ਪੱਟੀ, 30 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਿ੍ਰੰਸੀਪਲ ਡਾ. ਰਜਿੰਦਰ ਕੁਮਾਰ ਮਰਵਾਹ ਦੀ ਅਗਵਾਈ ਵਿੱਚ ਕਰਵਾਏ ਇੱਕ ਸਮਾਰੋਹ ਦੌਰਾਨ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਉਤਰ ਭਾਰਤ ਦੇ ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਅਮਰ ਸਿੰਘ ਅਜ਼ਾਦ ਨੇ ਕਾਲਜ ਦੇ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ 100 ਲੀਟਰ ਸਮਰੱਥਾ ਵਾਲਾ ਆਰ.ਓ ਸਿਸਟਮ ਕਾਲਜ ਨੂੰ ਭੇਟ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾ. ਰਜਿੰਦਰ ਕੁਮਾਰ ਮਰਵਾਹ ਨੇ ਸਰਬੱਤ ਦਾ ਭਲਾ ਦੇ ਮੈਨੇਜਿਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਦਾ ਖਾਸ ਧੰਨਵਾਦ ਕੀਤਾ ਅਤੇ ਪਹੁੰਚੇ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਕਾਲਜ ਵਿੱਚ ਪਹੁੰਚੇ ਟਰੱਸਟ ਦੇ ਮੈਂਬਰਾਂ ਨੇ ਕਾਲਜ ਦੀ ਲਾਇਬ੍ਰੇਰੀ ਅਤੇ ਕੈਂਪਸ ਦਾ ਦੌਰਾ ਕੀਤਾ।ਉਨਾਂ ਨੇ ਲਾਇਬ੍ਰੇਰੀ ਰੀਡਿਗ ਹਾਲ ਲਈ ਏ.ਸੀ ਅਤੇ ਟਰੱਸਟ ਵੱਲੋਂ ਕਿਤਾਬਾਂ ਅਤੇ ਕਾਲਜ ਦੇ ਪ੍ਰਬੰਧਕੀ ਬਲਾਕ ਲਈ ਕੰਪਿਊਟਰ ਮੁਹੱਈਆਂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਟਰੱਸਟ ਦੇ ਜ਼ਿਲਾ ਪ੍ਰਧਾਨ ਸੁਖਬੀਰ ਸਿੰਘ ਜਨਰਲ ਸੈਕਟਰੀ, ਯਾਦਵਿੰਦਰ ਸਿੰਘ, ਵਜੀਰ ਸਿੰਘ, ਪਲਵਿੰਦਰ ਸਿੰਘ ਸੰਧੂ ਖਜਾਨਚੀ ਅਤੇ ਕਾਲਜ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media