Monday, April 13, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਊਰਜਾ ਖਰੀਦ ਸਮਝੌਤਾ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਾਤਾਵਰਣ ਨੂੰ ਹੋਰ ਸੁਖਾਵਾਂ ਬਣਾਉਣ, ਪ੍ਰਦੂਸ਼ਣ Gndu1ਮੁਕਤ ਊਰਜਾ ਪੈਦਾ ਕਰਨ ਅਤੇ ਯੂਨੀਵਰਸਿਟੀ ਦਾ ਵਿਤੀ ਬੋਝ ਘਟਾਉਣ ਲਈ ਸੋਲਰ ਊਰਜਾ ਪ੍ਰਣਾਲੀ ਪਲਾਂਟ ਲਈ ਇਕ ਕਦਮ ਪੁੱਟਦਿਆਂ ਅੱਜ ਇਥੇ ਵਾਈਸ ਚਾਂਸਲਰ ਦਫਤਰ ਵਿਖੇ ਊਰਜਾ ਖਰੀਦ ਸਮਝੌਤਾ ਕੀਤਾ ਗਿਆ।ਇਹ ਊਰਜਾ ਖਰੀਦ ਸਮਝੌਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅਜ਼ੂਰ ਪਾਵਰ ਰੂਫਟੌਪ ਵਨ ਪ੍ਰਾਈਵੇਟ ਲਿਮਿਟਡ ਨਵੀਂ ਦਿੱਲੀ ਵਿਚਕਾਰ ਹੋਇਆ।ਜਿਸ ਅਧੀਨ ਕੈਂਪਸ ਵਿਖੇ ਗਰਿਡ ਕੁਨੈਕਟਡ ਰੂਫ-ਟਾਪ ਸੋਲਰ ਫੋਟੋਵੋਲਟਾਇਕ ਐਂਡ ਸੋਲਰ ਪਾਵਰ ਪਲਾਂਟ ਆਫ 1.6 ਮੈਗਾ ਵਾਟ ਕੈਪੇਸਟੀ ਸਥਾਪਿਤ ਕੀਤਾ ਜਾਵੇਗਾ।
ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਯੂਨੀਵਰਸਿਟੀ ਵਲੋਂ ਅਤੇ ਵਿਨੀਤ ਸੈਣੀ ਕੰਪਨੀ ਨਮਾਂਇੰਦੇ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ।ਇਸ ਮੋਕੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।ਇਹ ਪ੍ਰੋਜੈਕਟ ਸੋਲਰ ਐਨਰਜੀ ਪਾਵਰ ਕਾਰਪੋਰੇਸ਼ਨ ਆਫ ਇੰਡੀਆ (ਭਾਰਤ ਸਰਕਾਰ ਐਂਟਰਪ੍ਰਾਈਜ਼) ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਪ੍ਰੋਜੈਕਟ ਅਧੀਨ ਅਜ਼ੂਰ ਪਾਵਰ ਰੂਫਟੌਪ ਵਨ ਪ੍ਰਾਈਵੇਟ ਲਿਮਿਟਡ, ਨਵੀਂ ਦਿੱਲੀ ਬਿਨਾਂ ਕਿਸੇ ਯੂਨੀਵਰਸਿਟੀ ਖਰਚੇ ਦੇ ਸੂਰਜੀ ਊਰਜਾ ਪੈਦਾ ਕਰਨ ਲਈ ਯੰਤਰ ਸਥਾਪਿਤ ਕਰੇਗੀ ਅਤੇ 25 ਸਾਲਾਂ ਲਈ ਉਸ ਉਪਰ ਕਾਰਵਾਈ ਤੇ ਮੁਰੰਮਤ ਆਦਿ ਦਾ ਕਾਰਜ ਕਰੇਗੀ। ਇਸ ਪ੍ਰੋਜੈਕਟ ਤੋਂ ਉਤਪਾਦਤ ਬਿਜਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ 3.32 ਰੁਪਏ ਪ੍ਰਤੀ ਯੂਨਿਟ 25 ਸਾਲਾਂ ਲਈ ਖਰੀਦੇਗੀ।ਇਸ ਨਾਲ ਯੂਨੀਵਰਸਿਟੀ ਨੂੰ 60 ਤੋਂ 70 ਲੱਖ ਰੁਪਏ ਸਾਲਾਨਾ ਬਚਤ ਹੋਵੇਗੀ ਅਤੇ ਯੂਨੀਵਰਸਿਟੀ ਦਾ ਇਹ ਕਦਮ ਵਾਤਾਵਰਣ ਵਿਚ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਵਿਚ ਆਪਣਾ ਯੋਗਦਾਨ ਪਾ ਸਕੇਗਾ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply