Wednesday, August 12, 2026

ਗੇਟ ਵੇਅ ਆਫ਼ ਅੰਮ੍ਰਿਤਸਰ ਨੇੜਲਾ ਸ਼ਰਾਬ ਦਾ ਠੇਕਾ ਜਲਦ ਹੋਵੇਗਾ ਬੰਦ- ਰਣਜੀਤ ਸਿੰਘ, ਪਰਮਜੀਤ ਸਿੰਘ

PPN2011201709 ਜੰਡਿਆਲਾ ਗੁਰੂ, 19 ਨਵਮਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ-ਜਲੰਧਰ ਜੀ.ਟੀ ਰੋਡ ਦੇ ਮੁੱਖ ਦੁਆਰ ਵੱਲਾ ਬਾਈਪਾਸ ਵਿਖੇ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਉਸਾਰੇ ਗੇਟ ਵੇਅ ਆਫ਼ ਅੰਮ੍ਰਿਤਸਰ ਦੇ ਨਾਲ ਹੀ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਜਾਗਰੂਕ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਦਾਅਵਾ ਕੀਤਾ ਹੈ ਕਿ ਇਸ ਠੇਕੇ ਦੇ ਮਾਲਕ ਨੇ ਉਨਾਂ ਨਾਲ ਠੇਕਾ ਹਟਾਉਣ ਦਾ ਵਾਅਦਾ ਕੀਤਾ ਹੈ।ਨੌਜੁਆਨ ਸੰਘਰਸ਼ਸ਼ੀਲ ਜਥੇਬੰਦੀ ਸਿੱਖ ਯੂਥ ਫ਼ੈਡੇਰਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਸਿਰਲੱਥ ਖਾਲਸਾ ਦੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਦਰਜਨ ਦੇ ਕਰੀਬ ਸਿੰਘਾਂ ਸਮੇਤ ਗੇਟ ਵੇਅ ਆਫ਼ ਅੰਮ੍ਰਿਤਸਰ ਨੇੜਲੇ ਸ਼ਰਾਬ ਦੇ ਠੇਕੇ ਦੇ ਬਾਹਰ ਨਾਅਰੇਬਾਜੀ ਗਈ।ਜਿਸ `ਤੇ ਉਥੇ ਪੁੱਜੇ ਠੇਕੇ ਦੇ ਮਾਲਕ ਜਤਿੰਦਰ ਸਿੰਘ ਰਿੰਕੂ ਨਾਲ ਗੁਰੂ ਨਗਰੀ ਦੇ ਮੁੱਖ ਸਵਾਗਤੀ ਗੇਟ ਦੇ ਨੇੜੇ ਖੁਲਿਆ ਠੇਕਾ ਬੰਦ ਕਰਨ ਦੀ ਸਬੰਧੀ ਗੱਲਬਾਤ ਕੀਤੀ ਗਈ।PPN2011201710ਉਨਾਂ ਕਿਹਾ ਕਿ ਕਾਫ਼ੀ ਚਿਰ ਤੱਕ ਚੱਲੀ ਗੱਲਬਾਤ ਬਾਅਦ ਠੇਕਾ ਮਾਲਕ ਨੇ ਸਬੰਧਤ ਸ਼ਰਾਬ ਦਾ ਠੇਕਾ ਇੱਕ ਹਫ਼ਤੇ ਅੰਦਰ ਚੁੱਕ ਲੈਣ ਦਾ ਭਰੋਸਾ ਦੇ ਦਿੱਤਾ।ਇਸ ਮੌਕੇ ਭਾਈ ਚਰਨਜੀਤ ਸਿੰਘ, ਭਾਈ ਹਰੀ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮਿਲਾਪ ਸਿੰਘ ਆਦਿ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply