Thursday, April 16, 2026

28 ਨਵੰਬਰ ਤੋਂ 4 ਦਸੰਬਰ ਤੱਕ ਲੱਗੇਗਾ ਸਪੈਸ਼ਲ ਨਸਬੰਦੀ ਅਪਰੇਸ਼ਨ ਕੈਂਪ

ਬਠਿੰਡਾ, 26 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੁੱਢਲਾ ਸਿਹਤ ਕੇਂਦਰ ਸੰਗਤ ਵਿਖੇ ਨਸਬੰਦੀ ਪੰਦਰਵਾੜਾ ਦੇ ਸੰਬੰਧ ਵਿੱਚ PPN2611201701ਸਮੂਹ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਅਤੇ ਪਰਿਵਾਰ ਵਿਭਾਗ ਪੰਜਾਬ ਵਲੋਂ ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ 2017 ਤੱਕ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜਾ ਦੇ ਸੰਬੰਧ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ 28 ਨਵੰਬਰ ਤੋਂ 4 ਦਸੰਬਰ 2017 ਤੱਕ ਸਪੈਸ਼ਲ ਆਪਰੇਸ਼ਨ ਕੈੰਪ ਲਗਾ ਕੇ ਮੁਫ਼ਤ ਨਸਬੰਦੀ ਕੇਸ ਕੀਤੇ ਜਾਣਗੇ। ਉਹਨਾਂ ਸਟਾਫ ਨੂੰ ਕਿਹਾ ਕਿ ਬਲਾਕ ਭਰ ਵਿਚ ਪਿੰਡ ਪੱਧਰ `ਤੇ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਅਤੇ ਵਿਸ਼ੇਸ਼ ਤੌਰ ‘ਤੇ ਸਲਮ ਏਰੀਆ ਤੇ ਫੋਕਸ ਕੀਤਾ ਜਾਵੇ।ਉਹਨਾਂ ਕਿਹਾ ਕਿ ਕੈੰਪ ਸ਼ੁਰੂ ਹੋਣ ਤੋਂ ਪਹਿਲਾਂ ਟਰੱਕ ਯੂਨੀਅਨ, ਟੈਕਸੀ ਸਟੈਂਡ ਆਦਿ ਥਾਵਾਂ `ਤੇ ਸਿਹਤ ਵਰਕਰ ਜਾ ਕੇ ਪ੍ਰਚਾਰ ਕਰਨਗੇ। ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਨਸਬੰਦੀ ਲਈ ਕੋਈ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ, ਇਸ ਨਾਲ ਪੁਰਸ਼ ਦੀ ਮਰਦਾਨਾ ਤਾਕਤ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਇਹ ਪਰਿਵਾਰ ਨਿਯੋਜਨ ਦਾ ਸੁਰਖਿਅਤ ਅਤੇ ਆਸਾਨ ਤਰੀਕਾ ਹੈ।ਉਹਨਾਂ ਦਸਿਆ ਕਿ ਸਿਹਤ ਵਿਭਾਗ ਵਲੋਂ ਨਸਬੰਦੀ ਕਰਵਾਉਣ ਵਾਲੇ ਲਾਭਪਾਤਰੀ ਨੂੰ 1100 ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿਤੀ ਜਾਂਦੀ ਹੈ। ਨਸਬੰਦੀ ਪੰਦਰਵਾੜੇ ਨੂੰ ਸਫ਼ਲ ਬਣਾਉਣ ਲਈ ਮੀਡੀਆ ਅਤੇ ਸਮਾਜ ਸੇਵੀਆਂ ਦਾ ਸਹਿਯੋਗ ਲਿਆ ਜਾਵੇਗਾ।ਇਸ ਮੌਕੇ ਨੋਡਲ ਅਫਸਰ ਪ੍ਰੋਗਰਾਮ ਬਿੰਦਰਪਾਲ ਸਿੰਘ, ਐਲ.ਐਚ.ਵੀ ਪਰਮਜੀਤ ਕੌਰ, ਕੁਸਮ ਲਤਾ ਆਦਿ ਸੁਪਰਵਾਇਜਰੀ ਸਟਾਫ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply