
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਅੱਜ ਖ਼ਾਲਸਾ ਹਾਕੀ ਟੀਮ ਦਾ ਕੈਂਪਸ ’ਚ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਅੱਜ ਇਥੇ ਜੇਤੂ ਟਰਾਫ਼ੀ ਅਤੇ ਮੈਡਲ ਨਾਲ ਟੀਮ ਸਮੇਤ ਪੁੱਜੇ ਹਾਕੀ ਕੋਚ ਅਮਰਜੀਤ ਸਿੰਘ ਨੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖ਼ਾਲਸਾ ਗਰਲਜ਼ ਸਕੂਲ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈਆਂ ਗਈਆਂ ਅੰਡਰ-19 (ਲੜਕੀਆਂ) 63ਵੀਂ ਪੰਜਾਬ ਰਾਜ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ ਮੈਚ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ ਟੀਮ ਨੂੰ 4-0 ਨਾਲ ਹਰਾ ਕੇ ਟਰਾਫ਼ੀ ’ਤੇ ਫ਼ਤਿਹ ਹਾਸਲ ਕੀਤੀ। ਜਦ ਕਿ ਸੈਮੀਫ਼ਾਈਲ ਮੁਕਾਬਲਾ ’ਚ ਸਪੋਰਟਸ ਸਕੂਲ, ਬਾਦਲ ਨੂੰ 7-0 ਦੇ ਅੰਤਰ ਨਾਲ ਮਾਤ ਦਿੱਤੀ।
ਛੀਨਾ ਨੇ ਟੀਮ ਦੇ ਕੋਚ ਸ: ਬਲਦੇਵ ਸਿੰਘ ਅਤੇ ਸਾਥੀ ਕੋਚ ਅਮਰਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਰਨਾਲਾ, ਜਲੰਧਰ, ਲੁਧਿਆਣਾ, ਮੁਕਤਸਰ ਸਾਹਿਬ, ਘੁੱਦਾ, ਕਪੂਰਥਲਾ, ਫ਼ਾਜਿਲਕਾ, ਸੰਗਰੂਰ, ਫ਼ਿਰੋਜਪੁਰ, ਗੁਰਦਾਸਪੁਰ, ਪਟਿਆਲਾ, ਮੋਗਾ, ਤਰਨ ਤਾਰਨ, ਫ਼ਤਿਹਗੜ੍ਹ ਆਦਿ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਨੇ ਹਾਕੀ ਦਾ ਮੁਜ਼ਾਹਰਾ ਕੀਤਾ ਅਤੇ ਇਹ ਫ਼ਖਰ ਵਾਲੀ ਗੱਲ ਹੈ ਬੜੇ ਤਗੜੇ ਮੁਕਾਬਲੇ ਉਪਰੰਤ ਉਨ੍ਹਾਂ ਦੀ ਟੀਮ ਨੇ 4-0 ਦੇ ਫ਼ਰਕ ਨਾਲ ‘ਫ਼ਤਿਹ’ ਹਾਸਲ ਕਰਨ ’ਚ ਕਾਮਯਾਬ ਰਹੀ। ਉਨ੍ਹਾਂ ਇਸ ਮੌਕੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਪੜ੍ਹਾਈ ਵੱਲ ਵੀ ਤਵੱਜੋਂ ਦੇਣ ’ਤੇ ਜ਼ੋਰ ਦਿੱਤਾ ਅਤੇ ਆਪਣੀ ਕਾਬਲੀਅਤ ਦੇ ਬੱਲ ’ਤੇ ਸ਼ਾਨਦਾਰ ਸਥਾਨ ਮੁਕਾਮ ਹਾਸਲ ਕਰਨ ਲਈ ਕਾਮਨਾ ਕੀਤੀ।ਇਸ ਮੌਕੇ ਉਨ੍ਹਾਂ ਨਾਲ ਡਾ. ਗੁਰਮੋਹਨ ਸਿੰਘ ਵਾਲੀਆ ਤੇ ਡਾਇਰੈਕਟਰ (ਸਪੋਰਟਸ) ਡਾ. ਕੰਵਲਜੀਤ ਸਿੰਘ ਵੀ ਮੌਜ਼ੂਦ ਸਨ, ਜਿਨ੍ਹਾਂ ਨੇ ਟੀਮ ਨੂੰ ਵਧਾਈ ਦਿੰਦਿਆ ਹਾਕੀ ਨੂੰ ਵਧਾਵਾ ਦੇਣ ਲਈ ਹੋਰ ਸ਼ਾਨਦਾਰ ਯਤਨ ਕਰਨ ਦੀ ਗੱਲ ਕਹੀ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਨੇ ਜੇਤੂ ਵਿਦਿਆਰਥਣਾਂ ਅਤੇ ਡੀ.ਪੀ.ਈ ਸੰਦੀਪ ਕੌਰ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਪਰੋਕਤ ਖਿਡਾਰਨਾਂ ਸਹੀ ਸਿਖਲਾਈ ਪ੍ਰਾਪਤ ਕਰਕੇ ਦੇਸ਼ ਦੇ ਨਾਮ ਆਉਣ ਵਾਲੇ ਮੁਕਾਬਲੇ ’ਚ ਚਮਕਾਉਣਗੀਆਂ।
Check Also
ਖ਼ਾਲਸਾ ਕਾਲਜ ਦੇ ਵਿਦਿਆਰਥੀ ਫ਼ਿਲਮ ਫੈਸਟੀਵਲ ’ਚ ਓਵਰ ਆਲ ਟਰਾਫ਼ੀ ’ਤੇ ਕਾਬਜ਼
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਨੀਮੇਸ਼ਨ ਵਿਦਿਆਰਥੀਆਂ ਨੇ ਸੀ.ਟੀ.ਟੀ ਇੰਸਟੀਚਿਊਟ …
Punjab Post Daily Online Newspaper & Print Media