ਜਿਲਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਤੇ ਸਮਾਜਸੇਵੀ ਵਿਜੈ ਮੋਂਗਾ ਨੇ ਵੰਡੀ ਸਟੇਸ਼ਨਰੀ ਤੇ ਰਿਫਰੈਸ਼ਮੈਂਟ
ਫਾਜ਼ਿਲਕਾ, 20 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਸਕੂਲਾਂ `ਚ
ਬੱਚਿਆਂ ਨੂੰ ਉਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਦੇ ਬਾਲ ਮੰਨ ਨੂੰ ਉਤਸ਼ਾਹਿਤ ਕਰਨ ਲਈ ਚਿਲਡਰਨ ਦੋਸਤੀ ਹਫਤੇ ਮਨਾਏ ਜਾ ਰਹੇ ਹਨ।ਇਸੇ ਲੜੀ ਦੇ ਤਹਿਤ ਅੱਜ ਜ਼ਿਲਾ ਫਾਜ਼ਿਲਕਾ ਦੇ ਬਲਾਕ 2 ’ਚ ਪੈਂਦੇ ਸਰਕਾਰੀ ਪ੍ਰਾਈਮਰੀ ਸਕੂਲ ਆਲਮਸ਼ਾਹ ਵਿਖੇ ਵੀ ਚਿਲਡਰਨ ਦੋਸਤੀ ਹਫਤਾ ਮਨਾਇਆ ਗਿਆ।
ਜ਼ਿਲਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ, ਜ਼ਿਲਾ ਬਾਲ ਸੁਰੱਖਿਆ ਕਾਉਂਸਲਰ ਭੁਪਿੰਦਰ ਦੀਪ ਸਿੰਘ, ਲੀਗਲ ਕਮ ਪ੍ਰੋਟੇਕਸ਼ਨ ਅਧਿਕਾਰੀ ਅਜੈ ਸਰਮਾਂ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤਾ।ਸਿਖਿਆ ਸਾਸ਼ਤਰੀ ਅਤੇ ਉਘੇ ਸਮਾਜਸੇਵੀ ਵਿਜੈ ਕੁਮਾਰ ਮੋਂਗਾ ਅਤੇ ਉਨਾਂ ਦੇ ਪਰਿਵਾਰ ਨੇ ਵਿਦਿਆਰਥੀਂਆ ਨੂੰ ਕਾਪੀਆ ਅਤੇ ਰਿਫਰੇਸ਼ਮੇਂਟ ਭੇਟ ਕੀਤਾ।ਜ਼ਿਲਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ, ਮਾਪੇ ਅਤੇ ਅਧਿਆਪਕਾ ਦਾ ਸਨਮਾਨ ਕਰਣ ਲਈ ਪ੍ਰੇਰਿਤ ਕੀਤਾ।ਐਸ.ਸੀ.ਆਰ.ਟੀ ਮੋਹਾਲੀ ਤੋ ਸੇਵਾਮੁਕਤ ਹੋਏ ਵਿਜੈ ਕੁਮਾਰ ਮੋਂਗਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਵੱਛਤਾ ਦਾ ਵੀ ਪੁਰਾ ਖਿਆਲ ਰੱਖਨ ਲਈ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇੇ ਹਰਾ ਭਰਾ ਰੱਖਣ ਲਈ ਪ੍ਰੇਰਿਤ ਕੀਤਾ। ਸਕੂਲ ਵਿਖੇ ਆਏ ਸਾਰੇ ਮਹਿਮਾਨਾਂ ਨੇ ਬੱਚਿਆ ਦੇ ਮਾਨਸਿਕ ਪੱਧਰ, ਸਾਫ ਸਫਾਈ ਅਤੇ ਅਨੁਸ਼ਾਸਨ ਨੂੰ ਵੇਖ ਕੇ ਸਕੂਲ ਦੇ ਅਧਿਆਪਕਾਂ ਦੀ ਭਰਪੁਰ ਸ਼ਲਾਂਘਾ ਕੀਤੀ।
ਇਸ ਮੋਕੇ ਸਕੂਲ ਦੀ ਇੰਚਾਰਚ ਮੈਡਮ ਸੁਮਿੱਤਰ ਕੋਰ, ਅਧਿਆਪਕਾ ਮੈਡਮ ਸ਼ੀਮਾ ਭਠੇਜਾ, ਹਰੀਸ਼ ਕੁਮਾਰ ਅਤੇ ਮਨਦੀਪ ਕੁਮਾਰ ਆਦੀ ਵੱਲੋ ਸਾਰੇ ਮਹਿਮਾਨਾਂ ਦਾ ਸਕੂਲ ਵਿਖੇ ਆਉਣ ਲਈ ਧਨਵਾਦ ਕੀਤਾ ਗਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media