ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਜਿਲਾ ਖੇਤੀਬਾੜੀ ਅਫਸਰ ਵਲੋਂ ਜਿਲੇ ਦੇ ਖਾਦਾਂ ਦੇ ਸਹਿਕਾਰੀ ਅਤੇ ਪ੍ਰਾਈਵੇਟ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਦਿੱਤੀਆਂ ਪੀ.ਓ.ਐਸ ਮਸ਼ੀਨਾਂ ਦੀ ਵਰਕਿੰਗ ਵੀ ਚੈਕ ਕੀਤੀ ਗਈ।ਇਸ ਮੋਕੇ ਉਹਨਾਂ ਕਿਹਾ ਕਿ ਪੀ.ਓ.ਐਸ ਮਸ਼ੀਨਾਂ ਭਾਰਤ ਸਰਕਾਰ ਵੱਲੋਂ ਕਿਸਾਨੀ ਹਿੱਤ ਵਿੱਚ ਖਾਦਾਂ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਕਿਸਾਨਾਂ ਤੱਕ ਪੁੱਜਦਾ ਕਰਨ ਹਿੱਤ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲੇ ਵਿੱਚ 621 ਪੀ.ਓ.ਐਸ ਮਸ਼ੀਨਾਂ ਖਾਦਾਂ ਦੀ ਸੁਚੱਜੀ ਵੰਡ ਲਈ ਦਿਤੀਆਂ ਗਈਆ ਹਨ ਅਤੇ ਇਹਨਾਂ ਮਸ਼ੀਨਾਂ ਦੀ ਵਰਤੋਂ ਨਾਲ ਨਿਊਟਰੀਐਂਟ ਬੇਸਡ ਭਾਵ ਐਨ.ਪੀ.ਕੇ ਖਾਦ ਪੀ.ਓ.ਐਸ ਮਸ਼ੀਨਾਂ ਰਾਹੀਂ ਕਿਸਾਨਾਂ ਨੂੰ ਮਿਲੇਗੀ।ਇਹਨਾਂ ਮਸ਼ੀਨਾ ਦੀ ਵਰਤੋਂ ਸਬੰਧੀ ਟਾਟਾ ਕੈਮੀਕਲ, ਚੰਬਲ ਫਰਟਾਲਾਈਜਰ ਅਤੇ ਇਫਕੋੇ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਰਜਿਸਟਰਡ ਖਾਦ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਡੀਲਰਾਂ ਨੂੰ ਬਲਾਕ ਪੱਧਰੀ ਟ੍ਰੇਨਿੰਗਾਂ ਦਿੱਤੀਆਂ ਗਈਆ ਹਨ।ਪੰਜਾਬ ਸਰਕਾਰ ਵੱਲੋਂ ਸਾਰੀਆਂ ਪੀ.ਓ.ਐਸ ਮਸ਼ੀਨਾਂ ਨੂੰ 29 ਨਵੰਬਰ 2017 ਤੱਕ ਚਾਲੂ ਕਰਨ ਅਤੇ ਮੋਜੂਦਾ ਸਟਾਕ ਨੂੰ ਅਪਡੇਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਸਮੂਹ ਖਾਦ ਦੇ ਵਿਕਰੇਤਾਵਾਂ ਨੂੰ ਕਿਹਾ ਕਿ ਅਲਾਟ ਕੀਤੀਆਂ ਸਾਰੀਆਂ ਮਸ਼ੀਨਾਂ ਨੂੰ 29 ਨਵੰਬਰ ਤੱਕ ਅਪਡੇਟ ਭਾਵ ਮੁੱਢਲੇ ਸਟਾਕ ਦੀ ਐਂਟਰੀ ਕਰ ਦਿੱਤੀ ਜਾਵੇ।ਕਿਉਂਕਿ ਬਿਨਾਂ ਅਪਡੇਟ ਕੀਤੀਆਂ ਇਹ ਮਸ਼ੀਨਾ ਕੰਮ ਨਹੀਂ ਕਰਨਗੀਆਂ ਅਤੇ ਨਾ ਹੀ ਉਹਨਾਂ ਡੀਲਰਾਂ ਨੂੰ ਖਾਦ ਸਪਲਾਈ ਹੋ ਸਕੇਗੀ।ਇਸ ਲਈ ਇਹਨਾਂ ਮਸ਼ੀਨਾਂ ਨੂੰ 29 ਨਵੰਬਰ ਤੱਕ ਅਪਡੇਟ ਕਰਨਾ ਅਤੀ ਜਰੂਰੀ ਹੈ, ਤਾਂ ਹੀ ਉਹਨਾਂ ਡੀਲਰਾਂ ਨੂੰ ਖਾਦ ਦੀ ਸਪਲਾਈ ਹੋ ਸਕੇਗੀ ਅਤੇ ਉਹ ਕਿਸਾਨਾਂ ਨੂੰ ਅੱਗੇ ਖਾਦ ਦੇ ਸਕਣਗੇ।
ਛੀਨਾ ਨੇ ਅੱਗੇ ਦੱਸਿਆ ਕਿ ਇਹਨਾਂ ਮਸ਼ੀਨਾ ਦੀ ਵਰਤੋਂ ਨਾਲ ਐਨ.ਪੀ.ਕੇ ਖਾਦਾਂ ਦੇ ਰੇਟਾਂ ਵਿੱਚ ਕੋਈ ਫਰਕ ਨਹੀਂ ਪਵੇਗਾ ਬਲਕਿ ਖਾਦ ਦੇ ਵੰਡ ਸਿਸਟਮ ਵਿਚ ਸੁਧਾਰ ਹੋਵੇਗਾ।ਕਿਸਾਨਾਂ ਨੂੰ ਖਾਦ ਪਹਿਲਾਂ ਵਾਂਗ ਸਬਸਿਡੀ ਰੇਟਾਂ `ਤੇ ਹੀ ਮਿਲੇਗੀ।ਪੀ.ਓ.ਐਸ ਮਸ਼ੀਨਾਂ ਰਾਹੀਂ ਕਿਸਾਨ ਹੁਣ ਆਪਣਾ ਅਧਾਰ ਕਾਰਡ ਦਿਖਾ ਕੇ ਖਾਦ ਲੈ ਸਕਣਗੇ, ਤਾਂ ਜੋ ਖਾਦ ਦੀ ਵਰਤੋਂ ਖੇਤੀ ਤੋਂ ਇਲਾਵਾ ਕਿਸੇ ਹੋਰ ਕੰਮ ਵਿੱਚ ਨਾ ਹੋ ਸਕੇ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media