ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੂਆਣਾ
ਬਠਿੰਡਾ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਦੇ ਵਿਹੜੇ ਵਿੱਚ ਇੱਕ ਗਣਿਤ ਮੇਲਾ ਲਗਾਇਆ ਗਿਆ।ਇਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਗਣਿਤ ਵਿਸ਼ੇ ਨਾਲ ਸਬੰਧਤ ਕਿਰਿਆਵਾਂ, ਮਾਡਲ, ਚਾਰਟ ਆਦਿਕ ਲਗਭਗ 50 ਮਾਡਲ ਪੇਸ਼ ਕੀਤੇ ਗਏ।ਵਿਦਿਆਰਥੀਆਂ ਨੇ ਆਪੋ ਆਪਣੀਆਂ ਕਿਰਿਆਂ ਰਾਹੀਂ ਦਰਸ਼ਕਾਂ ਨੂੰ ਭਰਪੂਰ, ਰੌਚਕ ਅਤੇ ਆਮ ਜਿੰਦਗੀ ਵਿੱਚ ਕੰਮ ਆਉਣ ਵਾਲੇ ਗਣਿਤ ਸਬੰਧੀ ਜਾਣਕਾਰੀ ਦਿੱਤੀ।ਇਸ ਮੇਲੇ ਦਾ ਉਦਘਾਟਨ ਗ੍ਰਾਮ ਸਰਪੰਚ ਸ਼੍ਰੀਮਤੀ ਸੁਖਦੇਵ ਕੌਰ ਅਤੇ ਚਰਨਜੀਤ ਸਿੰਘ ਪਿ੍ਰੰਸੀਪਲ ਨੇ ਰੀਬਨ ਕੱਟ ਕੇ ਕੀਤਾ।ਇਸ ਮੇਲੇ ਵਿੱਚ 6ਵੀਂ ਅਤੇ 8ਵੀਂ ਜਮਾਤ ਤੱਕ ਦੇ 154 ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥੀਆਂ ਨੇ ਰੰਗੋਲੀ ਬਣਾ ਕੇ ਵੀ ਗਣਿਤ ਵਿਸ਼ੇ ਦੀ ਅਹਿਮੀਅਤ ਨੂੰ ਪੇਸ਼ ਕੀਤਾ।ਇਸ ਮੇਲੇ ਦੀ ਤਿਆਰੀ ਵਿੱਚ ਗੁਰਪ੍ਰੀਤ ਕੌਰ ਮੈਥ ਮਿਸਟ੍ਰੈਸ, ਸੰਜੀਵ ਕੁਮਾਰ ਗਣਿਤ ਅਧਿਆਪਕ, ਲੈਕਚਰਾਰ ਹਰਪ੍ਰੀਤ ਸਿੰਘ, ਅਮਰਦੀਪ ਸਿੰਘ, ਲਾਭ ਸਿੰਘ ਅਤੇ ਲੈਕਚਰਾਰ ਮਾਨਵ ਨਾਗਪਾਲ ਨੇ ਵਿਸ਼ੇਸ਼ ਯੋਗਦਾਨ ਦਿੱਤਾ।ਸ਼੍ਰੀਮਤੀ ਗੁਰਪ੍ਰੀਤ ਕੌਰ ਮੈਥ ਮਿਸਟ੍ਰੈਸ ਨੇ ਗਣਿਤ ਨਾਲ ਸਬੰਧਤ ਜਾਗੋ ਅਤੇ ਬੋਲੀਆਂ ਬੱਚਿਆਂ ਤੋਂ ਬਾਖੂਬੀ ਪੇਸ਼ ਕਰਵਾਈਆਂ ਜੋ ਕਿ ਮੇਲੇ ਦੀ ਖਿੱਚ ਦਾ ਕੇਂਦਰ ਬਣੀਆਂ।ਜਿਲ੍ਹਾ ਸਿੱਖਿਆ ਦਫਤਰ (ਸੈ.ਸਿੱ) ਬਠਿੰਡਾ ਵੱਲੋਂ ਹਰਭਜਨ ਸਿੰਘ ਡੀ.ਐਮ ਅਤੇ ਹਰਵੀਰ ਸਿੰਘ ਡੀ.ਐਮ ਵਿਸ਼ੇਸ਼ ਤੌਰ ਤੇ ਪਹੰੁਚੇ। ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ।ਅਖਰੀ ਵਿੱਚ ਪ੍ਰਿੰਸੀਪਲ ਅਤੇ ਗਣਿਤ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਸਮੂਹ ਸਟਾਫ ਨੇ ਇਸ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਭਰਪੂਰ ਯੋਗਦਾਨ ਦਿੱਤਾ।ਮੇਲੇ ਦੇ ਆਖਰੀ ਪਲਾਂ ਵਿੱਚ ਪਿ੍ਰੰਸੀਪਲ ਚਰਨਜੀਤ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ ਅਤੇ ਗਣਿਤ ਦੀ ਆਮ ਜਿੰਦਗੀ ਵਿੱਚ ਅਹਿਮੀਅਤ ਸਬੰਧੀ ਜਾਣਕਾਰੀ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media