ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਬਲਜਿੰਦਰ ਸਿੰਘ
ਹਥਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਜਨਰਲ ਸਕੱਤਰ ਸਰਬਜੀਤ ਸਿੰਘ ਭੁਰਥਲਾ ਨੇ ਦੱਸਿਆ ਕਿ ਪਿੰਡ ਮਾਣਕੀ ਦੇ ਬੱਚੇ ਜਸਪ੍ਰੀਤ ਸਿੰਘ (15 ਸਾਲ) ਪੁੱਤਰ ਪ੍ਰਿਤਪਾਲ ਸਿੰਘ ਜੋ ਕਿ ਦਸਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਟਿਊਸ਼ਨ ਲਾ ਕੇ ਪਿੰਡ ਸੰਦੌੜ ਤੋਂ ਆਪਣੇ ਪਿੰਡ ਮਾਣਕੀ ਨੂੰ ਆਪਣੇ ਇੱਕ ਸਾਥੀ ਨਾਲ ਜਾ ਰਿਹਾ ਸੀ, ਪਰ ਰਸਤੇ ਵਿਚ ਇੱਕ ਝੋਨੇ ਦੀ ਭਰੀ ਟਰਾਲੀ ਨਾਲ ਟਕਰਾ ਕੇ ਸ਼ਾਮੀ ਨੂੰ ਉਸ ਦੀ ਮੌਤ ਹੋ ਗਈ। ਜਥੇਬੰਦੀ ਵਲੋਂ ਇੱਕ ਮਹੀਨੇ ਤੋਂ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ 30 ਨਵੰਬਰ ਨੂੰ ਪੁਲਿਸ ਥਾਣਾ ਸੰਦੌੜ ਅੱਗੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਮੰਗਾ ਭੁਰਥਲਾ, ਕਿੰਦਾ ਭੂਦਨ ,ਨਿਰਮਲ ਅਲੀਪੁਰ, ਕਰਨੈਲ ਹਿੰਮਤਾਣਾ, ਨਾਇਬ ਸਿੰਘ ਭੈਣੀ ਕਲਾ, ਮੁਨੀਰ ਸੰਗਾਲੀ, ਭੋਲਾ ਸਿੰਘ ਸੰਗਾਲਾ, ਧਨਵਿੰਦਰ ਸਿੰਘ ਮੁਹੰਮਦਗੜ, ਜਰਨੈਲ ਸਿੰਘ ਚੁਪਕਾ, ਭੀਲਾ ਆਦਮਵਾਲ, ਕਾਲਾ ਬੁਰਜ, ਚੰਦ ਸੈਦੋਪੁਰ, ਦਰਸ਼ਨ ਮਾਮਦਪੁਰ ਅਤੇ ਤਰਲੋਚਨ ਸਿੰਘ ਨਾਰੋਮਾਜਰਾ ਹਾਜ਼ਰ ਸਨ।ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਜਦੋਂ ਥਾਣਾ ਸੰਦੌੜ ਦੇ ਮੁੱਖ ਅਫਸਰ ਨਾਲ ਗੱਲ ਕੀਤੀ ਤਾਂ ਉਨਾਂ ਪ੍ਰੈਸ ਨੂੰ ਕਿਸੇ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media