ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਵਿਦਿਅਕ ਸੰਸਥਾ ਦਸ਼ਮੇਸ਼ ਵਿਦਿਅਕ ਸੰਸਥਾਵਾ ਦੇ ਇਸ ਸੈਸ਼ਨ `ਚ ਨਵੇਂ ਸ਼ੁਰੂ
ਕੀਤੇ ਗਏ ਸੀ.ਬੀ.ਐਸ.ਸੀ ਵਿੰਗ ਦਸ਼ਮੇਸ਼ ਹੈਰੀਟੇਜ਼ ਪਬਲਿਕ ਸਕੂਲ ਮਹਿਤਾ ਚੌਂਕ ਦੇ ਪਹਿਲੇ ਸਲਾਨਾ ਸਮਾਗਮ ਦਾ ਆਯੋਜਨ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ।ਤਜਿੰਦਰਪਾਲ ਸਿੰਘ ਸੰਧੂ ਜਾਇੰਟ ਐਜ਼ੂਕੇਸ਼ਨ ਸਕੱਤਰ ਅਤੇ ਮੌਜੂਦਾ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਮੁੱਖ ਮਹਿਮਾਨ ਵਜੋਂ ਪੁੱਜੇ, ਜਦੋਂ ਕਿ ਜ਼ਿਲਾ ਸਿੱਖਿਆ ਅਫਸਰ ਸੀਨੀ. ਸੈਕੰ. ਮੈਡਮ ਸੁਨੀਤਾ ਕਿਰਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁਖ ਮਹਿਮਾਨ ਜੀ ਅਤੇ ਹੋਰ ਮਹਿਮਾਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਦੇ ਵਧੀਆ ਡਿਸਪਲਿਨ, ਪੜ੍ਹਾਈ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬੀ.ਕੇ.ਸਿਨਹਾ ਮੈਨੇਜਰ ਓ.ਬੀ.ਸੀ ਮਹਿਤਾ, ਜਨਰਲ ਸਕੱਤਰ ਪੰਜਾਬ ਰਾਸਾ ਕੁਲਵੰਤ ਰਾਏ ਸ਼ਰਮਾ, ਪ੍ਰਮੋਦ ਮਿੱਡਾ, ਵਿੰਗ ਕੋਆਰਡੀਨੇਟਰ ਮੈਡਮ ਜਗਰੂਪ ਕੌਰ, ਗੁਰਪ੍ਰੀਤ ਸਿੰਘ ਟੱਕਰ, ਸੋਮ ਲਾਲ, ਪ੍ਰਿੰਸੀਪਲ ਦਵਿੰਦਰ ਪਿਪਲਾਨੀ, ਰਛਪਾਲ ਸਿੰਘ ਰੈਵੀਨਿਯੂ ਅਫਸਰ ਮਹਿਤਾ ਚੌਂਕ, ਗੁਲਜ਼ਾਰ ਸਿੰਘ, ਗਿਆਨੀ ਗੁਰਸ਼ਰਨ ਸਿੰਘ, ਮੋਹਨ ਸਿੰਘ ਨੰਬਰਦਾਰ, ਪ੍ਰਗਟ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media