ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਇਕੱਤਰਤਾ ਅੱਜ ਇਥੇ ਸਿੰਡੀਕੇਟ ਰੂਮ ਵਿਚ ਉਪ ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਹੋਈ।ਇਸ ਇਕੱਤਰਤਾ ਵਿਚ ਯੂਨੀਵਰਸਿਟੀ ਵੱਲੋ ਦਿੱਤੀਆਂ ਜਾਂਦੀਆਂ ਆਨਰਜ ਕਾਜ਼ਾ ਡਿਗਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਧੂ ਨੇ ਦੱਸਿਆ ਕਿ ਇਸ ਵਾਰ ਯੂਨੀਵਰਸਿਟੀ ਕੰਨਵੋਕੇਸ਼ਨ ਵਿਚ ਜਗਦੀਸ਼ ਸਿੰਘ ਖੇਹਰ ਸਾਬਕਾ ਚੀਫ ਜਸਟਿਸ ਆਫ ਇੰਡੀਆ, ਜਨਰਲ ਬਿਕਰਮ ਸਿੰਘ ਸਾਬਕਾ ਚੀਫ ਆਫ ਆਰਮੀ ਸਟਾਫ ਨੂੰ ਆਨਰਜ਼ ਕਾਜਾ ਡਿਗਰੀਆਂ ਨਾਲ ਨਵਾਜਿਆ ਜਾਵੇਗਾ।ਉਨਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੇ ਹਿਊਮਨ ਰਿਸੋਰਸ ਡਿਪਾਰਟਮੈਂਟ ਦੇ ਮੰਤਰੀ ਜਵੇਡਕਰ ਨੇ 44ਵੀਂ ਕਾਨਵੋਕੇਸ਼ਨ ਵਿਚ ਮੁਖ ਮਹਿਮਾਨ ਵਜੋ ਸ਼ਾਮਲ ਹੋਣ ਦੀ ਆਪਣੀ ਸਹਿਮਤੀ ਦੇ ਦਿੱਤੀ ਹੈ।ਉਨਾਂ ਇਹ ਵੀ ਕਿਹਾ ਕਿ ਇੰਡਸਟਰੀ ਵਿਚ ਆਈਆਂ ਤਬਦੀਲੀਆਂ ਅਨੁਸਾਰ ਸਾਰੀਆਂ ਬੋਰਡ ਆਫ ਸਟੱਡੀਜ਼ ਨੂੰ ਹਦਾਇਤਾਂ ਗਈਆਂ ਹਨ ਕਿ ਨਵੇਂ ਸਲੇਬਸ ਤਿਆਰ ਕਰਦੇ ਸਮੇਂ ਟੈਕਨਾਲੋਜੀ ਨਾਲ ਸਬੰਧਤ ਨਵੀਆਂ ਖੋਜਾਂ ਨੂੰ ਧਿਆਨ ਵਿਚ ਰੱਖਿਆ ਜਾਵੇ, ਯੂਨੀਵਰਸਿਟੀ ਵੱਲੋ ਆਪਣੇ ਮੇਨ ਕੈਪਸ, ਰੀਜਨਲ ਕੇਪਸ ਅਤੇ ਕਾਂਸਟੀਚਿਊਟ ਕਾਲਜਾਂ ਵਿਚ ਓਪਨ ਅਤੇ ਡਿਸਟੈਂਸ ਲਰਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਤੋ ਇਲਾਵਾ ਯੂਨੀਵਰਸਿਟੀ ਵਿਖੇ ਮੋਬਾਈਲ ਨੈਟਵਰਕ ਨਾਲ ਸਬੰਧਤ ਅਨਟੀਨੇ ਲਗਾਏ ਜਾ ਰਹੇ ਹਨ ਜਿਸ ਨਾਲ ਯੂਨੀਵਰਸਿਟੀ ਅੰਦਰ ਮੋਬਾਈਲ ਨੈਟ ਵਰਕ ਵਿਚ ਹੋਰ ਸੁਧਾਰ ਹੋਵੇਗਾ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਅਡੈਟੀ ਕਮ ਕੈਸ਼ ਕਾਰਡ ਜਾਰੀ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਵੱਲੋ ਅਜੂਰੇ ਪਾਵਰ ਰੂਫ ਟਾਪ ਵਨ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਹੋਏ ਸਮਝੌਤੇ ਅਧੀਨ ਸੋਲਰ ਊਰਜਾ ਪ੍ਰੋਜੈਕਟ ਲਗਾਇਆ ਜਾਵੇਗਾ ਜਿਸ ਦੀ ਦੇਖਭਾਲ ਕੰਪਨੀ ਵੱਲੋ ਕੀਤੀ ਜਾਵੇਗੀ। ਯੂਨੀਵਰਸਿਟੀ ਵੱਲੋ ਭਾਰਤ ਸਰਕਾਰ ਦੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਅਧੀਨ ਇਡੀਅਨ ਇੰਸਟੀਚਿਊਟ ਆਫ ਸਪੋਰਟਸ ਸਾਇੰਸਜ਼ ਐਡ ਰੀਸਰਚ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿਚ ਐਮ.ਐਸ.ਸੀ ਅਤੇ ਪੀ.ਐਚ.ਡੀ ਪ੍ਰੋਗਰਾਮ ਸੁਰੂ ਕੀਤੇ ਜਾਣਗੇ। ਇਕੱਤਰਤਾ ਵਿਚ ਵਿਦਿਆਰਥੀਆਂ ਨੂੰ ਆਪਣੇ ਨੰਬਰਾਂ ਵਿਚ ਇਜਾਫਾ ਕਰਨ ਦੀ ਸਹੂਲਤ ਵਜੋ ਸਪੈਸ਼ਲ ਚਾਂਸ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਗਈ। ਸਿੰਡੀਕੇਟ ਨੇ ਨੋਟ ਕੀਤਾ ਕਿ ਯੂਨੀਵਰਸਿਟੀ ਵਿਚ ਨਵੇਂ ਸ਼ੁਰੂ ਕੀਤੇ ਕਲੱਬਾਂ ਵਿਚ ਵਿਦਿਆਰਥੀ ਆਪਣੀ ਭਾਰੀ ਦਿਲਚਸਪੀ ਨਾਲ ਸਮੂਲੀਅਤ ਕਰ ਰਹੇ ਹਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media