Monday, July 6, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋ ਗਰੀਨ ਕਲੱਬ ਨੇ ਮਨਾਇਆ ਬਾਲ ਦਿਵਸ

ਅੰਮ੍ਰਿਤਸਰ 15 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋ ਗਰੀਨ ਕਲੱਬ ਵੱਲੋਂ ਬਾਲ ਦਿਵਸ ਮਨਾਇਆ PPN1511201710ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਬੱਚਿਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ।ਸਾਫ ਤੇ ਹਰੇ ਭਰੇ ਵਾਤਾਵਰਣ ਦਾ ਸੰਦੇਸ਼ ਦਿੰਦੇ ਹੋਏ ਬੱਚਿਆਂ ਵੱਲੋਂ ਯੂਨੀਵਰਸਿਟੀ ਦੇ ਰਿਹਾਇਸ਼ੀ ਇਲਾਕੇ ਤੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਤਕ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਨੂੰ ਮਨਾਉਣ ਲਈ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤੇ ਗਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਕੀਤੀ ਗਈ। ਬੱਚਿਆਂ ਵੱਲੋਂ ਵੱਖ ਵੱਖ ਸਭਿਆਚਾਰਕ ਆਈਟਮਾਂ ਯੂਨੀਵਰਸਿਟੀ ਦੇ ਡਾਂਸ ਕਲੱਬ ਦੇ ਇੰਚਾਰਜ ਇੰਜ. ਪਰਮਬੀਰ ਸਿੰਘ ਮੱਲ੍ਹੀ ਦੇ ਦਿਸ਼ਾਂ ਨਿਰਦਸ਼ਾ ਹੇਠ ਪੇਸ਼ ਕਰਨ ਤੋਂ ਇਲਾਵਾ ਯੂਨੀਵਰਸਿਟੀ ਦੇ ਮੂਵੀ ਮੇਕਿੰਗ ਕਲੱਬ ਦੇ ਇੰਚਾਰਜ ਡਾ. ਵੀਨਸ ਸਿੰਘ ਮਿੱਠੂ ਵੱਲੋਂ ਵਾਤਾਵਰਣ ਵਿਸ਼ੇ ਨਾਲ ਸਬੰਧਤ ਮੂਵੀ ਕਲਿਪ ਵਿਖਾਈਆਂ ਗਈਆਂ। ਡਰਾਮਾ ਅਤੇ ਡਾਂਸ ਕਲੱਬ ਵੱਲੋਂ ਇਕਾਂਗੀ ਅਤੇ ਭੰਗੜਾ ਪੇਸ਼ ਕੀਤਾ ਗਿਆ।
ਯੂਨੀਵਰਸਿਟੀ ਦੇ ਸਟੂਡੈਂਟ ਐਕਟੀਵਿਟੀ ਕਲੱਬ ਦੇ ਕਨਵੀਨਰ ਡਾ. ਗੀਤਾ ਹੁੰਦਲ ਅਤੇ ਹੋਰ ਬਹੁਤ ਸਾਰੇ ਅਧਿਆਪਕ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਗੋ ਗਰੀਨ ਕਲੱਬ ਵੱਲੋਂ ਬੱਚਿਆਂ ਨੂੰ ਸ਼ਮੂਲੀਅਤ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।ਇਸ ਕਲੱਬ ਦੇ ਇੰਚਾਰਜ ਡਾ. ਤੇਜਵੰਤ ਸਿੰਘ ਕੰਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply