Saturday, September 26, 2026

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਛਾਪੇਮਾਰੀ – ਇੱਕ ਲੱਖ 80 ਹਜ਼ਾਰ ਦੇ ਲਾਏ ਜ਼ੁਰਮਾਨੇ

ਮਾਲੇਰਕੋਟਲਾ (ਸੰਦੌੜ), 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਇਲਾਕੇ ਅੰਦਰ ਬਿਜਲੀ ਦੀ ਹੁੰਦੀ ਚੋਰੀ ਨੂੰ ਠੱਲ ਪਾਉਣ ਲਈ ਬਿਜਲੀ ਚੋਰਾਂ ‘ਤੇ ਸਿੰਕਜ਼ਾ ਕਸਦਿਆਂ ਸੂਬੇ ਦੇ ਬਿਜਲੀ ਵਿਭਾਗ ਪੰਜਾਬ ਸਟੇਟ ਪਾਵਰ ਕਾਮ ਵੱਲੋਂ ਉਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਗਠਿਤ ਕੀਤੀਆਂ ਗਈਆਂ ਵੱਖ-ਵੱਖ 7 ਟੀਮਾਂ ਨੇ ਅੱਜ ਇੱਕੋ ਸਮੇਂ ਅਚਾਨਕ ਇਲਾਕੇ ਦੇ ਵੱਖ-ਵੱਖ ਖੇਤਰਾਂ ‘ਚ ਸਥਿਤ ਕਾਰੋਬਾਰੀ ਅਦਾਰਿਆਂ, ਦੁਕਾਨਾਂ ਤੇ ਰਿਹਾਇਸ਼ੀ ਘਰਾਂ ‘ਚ ਛਾਪੇਮਾਰ ਕੇ ਡੇਢ ਦਰਜਨ ਦੇ ਕਰੀਬ ਖੱਪਤਕਾਰਾਂ ਨੂੰ ਲੱਗਭਗ ਇੱਕ ਲੱਖ 80 ਹਜ਼ਾਰ ਰੁਪੈ ਦੇ ਜ਼ੁਰਮਾਨੇ ਲਗਾਏ। ਪਾਵਰਕਾਮ ਦੇ ਮਾਲੇਰਕੋਟਲਾ ਐਕਸ਼ੀਅਨ ਇੰਜ: ਅਵਿਨਾਸ਼ ਕੁਮਾਰ ਗਰਗ ਦੀ ਅਗਵਾਈ ‘ਚ ਛਾਪੇਮਾਰੀ ਕਰਨ ਵਾਲੀ ਹਰੇਕ ਟੀਮ ਦੀ ਅਗਵਾਈ ਇੱਕ-ਇੱਕ ਐਸ.ਡੀ.ਓ ਕਰ ਰਿਹਾ ਸੀ। ਐਕਸ਼ੀਅਨ ਗਰਗ ਅਤੇ ਐਸ.ਡੀ.ਓ ਅਬਦੁੱਲ ਸੱਤਾਰ ਨੇ ਪ੍ਰੈਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਗਠਿਤ ਕੀਤੀਆਂ ਗਈਆਂ 7 ਟੀਮਾਂ ਨੇ ਮਾਲੇਰਕੋਟਲਾ ਸਿਟੀ-1 ਤੇ ਸਿਟੀ-2 ਸਮੇਤ ਦਿਹਾਤੀ ਖੇਤਰ ਅੰਦਰ ਜਿੰਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ ਉਨ੍ਹਾਂ ਵਿਚ ਲਗਭਗ 15 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਮੌਕੇ ‘ਤੇ ਕਾਬੂ ਕੀਤਾ ਗਿਆ। ਜਿੰਨ੍ਹਾਂ ਨੂੰ ਕਰੀਬ ਇੱਕ ਲੱਖ 80 ਹਜ਼ਾਰ ਦੇ ਰੁਪੈ ਦੇ ਜ਼ੁਰਮਾਨੇ ਲਗਾਏ ਜਾਣ ਤੋਂ ਇਲਾਵਾ ਉਨ੍ਹਾਂ ਖਿਲਾਫ ਬਿਜਲੀ ਚੋਰੀ ਦੇ ਮਾਮਲੇ ਦਰਜ ਕਰਨ ਲਈ ਪਾਵਰਕਾਮ ਵਿਭਾਗ ਦੇ ਪਟਿਆਲਾ ਸਥਿਤ ਪੁਲਿਸ ਸਟੇਸ਼ਨ ਨੂੰ ਲਿਖ ਕੇ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply