
ਫਾਜਿਲਕਾ, 23 ਜੁਲਾਈ (ਵਿਨੀਤ ਅਰੋੜਾ) -ਚਾਲੂ ਮਾਲੀ ਸਾਲ ੨੦੧੪-੧੫ ਦੌਰਾਨ ਫਾਜ਼ਿਲਕਾ ਜਿਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਅਧੀਨ ਹੁਣ ਤੱਕ 10 ਕਰੋੜ ਰੁਪਏ ਤੋਂ ਵਧੇਰੇ ਰਾਸੀ ਖਰਚ ਕੇ 554 ਕੰਮ ਮੁਕੰਮਲ ਕੀਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦਿੱਤੀ ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2014-15 ਦੌਰਾਨ ਹੁਣ ਤੱਕ ਮਗਨਰੇਗਾ ਅਧੀਨ ਫਾਜ਼ਿਲਕਾ ਜਿੱਲ੍ਹੇ ਵਿਚ ਛੱਪੜਾਂ ਦੀ ਸੰਭਾਲ ਦੇ ੨੧, ਨਹਿਰਾ, ਰਜਬਾਹਿਆਂ, ਡਰੇਨਾਂ ਆਦਿ ਦੀ ਸਫਾਈ ਦੇ 84, ਛੱਪੜਾਂ ਦੇ ਨਵੀਨੀਕਰਨ ਦੇ 61, ਮਿੱਟੀ ਦੀ ਭਰਤੀ ਪਾਉਣ ਦੇ 103, ਸੜਕਾਂ ਦੇ 270 ਕੰਮ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਫਾਜ਼ਿਲਕਾ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ 55 ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹੇ ਵਿਚ 82261 ਲੋਕਾਂ ਦੇ ਜਾਬ ਕਾਰਡ ਬਣਾਏ ਗਏ ਹਨ ਅਤੇ 2 ਲੱਖ 8 ਹਜਾਰ 29 ਦਿਹਾੜੀਆਂ ਦਿੱਤੀਆਂ ਗਈਆਂ ਹਨ । ਜਿਨ੍ਹਾਂ ਵਿਚੋਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ 1 ਲੱਖ 29 ਹਜਾਰ 916 ਅਤੇ ਔਰਤਾਂ ਨੂੰ 80728 ਦਿਨ ਰੋਜਗਾਰ ਪ੍ਰਦਾਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸਾਲ ਜਿਲ੍ਹੇ ਦੇ ਅਬੋਹਰ ਬਲਾਕ ਵਿਚ ਮਹਾਤਮਾ ਗਾਂਧੀ ਕੌਮੀ ਰੋਜਗਾਰ ਗਾਰੰਅੀ ਸਕੀਮ ਅਧੀਨ ੧ ਕਰੋੜ ੧੭ ਲੱਖ ਰੁਪਏ, ਫਾਜ਼ਿਲਕਾ ਬਲਾਕ ਵਿਚ 2 ਕਰੋੜ 39 ਲੱਖ ਰੁਪਏ, ਜਲਾਲਾਬਾਦ ਬਲਾਕ ਵਿਚ 3 ਕਰੋੜ 98 ਲੱਖ ਰੁਪਏ ਅਤੇ ਖੁਈਆਂ ਸਰਵਰ ਬਲਾਕ ਵਿਚ 1 ਕਰੋੜ 25 ਲੱਖ ਰੁਪਏ ਖਰਚ ਕੀਤੇ ਗਏ ਹਨ । ਸ. ਬਰਾੜ ਨੇ ਇਹ ਵੀ ਦੱਸਿਆ ਕਿ ਸਾਲ 2013-14 ਵਿਚ ਨਰੇਗਾ ਸਕੀਮ ਤਹਿਤ ਵੱਖ-ਵੱਖ ਕੰਮਾਂ ਤੇ 25 ਕਰੋੜ ਰੁਪਏ ਖਰਚ ਕੇ 1704 ਕੰਮ ਕਰਵਾਏ ਗਏ ਅਤੇ ਫਾਜ਼ਿਲਕਾ ਜਿਲ੍ਹਾ ਪੂਰੇ ਰਾਜ ਵਿਚ ਤੀਜੇ ਸਥਾਨ ਤੇ ਰਿਹਾ।ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਸਕੀਮ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਵਿਕਾਸ ਕਾਰਜਾਂ ਲਈ ਵਰਦਾਨ ਸਾਬਤ ਹੋਈ ਹੈ ਅਤੇ ਇਸ ਸਕੀਮ ਤਹਿਤ ਔਰਤਾਂ ਅਤੇ ਮਰਦਾਂ ਨੂੰ 100 ਦਿਨ ਦੇ ਰੁਜ਼ਗਾਰ ਗਾਰੰਟੀ ਤਹਿਤ ਕੰਮ ਉਨ੍ਹਾਂ ਦੀ ਮੰਗ ਅਨੁਸਾਰ ਦਿੱਤਾ ਜਾਂਦਾ ਹੈ ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media