
ਫਾਜਿਲਕਾ, 23 ਜੁਲਾਈ (ਵਿਨੀਤ ਅਰੋੜਾ) -ਪੁਲਿਸ ਚੋਂਕੀ ਮੰਡੀ ਰੋੜਾਂਵਾਲੀ ਅਧੀਨ ਪੈਂਦੇ ਪਿੰਡ ਹਲੀਮਵਾਲਾ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਭਰਾਵਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਸ ਦਾ ਪਤਾ ਚੱਲਦਿਆ ਅੱਜ ਸਵੇਰੇ ਪੁਲਿਸ ਥਾਨਾ ਅਰਨੀਵਾਲਾ ਦੇ ਐਸ. ਐਚ. ਓ ਹਰਿੰਦਰ ਸਿੰਘ ਚਮੇਲੀ ਅਤੇ ਚੋਂਕੀ ਮੰਡੀ ਰੋੜਾਂਵਾਲੀ ਦੇ ਏ. ਐਸ. ਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੋਕੇ ਤੇ ਪਹੁੰਚੇ। ਜਾਣਕਾਰੀ ਦਿੰਦਿਆ ਤਫਤੀਸ਼ੀ ਅਫਸਰ ਥਾਨਾ ਸਦਰ ਅਰਨੀਵਾਲਾ ਦੇ ਐਸ. ਐਚ. ਓ ਸ: ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਜੁਗਰਾਜ ਸਿੰਘ ਪੁੱਤਰ ਜੰਗ ਸਿੰਘ ਵਾਸੀ ਹਲੀਮਵਾਲਾ ਉਮਰ ਕਰੀਬ 45 ਸਾਲ ਕੌਮ ਬਾਵਰੀਆ ਸਿੱਖ ਦੀ ਲਛਮਣ ਸਿੰਘ, ਨਿਹਾਲ ਸਿੰਘ ਦੋਨੋ ਪੁੱਤਰ ਹਰਨਾਮ ਸਿੰਘ ਵਾਸੀ ਹਲੀਮਵਾਲਾ ਕੌਮ ਬਾਵਰੀਆ ਸਿੱਖ ਜੋ ਆਪਸ ਵਿਚ ਰਿਸ਼ਤੇਦਾਰ ਵੀ ਹਨ ਨਾਲ ਘਰ ਦੀਆਂ ਔਰਤਾ ਤੇ ਬੁਰੀ ਨਜਰ ਰੱਖਣ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਬੀਤੀ ਰਾਤ ਕਰੀਬ ੧੦ ਵਜੇ ਮ੍ਰਿਤਕ ਜੁਗਰਾਜ ਸਿੰਘ ਸ਼ਰਾਬੀ ਹਾਲਤ ਵਿਚ ਮੰਡੀ ਰੋੜਾਂਵਾਲੀ ਤੋਂ ਪਿੰਡ ਮੀਨਿਆਂਵਾਲਾ ਨੂੰ ਜਾਂਦੀ ਸੜਕ ਤੇ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਮੁਲਜਮ ਲਛਮਣ ਸਿੰਘ ਅਤੇ ਨਿਹਾਲ ਸਿੰਘ ਦੋਨੋ ਭਰਾ ਆਪਣੇ ਘਰ ਦੇ ਬੂਹੇ ਵਿਚ ਖੜੇ ਸਨ ਜਿਨ੍ਹਾਂ ਨੇ ਮ੍ਰਿਤਕ ਜੁਗਰਾਜ ਸਿੰਘ ਨੂੰ ਰਸਤੇ ਵਿਚੋਂ ਆਪਣੇ ਘਰ ਖਿਚ ਲਿਆਂਦਾ ਅਤੇ ਬੁਰੀ ਤਰ੍ਹਾਂ ਕੁੱਟ ਕੇ ਆਪਣੇ ਬੂਹੇ ਵਿਚ ਸੁੱਟ ਦਿੱਤਾ, ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨਾਨਕ ਸਿੰਘ ਦੇ ਬਿਆਨਾ ਦੇ ਅਧਾਰ ਤੇ ਥਾਨਾ ਸਦਰ ਅਰਨੀਵਾਲਾ ਵਿਖੇ ਮੁਕੱਦਮਾ ਨੰਬਰ ੭੪ ਧਾਰਾ ੩੦੨ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜਮ ਅਜੇ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media