Thursday, June 11, 2026

ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ 2017-18 ਦੇ ਅਹੁੱਦੇਦਾਰਾਂ ਨੂੰ ਚੁੱਕਾਈ ਸਹੁੰ

PPN2011201711ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵੇਨਿਊ ਸਥਿਤ ਲਾਇਨਜ਼ ਭਵਨ ਵਿਖੇ ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਸਾਲ 2017-18 ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਰਸਮੀ ਤੌਰ `ਤੇ ਸਹੁੰ ਚੁਕਾਈ ਗਈ।
ਸਮਾਰੋਹ ਕਮੇਟੀ ਮੈਂਬਰ ਲਾਇਨ ਜਗਮੋਹਨ ਸਿੰਘ ਦੂਆ ਚੇਅਰਮੈਨ, ਲਾਇਨ ਮਨਦੀਪ ਸਿੰਘ ਕੋ-ਚੇਅਰਮੈਨ ਅਤੇ ਲਾਇਨ ਗੁਰਦੇਵ ਸਿੰਘ ਮੈਂਬਰ ਨੇ ਮੁੱਖ ਮਹਿਮਾਨ ਡਿਸਟ੍ਰਿਕਟ 321-ਡੀ ਦੇ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ,  ਗੈਸਟ ਆਫ ਆਨਰ ਵੀ.ਡੀ.ਜੀ-1 ਲਾਇਨ ਇੰਜੀਨੀਅਰ ਐਸ.ਕੇ ਪੁੰਜ, ਅਤੇ ਲਾਇਨ ਗੁਰਮੀਤ ਸਿੰਘ ਮੱਕੜ ਵੀ.ਡੀ.ਜੀ-2 ਅਤੇ ਸਟਾਰ ਗੈਸਟ ਲਾਇਨ ਹਰਦੀਪ ਸਿੰਘ ਖੜਕਾ ਨੂੰ ਹਾਰ ਪਾਉਣ ਉਪਰੰਤ ਸਟੇਜ `ਤੇ ਬਿਰਾਜਮਾਨ ਹੋਣ ਲਈ ਕਿਹਾ।ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਾਬਕਾ ਪ੍ਰਧਾਨ ਲਾਇਨ ਐਸ.ਐਸ ਸਮਰਾ ਨੇ ਆਏ ਮਹਿਮਾਨਾਂ ਨੂੰ `ਜੀ ਆਇਆਂ ਕਿਹਾ`।
ਲਾਇਨ ਬਲਜੀਤ ਸਿੰਘ ਜੰਮੂ ਵਲੋਂ ਸੈਕਟਰੀ ਰਿਪੋਰਟ ਪੇਸ਼ ਕਰਨ ਉਪਰੰਤ ਲਾਇਨ ਗੁਰਮੀਤ ਸਿੰਘ ਮੱਕੜ ਨੇ ਕਲੱਬ ਵਲੋਂ ਨਵੇਂ ਬਣੇ ਮੈਂਬਰਾਂ ਨੂੰ ਕਲੱਬ ਦੇ ਨਿਯਮਾਂ ਅਤੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਰਸਮੀ ਤੌਰ `ਤੇ ਕਲੱਬ ਦੇ ਮੈਂਬਰ ਬਣਨ ਦੀ ਵਧਾਈ ਦਿੱਤੀ।ਉਨ੍ਹਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਦੇਣ ਅਤੇ ਕਲੱਬ ਦੀ ਪਿੰਨ ਲਗਾਉਣ ਉਪਰੰਤ ਨਿਰਸਵਾਰਥ ਹੋ ਕੇ ਕਲੱਬ ਅਤੇ ਮਾਨਵਤਾ ਦੀ ਸੇਵਾ ਕਰਨ ਦੀ ਸਹੁੰ ਚੁਕਾਈ।
ਇੰਸਟਾਲੇਸ਼ਨ ਅਫਸਰ ਲਾਇਨ ਐਸ.ਕੇ ਪੁੰਜ ਨੇ ਇਸ ਸਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਐਸ.ਐਸ ਨਰੂਲਾ, ਸੈਕਟਰੀ ਲਾਇਨ ਬਲਜੀਤ ਸਿੰਘ ਜੰਮੂ, ਖਜ਼ਾਨਚੀ ਲਾਇਨ ਜਗਮੋਹਨ ਸਿੰਘ ਦੂਆ ਅਤੇ ਪੀ.ਆਰ.ਓ ਲਾਇਨ ਕੇ.ਪੀ ਸਿੰਘ ਅਤੇ ਹੋਰ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਅਤੇ ਚੁਣੌਤੀਆਂ ਪ੍ਰਤੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕੋਲੋਂ ਕਲੱਬ ਅਤੇ ਵਿਸ਼ਵ ਪੱਧਰ ਤੇ ਉਲੀਕੇ ਗਏ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ।
ਨਵੇਂ ਚੁਣੇ ਗਏ ਪ੍ਰਧਾਨ ਲਾਇਨ ਐਸ.ਐਸ ਨਰੂਲਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਇਕ ਰਿਪੋਰਟ ਪੇਸ਼ ਕੀਤੀ।ਸਟਾਰ ਗੈਸਟ ਲਾਇਨ ਹਰਦੀਪ ਸਿੰਘ ਖੜਕਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਬਤੌਰ ਡਿਸਟ੍ਰਿਕਟ ਚੇਅਰਮੈਨ ਬਲੱਡ ਡੋਨੇਸ਼ਨ ਕੈਂਪਾਂ ਦੌਰਾਨ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਜੁਲਾਈ ਤੋਂ ਹੁਣ ਤਕ 2500 ਤੋਂ ਵੱਧ ਬਲੱਡ ਯੂਨਿਟ ਇਕੱਠੇ ਕੀਤੇ ਹਨ ਅਤੇ ਇਹ ਕਾਰਜ ਨਿਰੰਤਰ ਜਾਰੀ ਰਹੇਗਾ।
ਮੁੱਖ ਮਹਿਮਾਨ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਨੇ ਡਿਸਟ੍ਰਿਕਟ ਅਤੇ ਵਿਸ਼ਵ ਪੱਧਰ `ਤੇ ਕਰਵਾਏ ਜਾ ਰਹੇ ਮਨੁੱਖਤਾ ਤੇ ਸਮਾਜ ਦੀ ਭਲਾਈ ਬਾਰੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਕਲੱਬਾਂ ਨੂੰ ਵੱਧ ਤੋਂ ਵੱਧ ਲੋਕਾਂ ਦੇ ਨੇੜੇ ਲਿਜਾਉਣ ਲਈ ਪ੍ਰੇਰਿਆ।ਕਲੱਬ ਦੀ ਮੈਂਬਰਸ਼ਿਪ ਵਧਾਉਣ `ਤੇ ਵੀ ਜ਼ੋਰ ਦਿੱਤਾ ਗਿਆ।ਉਨ੍ਹਾਂ ਕਲੱਬ ਦੇ ਮੈਂਬਰਾਂ ਨੂੰ ਲੈਪਲ ਪਿੰਨ ਲਗਾ ਕੇ ਸਨਮਾਨਿਤ ਕੀਤਾ।
ਸਮਾਰੋਹ ਚੇਅਰਮੈਨ ਲਾਇਨ ਜਗਮੋਹਨ ਸਿੰਘ ਦੂਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਲਾਇਨ ਲੇਡੀਜ਼ ਨੂੰ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਮਾਸਟਰ ਆਫ ਸੈਰੇਮਨੀ ਦੀ ਰਸਮ ਲਾਇਨ ਗੁਰਪਾਲ ਸਿੰਘ ਮਠਾੜੂ ਅਤੇ ਲਾਇਨ ਬਲਜੀਤ ਸਿੰਘ ਜੰਮੂ ਵਲੋਂ ਨਿਭਾਈ ਗਈ।
ਕਈ ਪਾਸਟ ਡਿਸਟ੍ਰਿਕਟ ਗਵਰਨਰਜ਼ ਲਾਇਨ ਸੁਰਿੰਦਰ ਮਹਾਜਨ, ਲਾਇਨ ਸੇਖੜੀ, ਲਾਇਨ ਇਕਬਾਲ ਸਿੰਘ ਲੂਥਰਾ ਅਤੇ ਲਾਇਨ ਡਾ. ਮਹਿੰਦਰਜੀਤ ਸਿੰਘ ਤੋਂ ਇਲਾਵਾ ਇਸ ਮੌਕੇ ਤੇ ਲਾਇਨ ਜਸਬੀਰ ਸਿੰਘ, ਬਲਵਿੰਦਰ ਸਿੰਘ ਕਲਸੀ, ਕਮਲ ਪਹਿਲਵਾਨ, ਨਰਿੰਦਰ ਸਿੰਘ, ਆਰ.ਪੀ ਸੇਠ, ਐਸ.ਐਸ ਸਮਰਾ, ਪ੍ਰੇਮ ਸ਼ਰਮਾ, ਸੁਖਦੇਵ ਸਿੰਘ, ਜਸਬੀਰ ਸਿੰਘ ਸੱਗੂ, ਪੌ. ਪਰਮਜੀਤ ਸਿੰਘ ਦੂਆ, ਦਲਜੀਤ ਸਿੰਘ ਸਿੱਧੂ, ਸੁਭਾਸ਼ ਖੁਰਾਨਾ, ਰੋਹਿਤ ਮੇਹਰਾ, ਜਸਵਿੰਦਰ ਸਿੰਘ, ਰਾਜੇਸ਼ ਸੇਠੀ, ਐਸ.ਐਸ ਕੱਲਾ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਮਰਵਾਹਾ, ਗੁਰਸੁਲਤਾਨਜੀਤ ਸਿੰਘ ਸਮੇਤ ਕਈ ਹੋਰ ਵੀ ਲਾਇਨ ਮੈਂਬਰ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply