ਕਾਲਜਾਂ ਲਈ ਵਿਸ਼ੇਸ਼ ਆਨਲਾਈਨ ਸਹੂਲਤ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ
ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਲਈ ਨਵੇਂ ਕੋਰਸ/ਵਿਸ਼ੇ ਵਾਸਤੇ ਅਪਲਾਈ ਕਰਨ ਅਤੇ ਹੋਰ ਸਹੂਲਤਾਂ ਲਈ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਕਾਲਜ ਡਿਵੈਲਪਮੈਂਟ ਕੌਂਸਲ ਪੋਰਟਲ ਜਾਰੀ ਕੀਤਾ।ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਟੀ.ਐਸ. ਬੇਨੀਪਾਲ, ਕੰਪਿਊਟਰ ਸੈਂਟਰ ਦੇ ਇੰਚਾਰਜ ਤੀਰਥ ਸਿੰਘ ਅਤੇ ਧੰਨਪ੍ਰੀਤ ਸਿੰਘ ਢੀਂਗੜਾ ਹਾਜ਼ਰ ਸਨ।
ਇਸ ਪੋਰਟਲ ਜ਼ਰੀਏ ਸਬੰਧਤ ਕਾਲਜ ਕੋਰਸ/ਵਿਸ਼ੇ ਦੀ ਬਣਦੀ ਫੀਸ ਕਰੈਡਿਟ/ਡੈਬਿਟ ਕਾਰਡ ਜਾਂ ਨੈਟਬੈਂਕਿੰਗ ਜ਼ਰੀਏ ਆਨਲਾਈਨ ਜਮ੍ਹਾਂ ਕਰਾਉਣ ਦੇ ਯੋਗ ਹੋ ਸਕਣਗੇ ਅਤੇ ਅਪਲਾਈ ਕਰਨ ਲਈ ਕਾਲਜ ਨੂੰ ਲੋੜੀਂਦੇ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਹੋਣਗੇ।ਇਸ ਨਾਲ ਪਾਰਦਸ਼ਤਾ ਦੇ ਨਾਲ ਨਾਲ ਕੰਮ ਦੀ ਰਫਤਾਰ ਵਿਚ ਵੀ ਤੇਜ਼ੀ ਆਵੇਗੀ ਅਤੇ ਛੇਤੀ ਕਾਰਜ ਹੋ ਸਕਣਗੇ।ਇਸ ਤੋਂ ਕਾਲਜਾਂ ਨੂੰ ਇਸ ਪੋਰਟਲ ਜ਼ਰੀਏ ਹੀ ਛੇਤੀ ਸੂਚਨਾਵਾਂ ਵੀ ਭੇਜੀਆਂ ਜਾਇਆ ਕਰਨਗੀਆਂ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media