Friday, July 24, 2026

ਜੀ.ਟੀ ਰੋਡ ਸਕੂਲ ਦੇ ਵਿਦਿਆਰਥੀ ਸੀ.ਬੀ.ਐਸ.ਈ. ਨੈਸ਼ਨਲ (ਐਥਲੈਟਿਕਸ) `ਚ ਜੇਤੂ ਕਰਾਰ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 22ਵੀਂ ਸੀ.ਬੀ.ਐਸ.ਈ ਨੈਸ਼ਨਲ ਐਥਲੈਟਿਕਸ ਮੀਟ-2017 ਮਿਤੀ 20 ਤੋਂ 24 ਨਵੰਬਰ ਤੱਕ PPN2911201711ਪਿੰਡ ਬੀਜਾਭੱਟ ਜਿਲ੍ਹਾ ਬਮੇਤਰਾ, ਛਤੀਸਗੜ੍ਹ ਵਿਖੇ ਹੋਈ ਜਿਸ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਤਗਮੇ ਜਿੱਤੇ।ਸਕੂਲ ਦੇ +1 ਜਮਾਤ ਦੇ ਵਿਦਿਆਰਥੀ ਜਸਕਰਨ ਸੂਰਤ ਸਿੰਘ ਬਾਜਵਾ ਨੇ ਅੰਡਰ-17 ਗਰੁੱਪ ਵਿੱਚ 47.08 ਮੀਟਰ ਡਿਸਕਸ ਥਰੋ ਕਰਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਇਸੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਨੂਰ ਸਿੰਘ ਸੰਧੂ ਨੇ ਅੰਡਰ-19 ਗਰੁੱਪ ਵਿੱਚ 38.36 ਮੀਟਰ ਡਿਸਕਸ ਥਰੋ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਅੱਜ ਸਕੂਲ ਪਹੁੰਚਣ `ਤੇ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਵਧਾਈ ਦਿੱਤੀ ।ਇਸ ਦੌਰਾਨ ਸੁਪਰਵਾਈਜਰ ਸ਼੍ਰੀਮਤੀ ਕਿਰਨਜੋਤ ਕੌਰ ਅਤੇ ਅਮਰਜੀਤ ਸਿੰਘ ਡੀ.ਪੀ.ਈ ਵੀ ਮੌਜੂਦ ਰਹੇ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply