Thursday, March 26, 2026

ਧਰਮ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਮੁਕਾਬਲੇ ਕਰਵਾਏ ਗਏ

PPN2311201711ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ 4 ਰੋਜ਼ਾ ਧਾਰਮਿਕ ਮੁਕਾਬਲੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ।ਇਹ ਮੁਕਾਬਲੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਵਿਦਿਆਰਥੀਆਂ ’ਚ ਧਰਮ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਅਧੀਨ ਕਰਵਾਏ ਗਏ।
ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ 4 ਰੋਜ਼ਾ ਮੁਕਾਬਲੇ ਗੁਰਮਤਿ ਸੰਗੀਤ ਗਿਆਨ, ਸਾਹਿਤ ਸਿਰਜਣਾ, ਫ਼ਾਈਨ ਆਰਟਸ, ਸੁੰਦਰ ਦਸਤਾਰ ਤੇ ਸਿੱਖ ਸਖ਼ਸ਼ੀਅਤ ਦੇ ਵਰਗਾਂ ’ਚ ਕਰਵਾਏ ਗਏ। ਇਨ੍ਹਾਂ ਧਾਰਮਿਕ ਮੁਕਾਬਲਿਆਂ ’ਚ ਵੱਖ-ਵੱਖ ਵਰਗਾਂ ’ਚ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਚ ਉਤਸ਼ਾਹ ਅਤੇ ਯੋਗਤਾ ਪ੍ਰਦਰਸ਼ਨ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜਿੱਥੇ ਆਧੁਨਿਕਤਾ ਵੱਲ ਪੁਲਾਂਘਾ ਪੁੱਟ ਰਹੀ ਹੈ, ਉਥੇ ਉਹ ਸਾਡੇ ਧਰਮ ਅਤੇ ਵਿਰਸੇ ਦੀਆਂ ਜੜ੍ਹਾਂ ਨਾਲ ਵੀ ਜੁੜੀ ਹੋਈ ਹੈ। ਇਸ ਮੌਕੇ ਧਾਰਮਿਕ ਮੁਕਾਬਲਿਆਂ ਦੀ ਵਿਵਸਥਾ ਲਈ ਅਧਿਆਪਕਾਂ ਦੀਆਂ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਕਾਲਜ ਤੋਂ ਬਾਹਰ ਦੇ ਵੱਖ-ਵੱਖ ਖੇਤਰਾਂ ਦੇ ਯੋਗ ਜੱਜ ਸਾਹਿਬਾਨ ਸੱਦੇ ਗਏ ਸਨ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ’ਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਿਨ੍ਹਾਂ ’ਚ ਸ਼ਬਦ ਗਾਇਨ ਮੁਕਾਬਲੇ ’ਚ ਅਵਨਿੰਦਰ ਸਿੰਘ, ਗੁਰਬਾਣੀ ਕੰਠ ’ਚ ਅਵਨਿੰਦਰ ਸਿੰਘ, ਤੰਤੀ ਸਾਜ਼ ’ਚ ਭਗਤਾ ਸਿੰਘ, ਤਬਲਾ ਵਾਦਨ ’ਚ ਸ਼ਮਸ਼ੇਰ ਸਿੰਘ, ਕਵਿਸ਼ਰੀ ਗਾਇਨ ਮੁਕਾਬਲੇ ’ਚ ਗੁਰਵਿੰਦਰ ਸਿੰਘ ਅਤੇ ਸਿਮਰ, ਵਾਰ ਗਾਇਨ ’ਚ ਦਿਵਰੋਜ਼ ਪਾਲ ਸਿੰਘ, ਵਿਜੈ ਪਾਲ ਸਿੰਘ, ਗੁਰਪ੍ਰੀਤ ਸਿੰਘ, ਕਵਿਤਾ ਉਚਾਰਨ ’ਚ ਗੁਰਜੀਤ ਸਿੰਘ, ਕਵਿਤਾ ਲੇਖ ’ਚ ਤਜਿੰਦਰ ਸਿੰਘ, ਲੇਖ ਲਿਖਣ ’ਚ ਜਸਗੁਰਪ੍ਰੀਤ ਸਿੰਘ, ਧਾਰਮਿਕ ਕੁਇਜ਼ ’ਚ ਤਜਿੰਦਰ ਸਿੰਘ, ਗੁਰਬਾਣੀ ਸੁਲੇਖ (ਸੁੰਦਰ ਲਿਖ਼ਤ) ਮੁਕਾਬਲਾ ’ਚ ਰਮਨਦੀਪ ਸਿੰਘ, ਪੋਸਟਰ ਮੇਕਿੰਗ ਮੁਕਾਬਲਾ (ਸਿੱਖ ਸੰਕਲਪ) ’ਚ ਮਨੋਜ ਕੁਮਾਰ, ਗ੍ਰਾਫ਼ਿਕਸ ਆਰਟਸ (ਸਿੱਖ ਸੰਕਲਪ) ’ਚ ਰਾਜਨਦੀਪ ਸਿੰਘ, ਫ਼ੋਟੋਗ੍ਰਾਫ਼ੀ (ਸਿੱਖ ਸੰਕਲਪ) ਸਤਵਿੰਦਰ, ਸੁੰਦਰ ਦਸਤਾਰਬੰਦੀ (ਕੇਵਲ ਸਾਬਤ ਸੂਰਤ ਵਿਦਿਆਰਥੀਆਂ ਲਈ) ’ਚ ਲਵਪ੍ਰੀਤ ਸਿੰਘ, ਲੜਕੀਆਂ ਲਈ ਸੁੰਦਰ ਕੇਸਕੀ ਸਜਾਉਣ ਮੁਕਾਬਲਾ ’ਚ ਹਰਕੀਰਤ ਕੌਰ, ਗੁਰਸਿੱਖ ਸਖ਼ਸੀਅਤ ਮੁਕਾਬਲਾ (ਲੜਕੇ ਤੇ ਲੜਕੀਆਂ) ’ਚ ਤਜਿੰਦਰ ਸਿੰਘ ਅਤੇ ਹਰਕੀਰਤ ਕੌਰ ਦੇ ਨਾਮ ਜ਼ਿਕਰਯੋਗ ਹਨ।ਉਨ੍ਹਾਂ ਕਿਹਾ ਕਿ ਇਸ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੋਂ ਇਲਾਵਾ ਇਨ੍ਹਾਂ ਦੀਆਂ ਫ਼ੀਸਾਂ ’ਚ ਯੋਗ ਰਿਆਇਤ ਦਿੱਤੀ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply