Friday, March 20, 2026

ਦਿੱਲੀ ਹਾਈ ਕੋਰਟ ਵਲੋਂ ਜੇਲ ’ਚ ਲਾਹੌਰੀਆਂ ਨਾਲ ਮਾਰਕੁੱਟ ਦੀ ਜਾਂਚ ਲਈ ਉਚ ਪੱਧਰੀ ਪੜਤਾਲੀਆਂ ਕਮੇਟੀ ਬਣਾਉਣ ਦਾ ਆਦੇਸ਼

ਨਵੀਂ ਦਿੱਲੀ, 30 ਨਵੰਬਰ (ਪੰਜਾਬ ਪੋਸਟ ਬਿਊਰੋ) –  ਤਿਹਾੜ ਜੇਲ ’ਚ ਬੰਦ ਭਾਈ ਦਇਆ ਸਿੰਘ ਲਾਹੌਰਿਆਂ ਨਾਲ ਜੇਲ ’ਚ ਮਾਰਕੁੱਟ ਕਰਨ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੀ.ਸੀ.ਟੀ.ਵੀ. ਬੰਦ ਹੋਣ ਦੇ ਮਾਮਲੇ ’ਚ ਉ_ਚ ਪੱਧਰੀ ਪੜਤਾਲੀਆਂ ਕਮੇਟੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਜਸਟਿਸ ਐਸ. ਮੁਰਲੀਧਰ ਅਤੇ ਆਈ.ਐਸ. ਮੇਹਤਾ ਦੀ ਬੈਂਚ ਨੇ ਤਿਲਕ ਨਗਰ ਥਾਣੇ ਦੇ ਐਸ.ਐਚ.ਓ. ਨੂੰ ਇਸ ਮਸਲੇ ’ਤੇ ਤੁਰੰਤ ਐਫ.ਆਈ.ਆਰ ਦਰਜ ਕਰਕੇ ਇਲਾਕਾ ਡੀ.ਸੀ.ਪੀ ਦੀ ਨਿਗਰਾਨੀ ਹੇਠ ਜਾਂਚ ਕਰਕੇ 22 ਦਸੰਬਰ ਨੂੰ ਅਦਾਲਤ ’ਚ ਰਿਪੋਰਟ ਦਾਖਿਲ ਕਰਨ ਦਾ ਆਦੇਸ਼ ਦਿੱਤਾ ਹੈ।
ਜੌਲੀ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਸਿੱਖ ਕੈਦੀਆਂ ਨਾਲ ਮਾਰਕੁੱਟ ਦੌਰਾਨ ਸੀ.ਸੀ.ਟੀ.ਵੀ. ਆਪਣੇ ਆਪ ਬੰਦ ਹੋਣ ਦਾ ਜੇਲ ਪ੍ਰਸਾਸ਼ਨ ਦਾ ਦਾਅਵਾ ਸਮਝ ਤੋਂ ਬਾਹਰ ਹੈ। ਜੌਲੀ ਨੇ ਦੋਸ਼ ਲਗਾਇਆ ਕਿ ਜਾਣਬੁਝ ਕੇ ਸਬੂਤ ਪੈਦਾ ਹੋਣ ਤੋਂ ਰੋਕਣ ਵਾਸਤੇ ਜੇਲ ਪ੍ਰਸਾਸ਼ਨ ਵੱਲੋਂ ਸੀ.ਸੀ.ਟੀ.ਵੀ ਨੂੰ ਬੰਦ ਕੀਤਾ ਗਿਆ ਸੀ। ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਨਾਲ ਹੀ ਘੱਟਗਿਣਤੀ ਭਾਈਚਾਰੇ ਦੇ ਕੈਦੀਆਂ ਨਾਲ ਧੱਕਾ ਹੈ। ਜੌਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਜੇਲ ਮੰਤਰੀ ਤੋਂ ਜਾਣਕਾਰੀ ਲੈ ਕੇ ਇਸ ਮਾਮਲੇ ’ਤੇ ਮੂੰਹ ਖੋਲਣ ਦੀ ਵੀ ਬੇਨਤੀ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply