ਬਠਿੰਡਾ, 26 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੁਸਾਇਟੀ ਵਲੋਂ ਸਥਾਨਿਕ ਟੀਚਰਜ਼
ਹੋਮ ਬਠਿੰਡਾ ਵਿਖੇ ਕਰਵਾਏ ਜਾ ਰਹੇ 23ਵੇਂ ਸਾਲਾਨਾ ਕਲਾ ਮੇਲੇ ‘ਕਲਾ ਉਤਸਵ 2017‘ ਦਾ ਪੋਸਟਰ ਰਿਲੀਜ਼ ਕੀਤਾ ਗਿਆ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕੇ ਹਰ ਸਾਲ ਦੀ ਤਰਾਂ ਇਸ ਸਾਲ ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੁਸਾਇਟੀ ਵੱਲੋਂ ਾਲਾਨਾ ਕਲਾ ਮੇਲਾ 30 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਕਰਵਾਇਆ ਜਾਵੇਗਾ ਅਤੇ ਇਸ ਵਾਰ ਇਸ ਕਲਾ ਮੇਲੇ ਦੌਰਾਨ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਦਾ ਆਯੋਜਿਨ ਕੀਤਾ ਜਾਵੇਗਾ।ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਆਦਿ ਤੋਂ 150 ਤੋਂ ਵੱਧ ਚਿੱਤਰਕਾਰ ਮੂਰਤੀਕਾਰ ਹਿੱਸਾ ਲੈਣਗੇ।30 ਨਵੰਬਰ ਨੂੰ ਇਸ ਕਲਾ ਮੇਲੇ ਦੇ ਪਹਿਲੇ ਦਿਨ ਸਕੂਲਾਂ ਅਤੇ ਕਾਲਿਜਾਂ ਦੇ ਵਿਦਿਆਰਥੀਆਂ ਦੇ ਕਲਾ ਮੁਕਾਬਲੇ ਕਰਵਾਏ ਜਾਣਗੇ।ਇਹਨਾਂ ਮੁਕਾਬਲਿਆਂ ਵਿੱਚ ਤਿੰਨ ਗਰੁੱਪ ਹੋਣਗੇ ਜਿਸ ਵਿੱਚ ਪਹਿਲੀ ਕਲਾਸ ਤੋਂ ਸੱਤਵੀਂ ਤਕ ਗਰੁੱਪ 1, ਅੱਠਵੀਂ ਤੋਂ ਦਸਵੀਂ ਜਮਾਤ ਤੱਕ ਗਰੁੱਪ 2 ਅਤੇ ਗਿਆਰਵੀਂ ਬਾਰਵੀਂ ਜਮਾਤ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਗਰੁੱਪ 3 ਹੋਵੇਗਾ।ਇਹਨਾਂ ਮੁਕਾਬਲਿਆਂ ਵਿੱਚੋਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸੇ ਨਾਲ ਇਸ ਸਾਲ ਦਿਤੇ ਜਾਣ ਵਾਲੇ ਸਾਲਾਨਾ ਕਲਾ ਸਨਮਾਨਾਂ ਦਾ ਵੀ ਐਲਾਨ ਕੀਤਾ ਗਿਆ।
ਗੁਰਪ੍ਰੀਤ ਆਰਟਿਸਟ ਨੇ ਦੱਸਿਆ ਕਿ ਇਸ ਵਾਰ ਸਾਲਾਨਾ ਸਨਮਾਨ ਲਈ ਕੁੱਲ 7 ਕਲਾਕਾਰਾਂ ਦੀ ਚੋਣ ਕੀਤੀ ਗਈ ਹੈ।ਬਠਿੰਡਾ ਸ਼ਹਿਰ ਦੇ ਬਜ਼ੁੱਰਗ ਕਲਾਕਾਰ ਜਗਦੀਸ਼ ਲਾਲ ਸ਼ਰਮਾ ਨੂੰ ਲੰਮਾ ਸਮਾਂ ਕਲਾ ਖੇਤਰ ਵਿੱਚ ਦਿੱਤੇ ਯੋਗਦਾਨ ਅਤੇ ਸੁਸਾਇਟੀ ਲਈ ਲਗਾਤਾਰ ਦਿੱਤੇ ਸਹਿਯੋਗ ਕਾਰਨ ਇਸ ਵਰ੍ਹੇ ਦਾ ‘ਲਾਈਫ ਟਾਈਮ ਅਚੀਵਮੈਂਟ ਅਵਾਰਡ‘ ਦਿੱਤਾ ਜਾਵੇਗਾ।ਸਾਲਾਨਾ ਸਨਮਾਨਾਂ ਵਿੱਚ ਹਿਸਾਰ ਤੋਂ ਪ੍ਰਸਿੱਧ ਚਿੱਤਰਕਾਰ ਡਾ. ਰਾਜੇਸ਼ ਜਾਂਗੜ੍ਹਾ, ਪਟਿਆਲਾ ਤੋਂ ਨਾਮਵਰ ਚਿੱੱਤਰਕਾਰਾ ਸ਼੍ਰੀਮਤੀ ਰਜਿੰਦਰ ਕੌਰ ਪਸਰੀਚਾ, ਬਨਾਰਸ ਤੋਂ ਉੱਘੇ ਚਿੱਤਰਕਾਰ ਤੇ ਕਵੀ ਆਨੰਦ ਪ੍ਰਜਾਪਤੀ, ਮਾਨਸਾ ਤੋਂ ਮਸ਼ਹੂਰ ਬਾਲ ਪੈਨ ਚਿੱਤਰਕਾਰ ਬਲਰਾਜ ਬਰਾੜ, ਬਠਿੰਡਾ ਤੋਂ ਵਾਟਰ ਕਲਰ ਮਾਹਿਰ ਰਿਤੇਸ਼ ਕੁਮਾਰ ਅਤੇ ਬਠਿੰਡਾ ਤੋਂ ਹੀ ਚਿੱਤਰਕਾਰਾ ਗਗਨਦੀਪ ਕੌਰ ਨੂੰ ਇਸ ਸਾਲ ਦਾ ਇਹ ਸਨਮਾਨ ਦਿੱਤਾ ਜਾਵੇਗਾ।ਇਸ ਸਾਲ ਕਲਾ ਸਮਾਗਮਾਂ ਵਿਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪੰਜਾਬੀ ਦੇ ਨਾਮਵਰ ਕਵੀ ਪਦਮ ਡਾ. ਸੁਰਜੀਤ ਪਾਤਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।ਗੁੜਗਾਓਂ ਤੋਂ ਮਸ਼ਹੂਰ ਪਬਲਿਸ਼ਰ ਕੀਰਤੀ ਪਬਲੀਕੇਸ਼ਨ ਵਲੋਂ ਇਸ ਕਲਾ ਮੇਲੇ ਲਈ ਭਰਭੂਰ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media