Wednesday, August 12, 2026

ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਸਾਹਿਤ ਤੇ ਕਲਾ ਸਬੰਧੀ ਨਵਾਂ ਈ-ਮੈਗਜ਼ੀਨ ‘ਪਿਕਸਲ’ ਜਾਰੀ

ਅੰਮ੍ਰਿਤਸਰ 15 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵਿਚ ਕਲਾ ਅਤੇ ਸਾਹਿਤਿਕ ਰੁਚੀਆਂ ਨੂੰ ਪੈਦਾ ਕਰਨ ਹਿਤ ਈ-ਮੈਗਜ਼ੀਨ ਰਸਾਲਾ ਤਿਆਰ ਕੀਤਾ ਗਿਆ ਹੈ ਜਿਸ ਦਾ ਪਹਿਲਾ ਅੰਕ ਯੂਨੀਵਰਸਿਟੀ ਦੀ ਵੈਬਸਾਈਟ ਦੇ ਸਟੂਡੈਂਟਸ’ ਕਾਰਨਰ ‘ਤੇ ਜਾਰੀ ਕਰ ਦਿੱਤਾ ਗਿਆ। ਇਸ ਵਿਚ ਵਿਦਿਆਰਥੀਆਂ ਵੱਲੋਂ ਲਿਖੇ ਆਰਟੀਕਲ, ਨਿੱਕੀਆਂ ਕਹਾਣੀਆਂ, ਫੋਟੋਗ੍ਰਾਫੀ, ਪੇਂਟਿੰਗ, ਕਾਰਟੂਨ, ਕੌਮਿਕ ਸਟਰਿਪ, ਲੇਖ/ਕਾਲਮ, ਪੰਜਾਬੀ ਕਹਾਣੀਆ, ਲੇਖ, ਕਵਿਤਾ/ਗਜ਼ਲਾਂ, ਹਿੰਦੀ ਕਹਾਣੀਆਂ ਅਤੇ ਮਹੀਨਾਵਾਰ ਗਤਵਿਧੀਆਂ ਤੋਂ ਇਲਾਵਾ ਹੋਰ ਵਿਦਿਆਰਥੀ ਰੁਚੀਆਂ ਅਨੁਸਾਰ ਕਾਲਮ ਸ਼ਾਮਿਲ ਕੀਤੇ ਗਏ ਹਨ।
ਇਸ ਮੈਗਜ਼ੀਨ ਦੇ ਐਡੀਟੋਰੀਅਲ ਬੋਰਡ ਵਿਚ ਗਤੀਵਿਧੀਆਂ ਲਈ ਡਾ. ਜਤਿੰਦਰ ਕੌਰ; ਆਰਟੀਕਲ ਤੇ ਲੇਖ ਲਈ ਡਾ. ਅਨੁਪ ਕੇਸਵਾਨ; ਕਹਾਣੀਆਂ ਲਈ ਡਾ. ਗਗਨਦੀਪ ਗਾਹਲੇ; ਕਵਿਤਾਵਾਂ ਲਈ ਡਾ. ਸਤਨਾਮ ਸਿੰਘ ਦਿਓਲ; ਵਿਜ਼ੁਅਲ ਤੇ ਆਰਟਸ ਲਈ ਡਾ. ਭਵਨਿਤਾ ਢਿੱਲੋਂ; ਕਵਰਪੇਜ ਆਦਿ ਲਈ ਡਾ. ਵੀਨਸ ਸਿੰਘ ਮਿੱਠੂ ਸ਼ਾਮਿਲ ਹਨ।
ਇਹ ਮੈਗਜ਼ੀਨ ਵਿਦਿਆਰਥੀਆਂ ਵਿਚ ਸਾਹਿਤ ਅਤੇ ਕਲਾ ਸਬੰਧੀ ਪਈਆਂ ਸੰਭਾਵਾਨਾਵਾਂ ਨੂੰ ਉਜਾਗਰ ਕਰਨ ਦਾ ਅਹਿਮ ਉਪਰਾਲਾ ਹੈ। ਵਿਦਿਆਰਥੀ ਇਸ ਮੈਗਜ਼ੀਨ ਜ਼ਰੀਏ ਆਪਣੇ ਅੰਦਰ ਛਿਪੀ ਕਲਾ ਨੂੰ ਖੁੱਲ੍ਹ ਕੇ ਪੇਸ਼ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਹੋਰਨਾਂ ਵਿਦਿਆਰਥੀਆਂ ਵਿਚ ਵੀ ਇਸ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ। ਇਸ ਮੈਗਜ਼ੀਨ ਜ਼ਰੀਏ ਸਾਹਿਤ ਤੇ ਕਲਾ ਪ੍ਰੇਮੀਆਂ ਨੂੰ ਵੱਡੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਜਾਨਣ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਮੌਕਾ ਵੀ ਮਿਲੇਗਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply