Wednesday, March 11, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ 48ਵਾਂ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ‘ਉਰਵੀ ਔਡੀਟੋਰੀਅਮ’ ਵਿਖੇ 15 ਨਵੰਬਰ 2017 ਨੂੰ PPN161120170748ਵਾਂ ਇਨਾਮ ਵੰਡ ਸਮਾਰੌਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ‘ਤੇ ਪ੍ਰੋਫੈਸਰ ਡਾ. ਤਰਲੋਕ ਸਿੰਘ ਬਨੀਪਾਲ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਰੌਹ ਦਾ ਆਗਾਜ਼ ਗੌਰਵ ਤੇ ਮਾਨ ਸਨਮਾਨ ਦੇ ਪ੍ਰਤੀਤ ਡੀ.ਏ.ਵੀ. ਗਾਨ ਤੇ ਵੇਦ ਮੰਤਰ ਦੇ ਉਚਾਰਨ ‘ਤੇ ਮੁਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੁਆਗਤੀ ਭਾਸ਼ਣ ਦਿੰਦੇ ਹੋਏ ਕਾਲਜ ਦੇ ਅਕਾਦਮਿਕ, ਸਭਿਆਚਾਰਕ, ਐਨ.ਸੀ.ਸੀ, ਐਨ.ਐਸ.ਐਸ ਅਤੇ ਖੇਡਾਂ ਵਿਚ ਰਾਸ਼ਟਰੀ, ਅੰਤਰ ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਦੀਆਂ ਸਲਾਨਾ ਉਪਲਬੱਧੀਆ ਬਾਰੇ ਰਿਪੋਰਟ ਪੜੀ।ਉਹਨਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੀਵਨ ਹੀ ਸਭ ਤੋਂ ਮਹੱਤਵਪੂਰਨ ਹੈ।ਜੀਵਨ ਇਕ ਸੰਘਰਸ਼ ਹੈ, ਜਿਸ ਵਿਚ ਨਿਰੰਤਰ ਕਾਰਜ ਕਰਨਾ ਹੀ ਮਨੁੱਖ ਦਾ ਧਰਮ ਹੈ ਅਤੇ ਉਹਨਾਂ ਵਿਦਿਆਰਥਣਾਂ ਨੂੰ ਜੀਵਨ ਵਿਚ ਪੂਰੇ ਉਤਸ਼ਾਹ, ਲਗਨ ਅਤੇ ਹਿੰਮਤ ਦੇ ਨਾਲ ਇਸ ਜੀਵਨ ਦਾ ਮਾਰਗ ਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਮੁੱ ਮਹਿਮਾਨ ਪ੍ਰੋ. ਡਾ. ਤਰਲੋਕ ਸਿੰਘ ਬਨੀਪਾਲ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਜਵਲ ਭਵਿੱਖ ਦਾ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਸਿੱਖਿਆ ਖੇਤਰ ਦੇ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਦਿਸ਼ਾ ਪ੍ਰਦਾਨ ਕਰਦਾ ਹੈ।ਉਹਨਾਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਡੇ ਜੀਵਨ ਵਿਚ ਦੋ ਮਹੱਤਵਪੂਰਨ ਉਦੇਸ਼ ਉਚਾਈਆ ਛੁਹਣਾ ਤੇ ਸਮਾਜ ਸੇਵਾ ਕਰਨਾ ਹੋਣੇ ਚਾਹੀਦੇ ਹਨ।ਉਹਨਾਂ ‘ਕੋਰਾ ਕਾਗਜ’ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਇਸ ਕਾਰਜ ਨੂੰ ਨਿਰੰਤਰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਡਾ. ਵੀ.ਪੀ. ਲਖਣਪਾਲ ਮੈਂਬਰ ਐਲ.ਐਮ.ਸੀ ਨੇ ਜੇਤੂ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਦੇ ਉਤਰਾਅ ਚੜਾਅ ‘ਤੇ ਦ੍ਰਿੜ ਰਹਿੰਦੇ ਹੋਏ ਆਪਣੇ ਮਾਰਗ ਵਿਚ ਅਗੇ ਵੱਧਦੇ ਰਹਿਣਾ ਚਾਹੀਦਾ ਹੈ।
ਕਾਲਜ ਦੁਆਰਾ ‘ਸਵੱਛ ਭਾਰਤ’ ਉਪਰ ਡਾਕੂਮੈਂਟਰੀ ਦੀ ਪੇਸ਼ਕਾਰੀ ਅਤੇ ਸੰਗੀਤ ਵਿਭਾਗ ਦੁਆਰਾ ‘ਕਾਲਬੇਲੀਆ’ ਰਾਜਸਥਾਨੀ ਡਾਂਸ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।ਮੁੱਖ ਮਹਿਮਾਨ ਵੱਲੋਂ ਕਾਲਜ ਦੇ ਵੱਖ ਵੱਖ ਵਿਭਾਗਾਂ ਤੇ ਗਤੀਵਿਧੀਆ, ਪ੍ਰਾਪਤੀਆਂ ਤੇ ਇਹਨਾਂ ਵਿੱਚ ੳੁੱਚ ਸਥਾਨ ਹਾਸਿਲ ਕਰਨ ਵਾਲੇ 800 ਦੇ ਕਰੀਬ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ।ਇਸ ਤੋਂ ਇਲਾਵਾ ‘ਕੋਰਾ ਕਾਗਜ’ ਕਲੱਬ ਦੁਆਰਾ ਤਿਆਰ ਕੀਤੀਆਂ ਗਈਆਂ ਕਾਪੀਆਂ ਨਿਸ਼ਕਾਮ ਸੇਵਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ।ਰਜਨੀ ਕੌਰ ਨੂੰ ‘ਸ੍ਰੀਮਤੀ ਸਰਸਵਤੀ ਦੇਵੀ’ ਅਕਾਦਮੀ ਤੇ ਸਭਿਆਚਾਰਿਕ ਅਤੇ ਸਿਮਰਨ ਕੌਰ ਨੂੰ ‘ਸ੍ਰੀ ਏ.ਐਸ.ਸੋਨੀ’ ਆਲ ਰਾਊਂਡਰ ਐਵਾਰਡ ਪ੍ਰਸਤੁਤ ਕੀਤੇ ਗਏ।
ਚੇਅਰਮੈਨ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋ. (ਡਾ.) ਸ਼ੈਲੀ ਜੱਗੀ, ਪ੍ਰੋ. (ਡਾ.) ਅਨੀਤਾ ਨਰੇਂਦ੍ਰਰ ਅਤੇ ਪ੍ਰੋ. ਮਨਜੋਤ ਸੰਧੂ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ।ਇਸ ਮੌਕੇ ਤੇ ਮੋਹਿੰਦਰਜੀਤ ਸਿੰਘ, ਸ੍ਰੀਮਾਨ ਅਤੇ ਸ੍ਰੀਮਤੀ ਡਾ. ਐਚ.ਐਸ. ਰੰਧਾਵਾ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਚਰਨਜੀਤ ਮਹਿੰਦਰੂ, ਮਿਸਜ਼. ਇਕਬਾਲ ਸਿੰਘ ਬੇਦੀ, ਪ੍ਰਿੰਸੀਪਲ ਨੀਰਾ ਸ਼ਰਮਾ, ਆਰਿਆ ਸਮਾਜ ਦੇ ਮੈਂਬਰ ਤੇ ਕਾਲਜ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।ਸਮਾਰੌਹ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।

Check Also

ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …

Leave a Reply