Saturday, April 11, 2026

ਸੈਨਿਕ ਸਕੂਲ ਕਪੂਰਥਲਾ ਦੇ ਦਾਖਲੇ ਲਈ ਮਿਲਣਗੇ ਆਨਲਾਈਨ ਫਾਰਮ 30 ਨਵੰਬਰ ਤੱਕ

PPN2811201707ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸੈਨਿਕ ਸਕੂਲ ਕਪੂਰਥਲਾ ਵਿਚ ਵਿਦਿਅਕ ਸੈਸ਼ਨ 2018 19 ਲਈ 6ਵੀਂ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਆਨਲਾਈਨ ਫਾਰਮ 30 ਨਵੰਬਰ 2017 ਤੱਕ ਭਰੇ ਜਾ ਸਕਦੇ ਹਨ।ਛੇਵੀਂ ਜਮਾਤ ਵਿਚ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾ ਜਨਮ 2 ਜੁਲਾਈ 2007 ਤੋਂ 1 ਜੁਲਾਈ 2008 ਵਿਚਕਾਰ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਜਨਮ 2 ਜੁਲਾਈ 2004 ਤੋਂ 1 ਜੁਲਾਈ 2005 ਵਿਚਕਾਰ ਹੋਇਆ ਹੋਣਾ ਚਾਹੀਦਾ ਹੈ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੈਨਿਕ ਸਕੂਲ ਕਪੂਰਥਲਾ ਦੇ ਪਿ੍ਰੰਸੀਪਲ ਸ੍ਰੀ ਵਿਕਾਸ ਮੋਹਨ ਨੇ ਦੱਸਿਆ ਕਿ ਇੰਨਾਂ ਜਮਾਤਾਂ ਵਿਚ ਦਾਖਲੇ ਲਈ ਦਾਖਲਾ ਪ੍ਰੀਖਿਆ 7 ਜਨਵਰੀ 2018 ਨੂੰ ਫਰੀਦਕੋਟ, ਅੰਮਿ੍ਰਤਸਰ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਵੇਗੀ।ਇਸ ਲਈ ਸਕੂਲ ਦੀ ਵੈਬਸਾਇਟ .. ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਇਸ ਤੋਂ ਬਿਨਾਂ ਸਕੂਲ ਪ੍ਰਾਸਪੈਕਟ 400 ਰੁਪਏ ਦੀ ਲਾਗਤ ਨਾਲ ਸਕੂਲ ਤੋਂ ਖਰੀਦਿਆ ਜਾ ਸਕਦਾ ਹੈ ਜਾਂ 480 ਰੁਪਏ ਦੇ ਪ੍ਰਿੰਸੀਪਲ ਸੈਨਿਕ ਸਕੂਲ ਕਪੂਰਥਲਾ ਦੇ ਨਾਂਅ ਦਾ ਕਪੂਰਥਲਾ ਵਿਖੇ ਅਦਾਇਗੀਯੋਗ ਡਰਾਫਟ ਭੇਜ ਕੇ ਡਾਕ ਰਾਹੀਂ ਮੰਗਵਾਇਆ ਜਾ ਸਕਦਾ ਹੈ। ਜਦੋਂਕਿ ਆਨਲਾਈਨ ਅਰਜੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ 2017 ਹੈ।ਹੋਰ ਜਾਣਕਾਰੀ ਲਈ ਸਕੂਲ ਦੀ ਵੈਬਸਾਈਟ ਵੇਖੀ ਜਾ ਸਕਦੀ ਹੈ ਜਾਂ ਫੋਨ ਨੰਬਰ 01822 230184 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply