ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਲੋਂ ਪ੍ਰਸਿੱਧ ਕਵੀਸ਼ਰ ਜੋਗਾ ਸਿੰਘ ਜੋਗੀ ਨਮਿਤ ਸਨਮਾਨ ਪੱਤਰ ਉਨ੍ਹਾਂ ਦੇ ਪਰਿਵਾਰ ਨੂੰ ਭੇਂਟ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਕਾਲਜ ਸਟਾਫ਼ ਨੇ ਜੋਗਾ ਸਿੰਘ ਜੋਗੀ ਦੇ ਗ੍ਰਹਿ ਵਿਖੇ ਜਾ ਕੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਇਹ ਸਨਮਾਨ ਪੱਤਰ ਦਿੱਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਜੋਗਾ ਸਿੰਘ ਜੋਗੀ ਸਿੱਖ ਇਤਿਹਾਸ ਦੇ ਵੱਡੇ ਪ੍ਰਚਾਰਕ ਸਨ ਤੇ ਪੰਜਾਬੀ ਕਵੀਸ਼ਰੀ ਦੇ ਇਤਿਹਾਸ ’ਚ ਉਨ੍ਹਾਂ ਦਾ ਰੁਤਬਾ ‘ਬਾਬਾ ਬੋਹੜ’ ਵਾਲਾ ਹੈ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅਤੇ ਕਵੀਸ਼ਰੀ ਦਾ ਆਪਸ ’ਚ ਬਹੁਤ ਗੂੜ੍ਹਾ ਰਿਸ਼ਤਾ ਹੈ।ਉਨ੍ਹਾਂ ਕਿਹਾ ਕਿ ਜੋਗਾ ਸਿੰਘ ਜੋਗੀ ਨੇ ਤਰਕ ਪੂਰਨ ਵੇਰਵਿਆਂ ਸਹਿਤ ਗੁਰ-ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਇਤਿਹਾਸ ਅਤੇ ਸਮਕਾਲੀ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਕਵੀਸ਼ਰੀ ਕੀਤੀ।ਉਨ੍ਹਾਂ ਨੇ ਕਵੀਸ਼ਰੀ ਨੂੰ ਇਕ ਮਿਸ਼ਨ ਵਾਂਗ ਲਿਆ ਤੇ ਪੂਰਾ ਜੀਵਨ ਕਵੀਸ਼ਰੀ ਨੂੰ ਹੀ ਸਮਰਪਿਤ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਦੇ ਸਰੋਤਿਆਂ ਦਾ ਘੇਰਾ ਵੀ ਬਹੁਤ ਵੱਡਾ ਸੀ।ਇਸ ਮੌਕੇ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਸ਼ਗਿਰਦ ਗੁਰਮੁੱਖ ਸਿੰਘ ਐਮ.ਏ, ਜੋਗਾ ਸਿੰਘ ਜੋਗੀ ਦੀਆਂ ਪਰਿਵਾਰਾਂ ਸਮੇਤ ਬੇਟੀਆਂ ਅਤੇ ਕਈ ਕਵੀਸ਼ਰੀ ਜਥੇ ਵੀ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media