Saturday, February 28, 2026

ਆਧੁਨਿਕ ਪ੍ਰਸੰਗ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ

48ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

GNDU
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਅਤੇ ਸੰਕਲਪਾਂ ਨੂੰ ਸਮਰਪਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਪਗ ਅੱਧੀ ਸਦੀ ਦਾ ਦਮਦਾਰ ਇਤਿਹਾਸ ਸਿਰਜਦੀ ਹੋਈ ਆਧੁਨਿਕ ਪ੍ਰਸੰਗ ਵਿੱਚ ਆਪਣਾ 48ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਵੇਂ ਯੂਨੀਵਰਸਿਟੀ ਦੀਆਂ ਅਕਾਦਮਿਕ, ਸੱਭਿਆਚਾਰਕ, ਪ੍ਰਸਾਸ਼ਨੀ, ਖੇਡ-ਵਿੰਗ ਅਤੇ ਖੋਜ-ਖੇਤਰ ਵਿੱਚ ਨਾਮਵਰ ਪ੍ਰਾਪਤੀਆਂ ਹਨ, ਪਰ ਪਾਏਦਾਰ, ਤਤਕਾਲੀ ਅਤੇ ਦੀਰਘ ਖੋਜ ਦੇ ਖੇਤਰ ਵਿੱਚ ਇਸ ਦੇ ਲੇਖੇ ਲੱਗੀਆਂ ਜਿੰਮੇਵਾਰੀਆਂ ਅਮੁੱਕ ਹਨ, ਕਿਉਂਕਿ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਵੱਲ ਸੰਕੇਤਕ ਅਤੇ ਲੁਕਵਾਂ ਸਫਰ ਬੜਾ ਹੀ ਡੂੰਘਾ ਅਤੇ ਪੇਚੀਦਗੀ ਵਾਲਾ ਹੈ, ਜਿਸ ਵੱਲ ਬੜੀ ਹੀ ਸੁਘੜਤਾ ਨਾਲ ਤੁਰਨਾ ਅਤੇ ਨਿਰੰਤਰਤਾ ਬਣਾਈ ਰੱਖਣਾ ਇਸ ਦੇ ਮੁੱਢਲੇ ਫਰਜਾਂ ਵਿੱਚੋਂ ਇੱਕ ਹੈ।ਡਾਕਟਰੀ ਅਤੇ ਖੋਜ ਖੇਤਰ ਦੇ ਨਾਮਵਰ ਹਸਤਾਖਰ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਪਾਸੋਂ ਇਸ ਵਸੀਹ ਪੈਰਵੀ ਦੀ ਤੀਬਰਤਾ ਨਾਲ ਆਸ ਕੀਤੀ ਜਾਂਦੀ ਹੈ।
ਅੱਜ ਮਨਾਏ ਜਾ ਰਹੇ 48ਵੇਂ ਸਥਾਪਨਾ ਦਿਵਸ ’ਤੇ ਪ੍ਰਸਿੱਧ ਵਿਦਵਾਨ ਅਤੇ ਯੂ.ਜੀ.ਸੀ ਦੇ ਚੇਅਰਮੈਨ ਡਾ. ਵੀ.ਐੱਸ. ਚੌਹਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ, ਜਦੋਂ ਕਿ ਐਸ.ਐਮ.ਵੀ.ਡੀ ਯੂਨੀਵਰਸਿਟੀ ਕਟੜਾ, ਜੰਮੂ ਦੇ ਸਾਬਕਾ ਵਾਈਸ-ਚਾਂਸਲਰ ਪੋ੍ਰ. ਆਰ.ਐਨ.ਕੇ. ਬਾਮੇਜ਼ੇਈ ਅਤੇ ਸ਼੍ਰੀ ਚਿਰੰਜੀਵ ਆਈ.ਏ.ਐਸ ਵੱਲੋਂ ਕੀਤੇ ਜਾ ਰਹੇ ਮੁੱਖ ਭਾਸ਼ਨ ਯੂਨੀਵਰਸਿਟੀ ਇਤਿਹਾਸ ਵਿੱਚ ਇੱਕ ਨਵੇਂ ਪੰਨੇ ਵਜੋਂ ਅੰਕਿਤ ਹੋਣਗੇ।ਬਾਅਦ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਦੇ ਲਾਭ ਹਿੱਤ ਆਈ.ਆਈ.ਟੀ. ਖੜਗਪੁਰ ਦੇ ਡਾਇਰੈਕਟਰ ਡਾ. ਪਾਰਥਾ ਪ੍ਰਾਤਿਮ ਚਕਰਬਰਤੀ ਅਤੇ ਏ.ਆਈ.ਸੀ.ਟੀ.ਈ ਦੇ ਚੇਅਰਮੈਨ ਡਾ. ਅਨਿਲ ਸਹਾਰਾਬੁਦੇ ਜਿਹੀਆਂ ਪ�ਿਸੱਧ ਸਖਸ਼ੀਅਤਾਂ ਦੇ ਭਾਸ਼ਨ ਵੀ ਸੁਨਿੱਸ਼ਚਿਤ ਕੀਤੇ ਗਏ ਹਨ।ਯੂਨੀਵਰਸਿਟੀ ਕੈਂਪਸ ਵਿਦਿਆਰਥੀਆਂ ਨੂੰ ਵਧੀਆ ਵਾਤਾਵਰਨ ਪ੍ਰਦਾਨ ਕਰਨ ਲਈ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ 12 ਸੋਸ਼ਲ ਕਲੱਬ ਲੈ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੈ।ਇਹਨਾਂ ਕਲੱਬਾਂ ਦਾ ਮੁੱਖ ੳੇੁਦੇਸ਼ ਯੁਵਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਨਾ ਹੈ। ਡਾ. ਸੰਧੂ ਅਨੁਸਾਰ ਵਿਦਿਆਰਥੀਆਂ ਦੇ ਮਿਆਰੀ ਅਤੇ ਸਿੱਖਿਆਦਾਇਕ ਮਨੋਰੰਜਨ ਲਈ ਮੂਵੀ ਕਲੱਬ ਵੀ ਗਠਿੱਤ ਕੀਤਾ ਗਿਆ ਹੈ।ਅੰਤਰਰਾਸ਼ਟਰੀ ਪੱਧਰ ਦੇੇ ਸਪਿਕ ਮੈਕੇ ਅਦਾਰੇ ਵੱਲੋਂ ਅੰਤਰ-ਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਕਰਵਾਉਣਾ ਵੀ ਤਜਵੀਜ਼ ਅਧੀਨ ਹੈ।ਰਿਜ਼ਨਲ ਕੈਂਪਸ ਦੀ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਿਸ਼ਟਾਚਾਰ ਅਤੇ ਪਹਿਰਾਵੇ ਸਬੰਧੀ ਛੋਟੇ-ਛੋਟੇ ਵੀਡੀਓ ਤਿਆਰ ਕੀਤੇ ਗਏ ਹਨ, ਜਿਹੜੇ ਵਿਦਿਆਰਥੀਆਂ ਨੂੰ ਇੰਟਰਵਿਊ ਅਤੇ ਆਮ ਜਨ-ਜੀਵਨ ਲਈ ਦਿਸ਼ਾ ਨਿਰਦੇਸ਼ ਦੇਣ ਦਾ ਸਬੱਬ ਬਣਨਗੇ।
ਵਿਦਿਆਰਥੀਆਂ ਨਾਲ ਨਿੱਜੀ ਰਾਬਤਾ ਕਾਇਮ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਜਾਨਣ ਲਈ ਨੋਟਿਸ ਬੋਰਡ ਦੇ ਰੂਪ ਵਿੱਚ ‘ਸਟੂਡੈਂਟ ਵਾਲ’ ਸਥਾਪਤ ਕੀਤੀ ਗਈ ਹੈ, ਜਿਸ ਜਰੀਏ ਉਹ ਆਪਣੀਆਂ ਜਰੂਰਤਾਂ ਅਤੇ ਖਰੀਦੋ-ਫਰੋਖਤ ਸਬੰਧੀ ਜਾਣਕਾਰੀ ਦੇ ਸਕਣਗੇ।ਅਧਿਆਪਕਾਂ ਦੀ ਤਰੱਕੀ, ਇੰਡਕਸ਼ਨ ਕੋਰਸ, ਵਿਦਿਆਰਥੀਆਂ ਦੀ ਸਹੂਲਤ ਲਈ ਸ਼ਨਾਖਤੀ ਕਮ ਡੈਬਿਟ ਕਾਰਡ, ਸਾਇਕਾਲੋਜੀ ਕੌਂਸਲਰ ਦੀ ਨਿਯੁਕਤੀ, ਸਵੱਛ ਜਲ ਦੀ ਪ੍ਰਦਾਨਗੀ, ਰੂਫ ਟਾਪ ਸੋਲਰ ਐਨਰਜੀ ਪਲਾਂਟ, ਯੂਨੀਵਰਸਿਟੀ ਨੂੰ ਹਰਾ ਭਰਾ ਕਰਨਾ ਅਤੇ ਸੈਂਟਰ ਸਰਕਾਰ ਹੈਲਥ ਸਕੀਮ ਲਾਗੂ ਕਰਨਾ ਅਦਾਰੇ ਦੇ ਮੁੱਖ ਏਜੰਡੇ ਹਨ। ਯੂਨੀਵਰਸਿਟੀ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ.- ਜੀ.ਐਨ.ਡੀ ਯੂ. ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਕਾਰਜ ਲਈ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। ਭਾਰਤ ਵਿੱਚ ਇਹ ਅਜਿਹਾ ਦੂਜਾ ਸੈਂਟਰ ਹੋਵੇਗਾ।ਯੂਨੀਵਰਸਿਟੀ ਦੇ ਬਹੁਤ ਸਾਰੇ ਖਿਡਾਰੀਆਂ ਨੇ ਹੁਣ ਤਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ।ਇਸ ਵਰ੍ਹੇ ਯੂਨੀਵਰਸਿਟੀ ਖਿਡਾਰੀਆਂ ਵੱਲੋਂ ਏਸ਼ੀਅਨ ਕਨੌਏ ਸਲੈਲੋਮ ਚੈਂਪੀਅਨਸ਼ਿਪ, ਆਈ.ਸੀ.ਐਫ ਕਨੈਏ ਸਲੈਲੋਮ ਵਰਲਡ ਕੱਪ1, ਏਸ਼ੀਆ ਕਪ ਸਾਇਕਲਿੰਗ ਅਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿਚ ਭਾਰਤ ਵੱਲੋਂ ਮੇਜ਼ਬਾਨੀ ਕੀਤੀ ਅਤੇ ਤਗਮੇ ਹਾਸਲ ਕੀਤੇ।
ਯੂਨੀਵਰਸਿਟੀ ਦੇ ਯੂਵਕ ਮੇਲਿਆਂ ਦੇ ਨਤੀਜਿਆਂ ਵਿਚ ਹੋਰ ਪਾਰਦਰਸ਼ਤਾ ਲਿਆਉਣ ਲਈ ਮੁਕਾਬਲਿਆਂ ਦੇ ਖਤਮ ਹੋਣ ਦੇ ਤੁਰੰਤ ਉਪਰੰਤ ਨਤੀਜਿਆਂ ਦੀ ਘੋਸ਼ਣਾਂ ਕਰ ਦਿੱਤੀ ਜਾਂਦੀ ਹੈ ਅਤੇ ਇਸ ਕਾਰਜ ਵਾਸਤੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਅਬਜ਼ਰਵਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।ਯੂਨੀਵਰਸਿਟੀ ਵੱਲੋਂ ਹੁਣ ਤਕ 9 ਵਾਰੀ ਇੰਟਰ ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲਿਆਂ ਦੀ ਓਵਰਆਲ ਚੈਂਪੀਅਨਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੁਵਕ ਮੇਲਿਆਂ ਵਿਚ 14 ਵਾਰ ਜੇਤੂ ਰਹੀ ਹੈ।
ਇਸ ਤੋਂ ਇਲਾਵਾ ਪਰਸ ਸਕੀਮ ਅਧੀਨ ਡੀ.ਐਸ.ਟੀ ਵੱਲੋਂ 06 ਕਰੋੜ ਅਤੇ ਰਾਸ਼ਟਰੀ ਉੱਚ ਸਿਕਸ਼ਾ ਅਭਿਆਨ ਵੱਲੋਂ 04 ਕਰੋੜ ਦੀਆਂ ਗ੍ਰਾਂਟਾਂ ਪ੍ਰਾਪਤ ਹੋ ਚੁੱਕੀਆਂ ਹਨ।ਯੂਨੀਵਰਸਿਟੀ  ਦੇ ਸਾਰੇ ਹੀ ਪ੍ਰਸ਼ਾਸਨਿਕ ਕਾਰਜਾਂ ਨੂੰ ਉੱਚ ਪੱਧਰ ’ਤੇ ਲਿਆਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਦੇ ਜਿੱਥੇ ਸਾਬਕਾ ਉੱਚ ਅਧਿਕਾਰੀਆਂ ਨੂੰ ਵੱਖ-ਵੱਖ ਪੱਧਰਾਂ ਤੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ, ਉਥੇ ਆਰ ਸੁਬਰਾਮਨੀਅਮ ਆਈ.ਏ.ਐਸ ਅਤੇ ਪਦਮਭੂਸ਼ਣ ਪ੍ਰਾਪਤ ਡਾ. ਸਰਦਾਰਾ ਸਿੰਘ ਜੋਹਲ ਵਰਗੇ ਵਿਦਵਾਨਾਂ ਦੀ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ।ਡਾ. ਸੰਧੂ ਅਨੁਸਾਰ ਕੈਂਪਸ ਵਿੱਚ ਇੰਟਰਨੈੱਟ ਸਕੀਮ ਵਧਾਉਣ ਦੇ ਨਾਲ-ਨਾਲ ਨਵੇਂ ਰਿਸਰਚ ਪੋਰਟਲ, ਲੀਵ ਪੋਰਟਲ, ਐਡਮਿਸ਼ਨ ਪੋਰਟਲ, ਈ-ਟਰਾਂਸਕਰਿਪਟ ਪੋਰਟਲ ਅਤੇ ਈ. ਮੈਗਜ਼ੀਨ ਸ਼ੁਰੂ ਕੀਤੇ ਗਏ ਹਨ।ਵਿਦਿਆਰਥੀਆਂ ਦੇ ਫੀਡ ਬੈਕ ਲੈਣ ਅਤੇ ਸਾਬਕਾ ਵਿਦਿਆਰਥੀਆਂ ਨੂੰ ਜੋੜਨ ਲਈ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ ਅਤੇ ਵੱਖ-ਵੱਖ ਪ੍ਰਭਾਵੀ ਅਦਾਰਿਆਂ ਨਾਲ ਆਦਾਨ-ਪ੍ਰਦਾਨ ਸਮਝੋਤੇ ਕੀਤੇ ਗਏ ਹਨ ਤਾਂ ਜੋ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵਿਭਿੰਨ ਅਦਾਰਿਆਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਸਕੇ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਸਥਾਨਕ ਪੱਧਰ ’ਤੇ 35 ਅਕਾਦਮਿਕ ਵਿਭਾਗ ਅਤੇ ਲਗਪਗ 162 ਕਾਲਜ ਜੁੜ ਕੇ ਕੰਮ ਕਰ ਰਹੇ ਹਨ। ਚਾਰ ਰਿਜ਼ਨਲ ਕੈਂਪਸ ਅਤੇ ਵੱਖ-ਵੱਖ ਪੇਂਡੂ ਖੇਤਰਾਂ ਵਿੱਚ ਤੇਰ੍ਹਾਂ ਕਾਂਸਟੀਚੂਐਂਟ ਕਾਲਜ ਸਥਾਪਤ ਕਰਕੇ ਜਿੱਥੇ ਯੂਨੀਵਰਸਿਟੀ ਲਗਪਗ ਪੰਜਾਬ ਦੇ ਤੀਜੇ ਹਿੱਸੇ ਨੂੰ ਘਰ-ਘਰ ਵਿੱਚ ਵਿੱਦਿਆ ਪਹਚਾਉਣ ਦੇ ਆਪਣੇ ਟੀਚੇ ਦੀ ਪੂਰਤੀ ਕਰ ਰਹੀ ਹੈ, ਉੱਥੇ ਆਪਣੇ ਪ੍ਰਭਾਵੀ ਅਸਰ ਅੰਦਾਜ ਵਿੱਚ ਪੋਟੈਂਸ਼ੀਅਲ ਫਾਰ ਐਕਸੀਲੈਂਸ ਵਿੱਚ ਐਵਾਰਡ ਹਾਸਿਲ ਕਰ ਚੁੱਕੀ ਹੈ, ਪਰ ਹੁਣ ਬੜੀ ਹੀ ਦ੍ਰਿੜਤਾ ਨਾਲ ਆਸ ਕੀਤੀ ਜਾਂਦੀ ਹੈ ਕਿ ਨਵੇਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਜੋ ਕਿ ਪਹਿਲਾਂ ਸਬੰਧਤ ਯੂਨੀਵਰਸਿਟੀ ਵਿੱਚ ਹੀ ਪੋ੍ਰਫੈਸਰ ਦੇ ਅਹੁਦੇ ਤੇ ਤਾਇਨਾਤ ਰਹੇ ਹਨ ਅਤੇ ਉਪਰੰਤ ਇਹਨਾਂ ਦਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਨਵੀਂ ਦਿੱਲੀ ਵਿਖੇ ਬਤੌਰ ਸੈਕਟਰੀ ਵਜੋਂ ਲੰਬਾ ਅਤੇ ਪ੍ਰਭਾਵੀ ਤਜਰਬਾ ਹੈ, ਉਹਨਾਂ ਦੇ ਕਾਰਜਕਾਲ ਅਤੇ ਸਰਪ੍ਰਸਤੀ ਅਧੀਨ ਇਹ ਕੁਆਲਿਟੀ ਅਤੇ ਰਿਸਰਚ ਦੇ ਖੇਤਰ ਵਿੱਚ ਬਹੁਤ ਹੀ ਨਿਰੋਈ ਭੂਮਿਕਾ ਅਦਾ ਕਰਕੇ ਆਪਣੇ ਨਾਂ ਦੀ ਪੈਰਵੀ ਕਰਦੀ ਹੋਈ ਅੰਤਰ ਰਾਸ਼ਟਰੀ ਪੱਧਰ ਦੀ ਲਖਾਇਕ ਬਣੇਗੀ। ਯੂਨੀਵਰਸਿਟੀ ਦੇ ਆਪਣੇ ਖੋਲ੍ਹੇ ਨਵੇਂ ਕਾਲਜਾਂ ਅਤੇ ਰਿਜ਼ਨਲ ਸੈਂਟਰਾਂ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਸਾਜਗਰ ਤਸਵੀਰ ਸਾਹਮਣੇ ਲਿਆਂਦੀ ਜਾਵੇਗੀ ਅਤੇ ਇਸ ਦੀ ਸੂਰਤ ਅਤੇ ਸੀਰਤ ਦਾ ਸੁਮੇਲ ਹਰ ਜਗਿਆਸੂ ਦੀ ਸੋਚ ਦਾ ਵਿਸ਼ਾ ਬਣੇਗਾ।
ਜਗਦੀਪ ਸਿੰਘ ਸੱਗੂ
ਅੰਮ੍ਰਿਤਸਰ
ਮੋ- 9988523699

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply