Friday, March 13, 2026

ਖਾਦਾਂ ਦੀ ਵਿਕਰੀ ਪੀ.ਓ.ਐਸ ਮਸ਼ੀਨਾਂ ਰਾਹੀਂ ਆਧਾਰ ਕਾਰਡ ਦਿਖਾਉਣ `ਤੇ ਡਾ. ਬੈਂਸ

PPN2511201702ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕੇਂਦਰ ਸਰਕਾਰ ਵੱਲੋਂ ਖਾਦਾਂ ਉਪੱਰ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਰੀ ਕੀਤੀ ਨਵੀਂ ਨੀਤੀ ‘‘ਸਿੱਧਾ ਲਾਭ ਤਬਾਦਲਾ” ਬਾਰੇ ਜਾਣਕਾਰੀ ਦੇਣ ਲਈ ਡਾ. ਇੰਦਰਜੀਤ ਸਿੰਘ ਮੁੱਖ ਕੇਤੀਬਾੜੀ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਠਾਨਕੋਟ,ਨਰੋਟ ਜੈਮਲ ਸਿੰਘ ਅਤੇ ਬਮਿਆਲ ਨਾਲ ਸੰਬੰਧਤ ਖਾਦ ਡੀਲਰਾਂ ਦੀ ਵਿਸ਼ੇਸ਼ ਸਿਖਲਾਈ ਤਾਰਾਗੜ ਸਥਿਤ ਖੇਤੀਬਾੜੀ ਦਫਤਰ ਵਿੱਚ ਹੋਈ ,ਜਿਸ ਦੀ ਪ੍ਰਧਾਨਗੀ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਕੀਤੀ।ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ਤੇ ਚੰਬਲ ਫਰਟੀਲਾਈਜ਼ਰ ਤੋਂ ਵਿਮਲ ਕੁਮਾਰ ਏਰੀਆ ਮੈਨੇਜ਼ਰ ਪਹੁੰਚੇ।ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਪ੍ਰਿਤਪਾਲ ਸਿੰਘ ਮੁਲਤਾਨੀ ਖੇਤੀਬਾੜੀ ਵਿਕਾਸ ਅਫਸਰ,ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ,ਜਗਦੀਪ ਸਿੰਘ ਡਿਪਟੀ ਪੀ.ਡੀ, ਹਰਪ੍ਰੀਤ ਸਿੰਘ ਡਿਪਟੀ ਪੀ.ਡੀ, ਦੇਵ ਰਾਜ ਏ. ਐਸ.ਆਈ, ਵਿਜੇ ਕੁਮਾਰ ਏ.ਐਸ.ਆਈ ਅਤੇ ਨੌਨਿਹਾਲ ਸਿੰਘ ਬੀ.ਟੀ.ਐਮ ਸਮੇਤ ਵੱਡੀ ਗਿਣਤੀ ਵਿੱਚ ਖਾਦ ਵਿਕ੍ਰੇਤਾਵਾਂ ਸ਼ਾਮਿਲ ਹੋਏ।
ਡਾ. ਅਮਰੀਕ ਸਿੰਘ, ਖੇਤੀਬਾੜੀ ਅਫ਼ਸਰ,ਪਠਾਨਕੋਟ ਜੀ ਨੇ ਮੀਟਿੰਗ ਵਿੱਚ ਸਮੂਹ ਡੀਲਰਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ 1 ਦਸੰਬਰ 2017 ਤੋਂ  ਲਾਗੂ ਕੀਤੀ ਜਾਣ ਵਾਲੀ ਖਾਦਾਂ ਦੀ ਸਕੀਮ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਾਈਟ੍ਰੋਜਨ,ਫਾਸਫੋਰਸ ਅਤੇ ਪੋਟਾਸ਼ਿਕ ਖਾਦਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਲਈ ਡੀ.ਬੀ.ਟੀ ਸਕੀਮ 1 ਦਸੰਬਰ 2017 ਤੋਂ ਲਾਗੂ ਕੀਤੀ ਜਾ ਰਹੀ ਹੈ ਜਿਸ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਪੀ.ਓ.ਐਸ ਮਸ਼ੀਨਾਂ ਰਾਹੀਂ ਆਧਾਰ ਕਾਰਡ ਦਿਖਾਉਣ ਤੇ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਸ ਸਕੀਮ ਤਹਿਤ ਖਾਦਾਂ ਦੀਆਂ ਕੀਮਤਾਂ ਵਿੱਚ ਕੌਈ ਵਾਧਾ ਨਹੀਂ ਹੋਵੇਗਾ ਅਤੇ ਕਿਸਾਨਾਂ ਨੂੰ ਖਾਦਾਂ ਪਹਿਲਾਂ ਵਾਂਗ ਸਬਸਿਡੀ `ਤੇ ਹੀ ਮਿਲੇਗੀ।ਉਨਾਂ ਕਿਹਾ ਕਿ ਜੇਕਰ ਕਿਸੇ ਖਾਦ ਵਿਕ੍ਰੇਤਾ ਕੋਲ ਪੀ.ਓ.ਐਸ ਮਸ਼ੀਨ ਨਹੀ ਹੋਵੇਗੀ ਤਾਂ ਉਸ ਨੂੰ ਖਾਦ ਵੇਚਣ ਦੀ ਆਗਿਆ ਨਹੀਂ ਹੋਵੇਗੀ।ਉਨਾਂ ਕਿਹਾ ਕਿ 25 ਨਵੰਬਰ ਤੋਂ ਖਾਦਾਂ ਦੇ ਸਟਾਕ ਦੀ ਰੀਕੌਂਸੀਲੇਸ਼ਨ ਹੋ ਜਾਵੇਗੀ ਅਤੇ ਇਹ ਕੰਮ 29 ਨਵੰਬਰ ਤੱਕ ਜਾਰੀ ਰਹੇਗਾ।ਉਨਾਂ ਕਿਹਾ ਕਿ 29 ਨਵੰਬਰ ਤੋਂ ਬਾਅਦ ਖਾਦਾਂ ਦੇ ਸਟਾਕ ਵਿੱਚ  ਬਦਲਾਅ ਕਰਨਾ ਸੰਭਵ ਨਹੀਂ ਹੋਵੇਗਾ ਅਤੇ 1 ਦਸੰਬਰ ਤੋਂ ਬਾਅਦ ਖਾਦਾਂ ਦੀ ਵਿਕਰੀ ਮੁਕੰਮਲ ਤੌਰ ਤੇ ਪੀ.ਓ.ਐਸ ਮਸ਼ੀਨਾਂ ਰਾਹੀਂ ਸ਼ੁਰੂ ਹੋ ਜਾਵੇਗੀ। ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜਿੰਨਾਂ ਖਾਦ ਵਿਕ੍ਰੇਤਾਵਾਂ ਨੂੰ ਟੈਲੀਫੂਨ ਨੈਟਵਰਕ ਦੀ ਸਮੱਸਿਆ ਆ ਰਹੀ ਹੈ ਉਹ ਭਾਰਤੀ ਦੂਰ ਸੰਚਾਰ ਨਿਗਮ ਦਾ ਕੁਨੈਕਸ਼ਨ ਲੈ ਕੇ ਵਾਈ ਫਾਈ ਨਾਲ ਮਸ਼ੀਨਾਂ ਨੂੰ ਤੁਰੰਤ ਚਾਲੂ ਹਾਲਤ ਵਿੱਚ ਕਰਕੇ ਸਟਾਕ ਦੀ ਐਂਟਰੀ ਮੁਕੰਮਲ ਕਰਨ।ਉਨਾਂ ਕਿਹਾ ਕਿ ਜਿੰਨਾਂ ਖਾਦ ਵਿਕ੍ਰੇਤਾਵਾਂ ਨੂੰ ਜੇਕਰ ਕੋਈ ਸਮੱਸਿਆ ਆਵੇ ਤਾਂ ਕਿਸੇ ਕੰਮ ਵਾਲੇ ਦਿਨ  ਦਫਤਰ ਮੁੱਖ ਖੇਤੀਬਾੜੀ ਅਫਸਰ ,ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਦਫਤਰ ਖੇਤੀਬਾੜੀ ਅਫਸਰ ਤਾਰਾਗੜ ਵਿੱਚ ਜਾਂ ਟੋਲ ਫਰੀ ਨੰ 1800115501 ਤੇ ਸੰਪਰਕ ਕਰ ਸਕਦਾ ਹੈ। ਡਾ.ਪ੍ਰਿਤਪਾਲ ਸਿੰਘ, ਡਾ. ਹਰਪ੍ਰੀਤ ਸਿੰਘ ਅਤੇ ਸ਼੍ਰੀ ਵਿਮਲ ਕੁਮਾਰ ਨੇ ਪੋਆਇੰਟ ਆਫ ਸੇਲ (ਪੀ.ਓ.ਐਸ) ਮਸ਼ੀਨਾਂ ਬਾਰੇ ਵਿਸਥਾਰ ਸਹਿਤ ਤਕਨੀਕੀ ਜਾਣਕਾਰੀ ਦਿੱਤੀ ।ਸਮੂਹ ਖਾਦ ਵਿਕ੍ਰੇਤਾਵਾਂ ਨੇ ਮਸ਼ੀਨਾਂ ਵਿੱਚ ਖਾਦ ਦਾ ਸਟਾਕ ਦਰਜ ਕਰਨ ਅਤੇ 1 ਦਸੰਬਰ 2017 ਤੋਂ ਸਕੀਮ ਲਾਗੂ ਕਰਨ ਦਾ ਭਰੋਸਾ ਦਿੱਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply