ਸੰਦੌੜ, 16 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਰੀਡਰ ਕਪਤਾਨ ਸਿੰਘ ਵੱਲੋਂ ਆਪਣੇ ਪੁੱਤਰ ਪਰਮਵੀਰ
ਸਿੰਘ ਦੇ ਜਨਮ ਦਿਨ ਤੇ ਇੱਕ ਚੰਗੀ ਸੋਚ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਗੁਰੂ ਘਰ ਸ਼ੇਰਪੁਰ ਵਿਖੇ ਮਾਨਵਤਾ ਦੀ ਸੇਵਾ ਲਈ ਲੰਗਰ ਲਗਾਇਆ ਗਿਆ ।ਉਥੇ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਦੇ ਸਲਾਘਾਯੋਗ ਕਾਰਜ ਕੀਤਾ ਗਿਆ ਹੈ।ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਇਸ ਕਾਰਜ ਦੀ ਸਲਾਘਾ ਕਰਦਿਆਂ ਸਰਪੰਚ ਗੁਰਵਿੰਦਰ ਸਿੰਘ ਤੇ ਈਸ਼ਰਪਾਲ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਸਾਂਝੀਆਂ ਕਰਨਾ ਬਹੁਤ ਚੰਗੀ ਸੋਚ ਹੈ।ਇਸ ਕਾਰਜ ਤੋਂ ਹੋਰਨਾਂ ਨੂੰ ਵੀ ਪ੍ਰੇਰਿਤ ਹੋਣਾ ਚਾਹੀਦਾ ਹੈ।ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਨੇ ਕਿਹਾ ਕਿ ਸਮਾਜ ਦੇ ਵਿੱਚ ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਹੈ ਇਸ ਲਈ ਆਪਣੀਆਂ ਖੁਸ਼ੀਆਂ ਨੂੰ ਵਧਾਉਣ ਦੇ ਲਈ ਲੋੜਵੰਦਾਂ ਦੀ ਮਦਦ ਕਰਨਾ ਬਹੁਤ ਚੰਗਾ ਕਾਰਜ ਹੈ ਇਸ ਰੀਤ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਜੋ ਘੱਟੋ ਘੱਟ ਛੋਟੀਆਂ ਲੋੜਾਂ ਬਿਨਾਂ ਕੋਈ ਇਨਸਾਨ ਦਾ ਝੀਵਨ ਤੰਗ ਨਾ ਹੋਵੇ।
ਇਸ ਮੌਕੇ ਜਸਪਾਲ ਸਿੰਘ ਜਟਾਣਾ ਬੀ.ਈ.ਈ, ਸਰਪੰਚ ਗੁਰਵਿੰਦਰ ਸਿੰਘ, ਈਸ਼ਰਪਾਲ ਸਿੰਘ, ਕੁਲਵੰਤ ਸਿੰਘ ਗਿੱਲ, ਪਰਮਿੰਦਰ ਸਿੰਘ ਪਿੰਦੀ, ਰੀਡਰ ਕਪਤਾਨ ਸਿੰਘ, ਜਗਪਾਲ ਸਿੰਘ ਸੰਧੂ, ਚੇਅਰਮੈਨ ਨਰਿੰਦਰ ਸਿੰਘ, ਈਸ਼ਰਪਾਲ ਸਿੰਘ ਪੰਚ, ਰਾਜੂ ਖੁਰਮੀ, ਬੱਬੂ ਖੁਰਮੀ, ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਸਕੂਲ ਮੁਖੀ ਅਮਰਜੀਤ ਕੌਰ, ਗੁਲਜ਼ਾਰ ਖਾਂਨ, ਗੁਰਮੀਤ ਸਿੰਘ ਸਿਹਤ ਇੰਸਪੈਕਟਰ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਰਾਮਗੜੀਆ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਰਾਜੇਸ਼ ਰਿਖੀ, ਅਸਰਫ ਖਾਂ, ਰਮਜਾਨ ਖਾਂ, ਮੈਡਮ ਰੁਪਿੰਦਰ ਕੌਰ ਕੁਠਾਲਾ, ਮੈਡਮ ਅਮਨਦੀਪ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਆਸ਼ਾ ਰਾਣੀ ਅਤੇ ਮੈਡਮ ਨਸੀਮ ਸਮੇਤ ਕਈ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media