Wednesday, March 11, 2026

ਖੁਸ਼ਹਾਲੀ ਦੇ ਰਾਖੇ ਸਕੀਮ 5 ਜਿਲਿਆਂ ਵਿੱਚ ਸ਼ੁਰੂ – ਕਰਨਲ ਟੀ.ਐਸ.ਸ਼ੇਰਗਿੱਲ

ਸਾਬਕਾ ਫੌਜੀ ਸਰਕਾਰ ਦੇ ਅੱਖ, ਕੰਨ ਤੇ ਜੁਬਾਨ, ਸਰਕਾਰੀ ਸਕੀਮਾਂ `ਤੇ ਰੱਖਣਗੇ ਨਜ਼ਰ- ਡੀ.ਸੀ
ਅੰਮ੍ਰਿਤਸਰ 20 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਖੁਸ਼ਹਾਲੀ ਦੇ ਰਾਖੇ ਸਰਕਾਰ ਦੇ ਅੱਖ, ਕੰਨ ਤੇ ਜੁਬਾਨ ਹਨ ਜੋ ਕਿ ਸਰਕਾਰ ਵੱਲੋਂ  ਚਲਾਈਆਂ PPN2011201709ਜਾਂਦੀਆਂ ਭਲਾਈ ਸਕੀਮਾਂ ਤੇ ਨਜ਼ਰ ਰੱਖਣਗੇ ਅਤੇ ਉਸ ਦੀ ਫੀਡ ਬੈਕ ਸਰਕਾਰ ਨੂੰ ਦੇਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਨਲ ਟੀ.ਐਸ ਸ਼ੇਰਗਿੱਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਅੱਜ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਾਬਕਾ ਸੈਨਿਕਾਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਇਹ ਸਕੀਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦਾ ਨਤੀਜਾ ਹੈ ਕਿ ਰਾਜ ਸਰਕਾਰ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਤੇ ਨਜ਼ਰ ਰੱਖਣ ਲਈ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਉਹ ਖੁਦ ਇਸ ਯੋਜਨਾ ਦੀ ਨਿਗਰਾਨੀ ਕਰਨਗੇ। ਉਨਾਂ ਦੱਸਿਆ ਕਿ ਇਹ ਸਕੀਮ ਪੰਜਾਬ ਦੇ 5 ਜਿਲਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਅੰਮਿ੍ਰਤਸਰ ਵਿਖੇ 200 ਖੁਸ਼ਹਾਲੀ ਦੇ ਰਾਖੇ ਨਿਯੁਕਤ ਕੀਤੇ ਗਏ ਹਨ, ਜੋ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ 18 ਭਲਾਈ ਸਕੀਮਾਂ ਤੇ ਨਜ਼ਰ ਰੱਖਣਗੇ ਅਤੇ ਇਸ ਦੀ ਫੀਡ ਬੈਕ ਸਰਕਾਰ ਨੂੰ ਪਹੁੰਚਾਉਣਗੇ। ਉਨਾਂ ਕਿਹਾ ਕਿ ਹਰੇਕ ਖੁਸਹਾਲੀ ਦੇ ਰਾਖੇ ਨੂੰ ਸਰਕਾਰ ਵੱਲੋਂ 11000/- ਰੁਪਏ ਮਾਨ ਭੱਤਾ ਦਿੱਤਾ ਜਾਵੇਗਾ ਤਾਂ ਜੋ ਉਹ ਪਿੰਡਾਂ ਵਿੱਚ ਘੁੰਮ ਫਿਰ ਕੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਸਕੀਮਾਂ ਤੇ ਨਜਰ ਰੱਖਣ।ਇਸ ਰੈਲੀ ਵਿਚ ਗੁਰਕੀਰਤ ਕਿਰਪਾਲ ਸਿੰਘ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਸਕੱਤਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਉਚੇਚੇ ਤੌਰ ਤੇ ਹਾਜ਼ਰ ਰਹੇ।
ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਸਕੀਮਾਂ ਨੂੰ ਲਾਗੂ ਕਰਨ ਵਿੱਚ ਜੋ ਊਣਤਾਈਆਂ ਰਹਿ ਜਾਂਦੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਕ ਨਵੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।ਉਨਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਖੁਸ਼ਹਾਲੀ ਦੇ ਰਾਖੇ ਦਾ ਨਾਮ ਦਿੱਤਾ ਗਿਆ ਹੈ। ਖੁਸ਼ਹਾਲੀ ਦੇ ਰਾਖਿਆਂ ਨੂੰ ਹੋਰਨਾਂ ਕੰਮਾਂ ਤੋਂ ਇਲਾਵਾ ਸਮਾਜਿਕ ਲੇਖਾ ਪੜਤਾਲ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ।ਸੰਘਾ ਨੇ ਕਿਹਾ ਕਿ ਸਰਕਾਰ ਮਹਿਸੂਸ ਕਰਦੀ ਹੈ ਕਿ ਇਸ ਮਕਸਦ ਲਈ ਸਾਬਕਾ ਫੌਜੀਆਂ ਦੀਆਂ ਸੇਵਾਵਾ ਲਾਹੇਵੰਦ ਸਾਬਤ ਹੋਣਗੀਆਂ। ਉਨਾਂ ਕਿਹਾ ਕਿ ਪਿੰਡ, ਤਹਿਸੀਲ, ਜਿਲਾ ਅਤੇ ਰਾਜ  ਪੱਧਰ ’ਤੇ ਖੁਸ਼ਹਾਲੀ ਦੇ ਰਾਖੇ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਮੈਨੇਜਰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਨੇ ਰੈਲੀ ਦੌਰਾਨ ਬੋਲਦਿਆਂ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਦਾ ਮੁੱਖ ਕੰਮ ਸਰਕਾਰ ਵਲੋਂ ਜੋ ਗਾਂਟਾਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਜਾਂਦੀਆਂ ਹਨ ਉਨਾਂ ਦੀ ਪੜਚੋਲ ਕਰਨਾ ਹੈ ਅਤੇ ਸਿਸਟਮ ਵਿੱਚ ਜੋ ਗਿਰਵਾਟ ਆ ਗਈ ਹੈ ‘ਚ ਸੁਧਾਰ ਕਰਨ ਦੇ ਮਕਸਦ ਨਾਲ ਲੋੜਵੰਦ ਤੱਕ ਸਕੀਮਾਂ ਪੁੱਜਦਾ ਕਰਨਾ ਹੈ।
ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਿਤਿਨ ਸਿੰਗਲਾ, ਐਸ:ਡੀ:ਐਮ ਅੰਮਿ੍ਰਤਸਰ-1, ਰਜਤ ਓਬਰਾਏ ਐਸ.ਡੀ.ਐਮ ਅਜਨਾਲਾ, ਰਵਿੰਦਰ ਸਿੰਘ ਐਸ.ਡੀ.ਐਮ ਬਾਬਾ ਬਕਾਲਾ, ਬ੍ਰਿਗੇਡੀਅਰ ਹਰਚਰਨ ਸਿੰਘ ਮੀਤ ਪ੍ਰਧਾਨ ਜਿਲਾ ਸੈਨਿਕ ਬੋਰਡ ਅੰਮਿ੍ਰਤਸਰ, ਕਰਨਲ ਐਸ.ਐਸ ਸੰਧੂ ਜਿਲਾ ਇੰਚਾਰਜ ਖੁਸ਼ਹਾਲੀ ਦੇ ਰਾਖੇ ਅਤੇ ਅਮਰਬੀਰ ਸਿੰਘ ਚਾਹਲ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply