Sunday, April 5, 2026

ਪੰਜਾਬ ਰਾਜ ਹਾਕੀ ਟੂਰਨਾਮੈਂਟ ‘ਚ ਖਾਲਸਾ ਅਕੈਡਮੀ ਮਹਿਤਾ ਦਾ ਦੂਸਰਾ ਸਥਾਨ

PPN2411201715
ਚੌਂਕ ਮਹਿਤਾ, 24 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਅੰਡਰ-17 ਵਰਗ ਲੜਕਿਆਂ ਦੀ ਹਾਕੀ ਟੀਮ ਸਾਡੇ ਮਾਣਯੋਗ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ, ਸਟੇਟ ਪੱਧਰੀ, ਸੀ.ਬੀ.ਐਸ.ਈ ਨੈਸ਼ਨਲ ਪੱਧਰੀ ਖੇਡਾਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੀ ਹੈ। ਹਾਕੀ ਟੀਮ ਅੰਡਰ-17 ਵਰਗ ਲੜਕਿਆਂ ਦੀ ਟੀਮ ‘ਚੋਂ, ਜੋ ਦਸ ਖਿਡਾਰੀ ਰਣਯੋਧ ਸਿੰਘ, ਜੋਬਨਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਪਵਿੱਤਰ ਸਿੰਘ, ਕਰਨਬੀਰ ਸਿੰਘ, ਜਸਕਰਨ ਸਿੰਘ, ਤਰਨਜੋਧ ਸਿੰਘ, ਰਨਜੋਧ ਸਿੰਘ, ਜੋਬਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੰਜਾਬ ਰਾਜ ਹਾਕੀ ਟੂਰਨਾਮੈਂਟ ਵਿੱਚ 20 ਤੋਂ 22 ਨਵੰਬਰ ਤੱਕ ਅੰਮ੍ਰਿਤਸਰ ਜਿਲ੍ਹੇ ਵੱਲੋਂ ਖੇਡਣ ਗਏ ਸਨ, ਉਹਨਾਂ ਨੇ ਅੰਮ੍ਰਿਤਸਰ ਜਿਲ੍ਹੇ ਵੱਲੋਂ ਪਹਿਲਾ ਮੈਚ ਮਾਨਸਾ ਦੀ ਟੀਮ ਤੋ 4-0 ਨਾਲ ਜਿੱਤਿਆ, ਦੂਸਰੇ ਮੈਚ `ਚ ਜਲੰਧਰ ਸੁਰਜੀਤ ਅਕੈਡਮੀ ਨੂੰ 1-0 ਨਾਲ ਹਰਾਇਆ ਅਤੇ ਸੈਮੀਫਾਈਨਲ `ਚ ਗੁਰਦਾਸਪੁਰ ਦੀ ਟੀਮ ਤੋਂ 2-1 ਨਾਲ ਜਿੱਤ ਕੇ ਕੁਲ 19 ਜਿਲ੍ਹਿਆਂ ਨੂੰ ਕਰਾਰੀ ਹਾਰ ਦਿੰਦੇ ਹੋਏ ੳਵਰਆਲ ਦੂਸਰਾ ਸਥਾਨ ਹਾਂਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ ਸਾਡੀ ਟੀਮ ਦੇ ਚਾਰ ਖਿਡਾਰੀ ਰਣਯੋਧ ਸਿੰਘ, ਜੋਬਨਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਪਵਿੱਤਰ ਸਿੰਘ ਨੈਸ਼ਨਲ ਲਈ ਚੁਣੇ ਗਏ ਹਨ। ਇਸ ਸ਼ਾਨਦਾਰ ਪ੍ਰਾਪਤੀ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਅਥਲੈਟਿਕਸ ਕੋਚ ਹਰਭਜਨ ਸਿੰਘ ਰੰਧਾਵਾ ਅਤੇੇ ਸਮੂਹ ਸਟਾਫ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਜਿੰਦਗੀ ‘ਚ ਹੋਰ ਤਰੱਕੀ ਲਈ ਅਸ਼ੀਰਵਾਦ ਦਿੱਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply