰਜ ਹੈ।ਇਸ ਲਈ ਸਭਾ ਇਹਨਾਂ ਦੀ ਜਿੰਨੀ ਸਲਾਘਾ ਕਰੇ ਥੋੜੀ ਹੈ।ਉਹਨਾਂ ਕਿਹਾ ਕਿ ਇਹਨਾਂ ਪੁਸਤਕਾਂ ਦੇ ਨਾਲ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਬਹੁਤ ਲਾਭ ਲੈ ਸਕਣਗੇ ਕਿਉਂਕਿ ਪ੍ਰਾਇਮਰੀ ਦੇ ਵਿੱਚ ਅਜਿਹੀ ਕੋਈ ਵੀ ਪੁਸਤਕ ਨਹੀਂ ਹੈ ਜੋ ਵਿਦਿਆਰਥੀਆਂ ਦੇ ਕੰਪੳਿੂਟਰ ਸਿੱਖਣ ਲਈ ਸਹਾਈ ਹੋ ਸਕੇ ਇਸ ਲਈ ਇਹ ਪੁਸਤਕਾਂ ਰਾਮ ਬਾਣ ਦਾ ਕਾਰਜ ਕਰਨਗੀਆਂ ਵਿਦਿਆਰਥੀ ਇਹਨਾਂ ਦੇ ਨਾਲ ਸ਼ਮੇ ਦੇ ਹਾਣ ਦੇ ਹੋ ਕੇ ਚੱਲਣਯੋਗ ਹੋ ਸਕਦੇ ਹਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media