ਬਠਿੰਡਾ, 26 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਰਾਜ ਅੰਤਰ ਜਿਲਾ ਸਕੂਲ ਖੇਡਾਂ 2017-18 ਡਿਪਟੀ
ਡਾਇਰੈਕਟਰ ਧਰਮ ਸਿੰਘ, ਸਟੇਟ ਅੋਰਗਨਾਈਜਰ ਰੁਪਿੰਦਰ ਸਿੰਘ ਰਵੀ, ਜਿਲਾ ਸਿਖਿਆ ਅਫਸਰ ਸੈ.ਸਿ. ਬਠਿੰਡਾ ਮਨਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਅਤੇ ਸਹਾਇਕ ਜਿਲਾ ਸਿਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਏ.ਈ.ਓ ਬਠਿੰਡਾ ਦੀ ਅਗਵਾਈ ਹੇਠ ਅੰਡਰ-19 ਲੜਕੇ ਕ੍ਰਿਕਟ ਮੁਕਾਬਲੇ ਵੱਖ-ਵੱਖ ਮੈਦਾਨਾਂ ਵਿਚ ਦੂਸਰੇ ਦਿਨ ਵੀ ਜਾਰੀ ਰਹੇ।ਦੂਸਰੇ ਦਿਨ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਨੋਦ ਮਿੱਤਲ ਡਿਪਟੀ ਮਨੇਜਰ (ਐਨ.ਐਫ.ਐਲ) ਬਠਿੰਡਾ, ਡਾਕਟਰ ਰਜਿੰਦਰਜੀਤ ਸਿੰਘ ਚੇਅਰਮੈਨ ਸਪੋਰਟਸ ਕਮੇਟੀ ਆਦੇਸ਼ ਮੈਡੀਕਲ ਯੂਨੀਵਰਸਿਟੀ, ਗੁਰਪ੍ਰੀਤ ਸਿੰਘ ਏ.ਈ.ਓ ਬਠਿੰਡਾ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਦਿੱਤਾ।
ਅੱਜ ਦੇ ਮੁਕਾਬਲੇ ਵਿੱਚ ਰੋਪੜ ਨੇ 12 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 92 ਦੋੜਾਂ ਬਣਾ ਕਿ ਜਿੱਤ ਹਾਸਿਲ ਕੀਤੀ ਜਿੱਥੇ ਫਾਜ਼ਿਲਕਾ 12 ਓਵਰਾਂ ਵਿੱਚ 7 ਵਿਕਟਾਂ ਗਵਾਂ ਕੇ ਕੇਵਲ 80 ਦੋੜਾਂ ਹੀ ਬਣਾ ਸਕਿਆ ਅਤੇ ਹਾਰ ਗਿਆ, ਪਟਿਆਲਾ ਨੇ 10.2 ਓਵਰਾਂ ਵਿਚ 4 ਵਿਕਟਾਂ ਗਵਾ ਕੇ 75 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ। ਜਿੱਥੇ ਐਸ ਬੀ ਐਸ ਨਗਰ ਨਵਾਂ ਸ਼ਹਿਰ 13.3 ਓਵਰਾਂ ਵਿੱਚ ਸਾਰਿਆਂ ਵਿਕਟਾਂ ਗਵਾਂ ਕੇ ਕੇਵਲ 74 ਦੋੜਾਂ ਹੀ ਬਣਾ ਕਿ ਹਾਰ ਗਿਆ, ਲੁਧਿਆਣਾ ਨੇ 12 ਓਵਰਾਂ ਵਿਚ 3 ਵਿਕਟਾਂ ਗਵਾ ਕੇ 125 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਜਿੱਥੇ ਮੋਗਾ ਨੇ 15 ਓਵਰਾਂ ਵਿੱਚ ਸਾਰਿਆਂ ਵਿਕਟਾਂ ਗਵਾਂ ਕੇ ਕੇਵਲ 124 ਦੋੜਾਂ ਬਣਾ ਕਿ ਹਾਰ ਗਿਆ। ਸੰਗਰੂਰ ਨੇ 15 ਓਵਰਾਂ ਵਿਚ 6 ਵਿਕਟਾਂ ਗਵਾ ਕੇ 146 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਜਿੱਥੇ ਹੋਸ਼ਿਆਰਪੁਰ ਨੇ 13 ਓਵਰਾਂ ਵਿੱਚ ਸਾਰਿਆਂ ਵਿਕਟਾਂ ਗਵਾ ਕੇ ਕੇਵਲ 76 ਦੋੜਾਂ ਬਣਾ ਕਿ ਹਾਰ ਗਿਆ। ਗੁਰਦਾਸਪੁਰ ਨੇ 15 ਓਵਰਾਂ ਵਿਚ 5 ਵਿਕਟਾਂ ਗਵਾ ਕੇ 100 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਜਿੱਥੇ ਬਰਨਾਲਾ 6 ਓਵਰਾਂ ਵਿੱਚ ਸਾਰਿਆਂ ਵਿਕਟਾਂ ਗਵਾਂ ਕੇ ਕੇਵਲ 98 ਦੋੜਾਂ ਹੀ ਬਣਾ ਕਿ ਹਾਰ ਗਿਆ, ਐਸ.ਏ.ਐਸ ਨਗਰ ਮੋਹਾਲੀ ਨੇੇ 10 ਓਵਰਾਂ ਵਿਚ ਸਾਰਿਆਂ ਵਿਕਟਾਂ ਗਵਾ ਕੇ 122 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਜਿੱਥੇ ਜਲੰਧਰ ਨੇ 15 ਓਵਰਾਂ ਵਿੱਚ 7 ਵਿਕਟਾਂ ਗਵਾਂ ਕਿ ਕੇਵਲ 107 ਦੋੜਾਂ ਹੀ ਬਣਾ ਕਿ ਹਾਰ ਗਿਆ।
ਇਸ ਮੌਕੇ ਬਲਵਿੰਦਰ ਸਿੰਘ ਡਾਇਰੈਕਟਰ ਫਿਜੀਕਲ, ਲੈਕ: ਜਗਦੀਸ਼ ਕੁਮਾਰ ਤੁੰਗਵਾਲੀ, ਲੈਕ: ਸੰਦੀਪ ਸਿੰਘ, ਲੈਕ: ਵਰਿੰਦਰ ਸਿੰਘ, ਇੰਚਾਰਜ ਰਾਧੇ ਸ਼ਿਆਮ ਚਨਾਰਥਲ, ਲਲਿਤ ਕੁਮਾਰ ਮਿੱਤਲ, ਲੈਕ: ਕੁਲਵੀਰ ਸਿੰਘ, ਲੈਕ: ਵਿਨੋਦ ਕੁਮਾਰ, ਵਾਹਿਦ ਕੁਰੈਸ਼ੀ, ਜਸਵਿੰਦਰ ਸਿੰਘ, ਯੋਗੇਸ਼ ਸ਼ਰਮਾ, ਮਨਦੀਪ ਸਿੰਘ, ਹਰਭਗਵਾਨ ਦਾਸ, ਹਰਭਜਨ ਸਿੰਘ, ਗੁਰਮੀਤ ਸਿੰਘ ਪੀ.ਟੀ.ਆਈ, ਰਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਆਦਿ ਮੌਜੂਦ ਰਹੇ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media