Wednesday, March 11, 2026

ਐਚ.ਆਈ.ਵੀ/ ਏਡਜ਼ਜ ਜਾਗਰੂਕਤਾ ਵੈਨ ਨੂੰ ਮਿਲਿਆ ਭਰਮਾ ਹੁੰਗਾਰਾ

ਬਲਾਕ ਸੰਗਤ ਦੇ ਤਿੰਨ ਪਿੰਡਾਂ `ਚ ਹੋਏ 506 ਐਚ.ਆਈ.ਵੀ ਟੈਸਟ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਚੱਲ ਰਹੀ ਐਚ ਆਈ PPN2011201707ਵੀ/ ਏਡਜ਼ ਜਾਗਰੂਕਤਾ ਵੈਨ ਪ੍ਰੋਗਰਾਮ ਤਹਿਤ ਬਲਾਕ ਸੰਗਤ ਵਿੱਚ ਜਾਗਰੂਕਤਾ ਪ੍ਰਚਾਰ ਦੌਰਾਨ ਤਿੰਨ ਦਿਨਾ ਵਿੱਚ 506 ਐਚ ਆਈ ਵੀ/ ਏਡਜ਼ ਟੈਸਟ ਕੀਤੇ ਗਏ।ਇਸ ਦੇ ਨਾਲ ਹੀ ਬਲਾਕ ਦੇ 15 ਪਿੰਡਾਂ ਚ ਬਾਘਾ, ਬੰਗੀ ਨਿਹਾਲ ਸਿੰਘ, ਬੰਗੀ ਰੂਘੁ, ਕੋਟ ਬਖ਼ਤੂ, ਨਸੀਬਪੁਰਾ, ਸੰਗਤ, ਜੱਸੀ ਬਾਗ਼ ਵਾਲੀ, ਬਾਂਡੀ, ਚੱਕ ਰੁਲਦੂ ਸਿੰਘ ਵਾਲਾ, ਪਥਰਾਲਾ, ਚੱਕ ਅਰ ਸਿੰਘ, ਕਲਝਾਰਾਣੀ, ਬੰਬੀਹਾ, ਜੰਗੀਰਾਣਾ ਅਤੇ ਘੁੱਦਾ ਵਿਖੇ ਪੰਚਾਇਤਾਂ ਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਨ ਜਨ ਤੱਕ ਐਚ.ਆਈ.ਵੀ ਏਡਜ਼ ਸੰਬੰਧੀ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਦੀ ਅਗਵਾਈ ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਕੀਤੀ।ਇਸ ਪ੍ਰੋਗਰਾਮ ਦੌਰਾਨ ਐਸ.ਐਮ.ਓ ਵਲੋ ਲੋਕਾਂ ਨੂੰ ਸਰਕਾਰੀ ਹਸਪਤਾਲ ਘੁੱਦਾ ਸਥਾਪਿਤ ਐਂਟੀ ਰੇਟਰੋ ਵਾਇਰਲ ਥੈਰੇਪੀ ਸੈਂਟਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਏਡਜ਼ ਤੋਂ ਬਚਣ ਦਾ ਆਸਾਨ ਤਰੀਕਾ ਆਪਸ ਵਿਚ ਗੱਲਬਾਤ ਰਾਹੀਂ ਜਾਣਕਾਰੀ ਹਾਸਿਲ ਕਰਨਾ ਹੈ, ਮਾਂ-ਪਿਉ ਨੂੰ ਆਪਣੇ ਬੱਚਿਆਂ ਨਾਲ ਦੋਸਤਾਂ ਵਾਂਗ ਖੁੱਲ ਕੇ ਗੱਲ ਕਰਨੀ ਹੋਵੇਗੀ।ਉਥੇ ਹੀ ਅਧੂਰੀ ਜਾਣਕਾਰੀ ਖ਼ਤਰਨਾਕ ਸਾਬਿਤ ਹੀ ਸਕਦੀ ਹੈ।ਉਹਨਾਂ ਕਿਹਾ ਕਿ ਉਕਤ ਦੋਹਾ ਸੈਂਟਰਾ ਵਿੱਚ ਕਾਉਂਸਲਰ ਤੋਂ ਕਦੇ ਵੀ ਸਹੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।ਜਿਥੇ ਬਿਨਾਂ ਕਿਸੇ ਖ਼ਰਚ ਅਤੇ ਨਾਮ ਗੁਪਤ ਰੱਖ ਕੇ ਸਲਾਹਕਾਰੀ ਲਈ ਜਾ ਸਕਦੀ ਹੈ।ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ, ਕਾਊਂਸਲਰ ਡ. ਕਮਲਜੀਤ ਕੌਰ, ਐਲ.ਟੀ ਬਲਜੀਤ ਸਿੰਘ ਤੋਂ ਇਲਾਵਾ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਵਿਸ਼ੇਸ਼ ਤੋਰ ਤੇ ਵਧਾਈ ਦਿਤੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply