
ਚੌਂਕ ਮਹਿਤਾ, 24 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਸਵ. ਸੁਰਜੀਤ ਸਿੰਘ ਸ਼ਾਹ (ਸਾਬਕਾ ਸਰਪੰਚ) ਦੀ ਯਾਦ ‘ਚ ਸ਼ਾਹ ਪਰਿਵਾਰ ਦੇ ਵੱਡੇ ਉਪਰਾਲੇ ਸਦਕਾ ਰੰਧਾਵਾ ਵੈਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ ‘ਤੇ ਨਾਲ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ।ਕੈਂਪ ਦਾ ਉਦਘਾਟਨ ਸਵ.ਸ਼ਾਹ ਦੀ ਧਰਮਪਤਨੀ ਤੇ ਸਮਾਜ ਸੇਵਿਕਾ ਮਾਤਾ ਨਰਿੰਦਰ ਕੌਰ ਸ਼ਾਹ ਵੱਲੋਂ ਕੀਤਾ ਗਿਆ।ਅਜੈਪਾਲ ਸਿੰਘ ਸ਼ਾਹ, ਮਨਪ੍ਰੀਤ ਕੌਰ ਸ਼ਾਹ, ਸਰਪੰਚ ਰਜਿੰਦਰ ਸਿੰਘ ਰਾਜੂ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਹਰਿੰਦਰ ਸਿੰਘ ਪੰਚ, ਜਗਦੇਵ ਸਿੰਘ ਪੰਚ, ਦਿਆਲ ਸਿੰਘ, ਬਾਬਾ ਗੁਰਮੁੱਖ ਸਿੰਘ ਵੀ ਨਾਲ ਮੌਜੂਦ ਸਨ।ਅੰਮਿ੍ਰਤਸਰ ਤੋਂ ਡਾ. ਆਸ਼ੀਸ਼ ਗੁਪਤਾ, ਡਾ. ਗੁਰਸਿਮਰਨਜੀਤ ਸਿੰਘ ਤੇ ਡਾ. ਬਲਵਿੰਦਰ ਸਿੰਘ ਦੀ ਅਗਵਾਈ ‘ਚ ਆਈ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਕੜੇਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਤੋਂ ਬਾਅਦ ਲੋੜ ਅਨੁਸਾਰ ਦਵਾਈਆਂ ਤੇ ਐਨਕਾਂ ਮੁਫਤ ਵੰਡੀਆ ਗਈਆਂ।ਕੈਂਪ ਦੌਰਾਨ ਸੁੱਖ ਰੰਧਾਵਾ, ਬਲਰਾਜ ਸਿੰਘ ਸ਼ਾਹ, ਗੁਰਉਕਾਂਰ ਸਿੰਘ, ਅਵਤਾਰ ਸਿੰਘ ਹੈਪੀ, ਜਗਰੂਪ ਸਿੰਘ, ਗੁਰਜੀਤ ਸਿੰਘ ਆਦਿ ਸੁਸਾਇਟੀ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media