ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸ੍ਰੀ ਬਾਵਾ ਲਾਲ ਦਿਆਲ ਜੀ ਧਿਆਨਪੁਰ ਦੇ ਦਰਸ਼ਨਾਂ ਲਈ ਲੁਧਿਆਣਾ ਤੋਂ ਚੱਲੀ 6ਵੀਂ
ਸਲਾਨਾ ਸ਼ੋਭਾ ਯਾਤਰਾ ਦਾ ਅੱਜ ਇਥੈ ਮਹਿਤਾ ਵਿਖੇ ਪੁੱਜਣ ‘ਤੇ ਇਲਾਕੇ ਦੀਆ ਸੰਗਤਾਂ ਨੇ ਬਾਵਾ ਲਾਲ ਜੀ ਦੀ ਪਾਲਕੀ ਦਾ ਨਿੱਘਾ ਸਵਾਗਤ ਕੀਤਾ।ਸੀਨੀਅਰ ਕਾਂਗਰਸੀ ਆਗੂ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਕਾਂਗਰਸੀ ਯੂਥ ਆਗੂ ਅਮਰ ਰਾਵਤ ਪ੍ਰਧਾਨ ਸ਼ਕਤੀ ਮੰਦਿਰ ਕਮੇਟੀ ਅਜੇ ਕੁਮਾਰ ਗਾਂਧੀ, ਰਾਜ ਕੁਮਾਰ ਲਾਲਾ, ਸ਼ੁਭਾਸ਼ ਸ਼ਰਮਾ, ਰਕੇਸ਼ ਕੁਮਾਰ ਲਾਲਾ ਤੇ ਹੋਰ ਸੰਗਤਾਂ ਵਲੋਂ ਪਾਲਕੀ ਨੂੰ ਬੜੀ ਸ਼ਰਧਾ ਤੇ ਆਦਰ ਸਤਿਕਾਰ ਸਹਿਤ ਸਥਾਨਕ ਸ਼ਕਤੀ ਮੰਦਿਰ ਲਿਜਾਇਆ ਗਿਆ, ਜਿਥੇ ਯਾਤਰਾ ਨਾਲ ਆਏ ਸ਼ਰਧਾਲੂਆਂ ਤੇ ਹਾਜ਼ਰ ਸੰਗਤਾਂ ਨੇ ਕੁੱਝ ਘੰਟੇ ਸਤਿਸੰਗ ਕਰਦਿਆਂ ਭਜਨ ਕੀਰਤਨ ਦਾ ਗੁਣਗਾਣ ਕੀਤਾ।ਮੰਦਿਰ ਕਮੇਟੀ ਵਲੋਂ ਸਮੂਹ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਸੰੰਘ ਸੇਵਕ ਵਿਨੋਦ ਕੰਦਰਾ, ਰਾਕੇਸ਼ ਗਾਂਧੀ, ਗਿੰਨੀ ਭਾਟੀਆ, ਪਿੰਕੀ ਜੈਨ, ਰਾਕੇਸ਼ ਮਲਹੋਤਰਾ, ਮੁਨੀਸ਼ ਭਾਟੀਆ, ਰਜਿੰਦਰ ਕਪੂਰ ਤੋਂ ਇਲਾਵਾ ਅਜੇ ਸ਼ਰਮਾ, ਹਰੀਸ਼ ਵਰਮਾ ਬੱਬੂ, ਅਮਰਜੀਤ ਸਿੰਘ, ਵਰਿੰਦਰ ਬਾਊ, ਜਤਿੰਦਰ ਲਾਡੀ, ਰਮਨ ਤਨੇਜਾ, ਦਵਿੰਦਰ ਸ਼ਰਮਾ, ਯੰਕਿਸ਼ ਸ਼ਰਮਾ, ਦੀਪਕ ਮੌਦਗਿਲ, ਸ਼ਿਵਮ ਵੋਹਰਾ, ਜਤਿਨ ਰਾਵਤ, ਵਰਿੰਦਰ ਸੈਦੂਕੇ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media