ਵਿਰਾਸਤ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਸ਼ਲਾਘਾਯੋਗ ਉਦਮ – ਮਨਪ੍ਰੀਤ ਬਾਦਲ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਲੰਬੇ ਸਮੇਂ ਤੋਂ ਰਾਖੀ ਕਰ ਰਹੀ ਮਾਲਵੇ
ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸਭਿਆਚਕ ਫਾਊਂਡੇਸ਼ਨ ਵਲੋਂ 14ਵਾਂ ਵਿਰਾਸਤ ਮੇਲਾ ਮਿਤੀ 15, 16 ਅਤੇ 17 ਦਸੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਹ ਮੇਲਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਅਜਮੇਰ ਔਲਖ, ਉਘੇ ਪੱਤਰਕਾਰ ਹੁਕਮ ਚੰਦ ਸ਼ਰਮਾ, ਉੱਘੇ ਗੀਤ ਲੇਖਕ ਪ੍ਰੀਤ ਮਹਿੰਦਰ ਤਿਵਾੜੀ ਅਤੇ ਵਿਦਿਅਕ ਮਾਹਰ ਜਗਮੋਹਨ ਕੌਸ਼ਲ ਨੂੰ ਸਮਰਪਿਤ ਕੀਤਾ ਗਿਆ ਹੈ।ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਹੋਟਲ ਵਿਖੇ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਇਸ ਮੇਲੇ ਦਾ ਇਸ਼ਤਿਹਾਰ ਰਿਲੀਜ਼ ਕੀਤਾ ਗਿਆ ਹੈ।ਇਸ ਮੌਕੇ ਪ੍ਰਸਾਸ਼ਨਿਕ ਅਧਿਕਾਰੀ, ਕਾਂਗਰਸੀ ਲੀਡਰਸ਼ਿਪ ਅਤੇ ਸੰਸਥਾ ਦੇ ਸਮੁੱਚੀ ਮੈਂਬਰਸ਼ਿਪ ਹਾਜ਼ਰ ਰਹੀ।ਮੇਲੇ ਦੇ ਪਹਿਲੇ ਦਿਨ 15 ਦਸੰਬਰ ਨੂੰ ਗੁਰਦੁਆਰਾ ਸਾਹਿਬ ਹਾਜੀ ਰਤਨ ਤੋਂ ਅਰਦਾਸ ਕਰਨ ਉਪਰੰਤ ਦਰਗਾਹ ਹਾਜੀਰਤਨ ਤੇ ਚਾਦਰ ਚੜਾਉਣ ਦੀ ਰਸਮ ਕਰਨ ਤੋਂ ਬਾਅਦ ਵਿਰਾਸਤੀ ਜਲੂਸ ਨੂੰ ਸ਼ੁਰੂ ਕੀਤਾ ਜਾਵੇਗਾ, ਉਸੇ ਦਿਨ ਸ਼ਾਮ ਨੂੰ 6:30 ਵਜੇ ਅਜਮੇਰ ਔਲਖ ਵਲੋਂ ਲਿਖਿਆ ਨਾਟਕ ‘ਝਨਾ ਦਾ ਪਾਣੀ‘ ਖੇਡਿਆ ਜਾਵੇਗਾ।ਅਗਲੇ ਦਿਨ 16 ਦਸੰਬਰ ਨੂੰ ਪੰਜਾਬੀ ਘੋਲ, ਰਸਾ-ਕਸੀ, ਢਾਡੀ ਜਥਿਆਂ ਅਤੇ ਸਕੂਲੀ ਬਚਿਆਂ ਵਲੋਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਜਾਵੇਗਾ।
ਮੇਲੇ ਦੇ ਆਖਰੀ ਦਿਨ 17 ਦਸੰਬਰ ਨੂੰ ਨਕਲੀਏ, ਵੱਖ ਵੱਖ ਸੂਬਿਆਂ ਤੋਂ ਆਏ ਹੋਏ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਨਗੇ ਅਤੇ ਦੇਰ ਸ਼ਾਮ ਬਠਿੰਡਾ ਜਿਲੇ ਦੇ ਕਲਾਕਾਰ ਅਤੇ ਕਈ ਨਾਮੀ ਕਲਾਕਾਰ ਆਪਣੀ ਗਾਇਕੀ ਨਾਲ ਸਮਾਂ ਬੰਧ ਕਰਨਗੇ।ਵਿੱਤ ਮੰਤਰੀ ਬਾਦਲ, ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਏਡੀਸੀ ਸ਼੍ਰੀਮਤੀ ਸ਼ੀਨਾ ਅਗਰਵਾਲ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਸੰਯਮ ਅਗਰਵਾਲ ਦਾ ਸਨਮਾਨ ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ, ਉੱਘੇ ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਨਗਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਕਨਵੀਨਰ ਇੰਦਰਜੀਤ ਸਿੰਘ, ਕੋ-ਕਨਵੀਨਰ ਬਲਜੀਤ ਸਿੰਘ ਸੰਦੋਹਾ, ਮੱਖ ਸਕੱਤਰ ਪਰਮਦੀਪ ਸਿੰਘ ਢਿੱਲੋਂ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ, ਖਜਾਨਚੀ ਗੁਰਤੇਜ ਸਿੰਘ ਸਿੱਧੂ, ਐਗਜੈਕਟਿਵ ਮੈਂਬਰ ਡੀ.ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਨਰਿੰਦਰਪਾਲ ਸਿੰਘ ਐਡਵੋਕੇਟ, ਰੁਪਿੰਦਰ ਸਿੰਘ ਗਦਾਰਾ, ਜੇ.ਐਸ ਭੰਗੂ, ਰਜਿੰਦਰ ਸਿੰਘ ਜਿੰਦੂ ਵਲੋਂ ਕੀਤਾ ਗਿਆ।ਆਈ ਹੋਈ ਲੀਡਰਸ਼ਿਪ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ `ਜੀ ਆਇਆਂ` ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਕਿਹਾ।ਇਸ ਮੌਕੇ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਸਾਨੂੰ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ, ਅੱਜ ਨੌਜਵਾਨ ਪੀੜੀ ਪੱਛਮੀ ਸੱਭਿਆਚਾਰ ਵਿੱਚ ਲਿਪਤ ਹੋ ਕੇ ਆਪਣੀ ਅਸਲੀ ਵਿਰਾਸਤ ਤੋਂ ਦੂਰ ਜਾ ਰਹੀ ਹੈ।ਉਹਨਾਂ ਸੰਸਥਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸਭਿਆਚਾਰ ਦੀ ਸਾਂਭ ਸੰਭਾਲ ਲਈ ਲਾਏ ਜਾ ਰਹੇ ਇਹਨਾ ਮੇਲਿਆਂ ਨੂੰ ਬਹੁਤ ਹੀ ਸ਼ਲਾਘਾਯੋਗ ਉਦਮ ਕਰਾਰ ਦਿਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਤੇ ਜਿਲਾ ਪ੍ਰਸਾਸ਼ਨ ਵਲੋਂ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਹਰ ਤਰਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।
ਤਸਵੀਰ 02
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media