ਪੱਟੀ, 30 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਇਕ ਵਿਅਕਤੀ ਨੇ ਲੱਭਾ ਸੈਮਸੰਗ ਮੋਬਾਇਲ ਅਸਲ ਮਾਲਕ ਨੂੰ ਸੌਂਪ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਸ ਨੂੰ ਸੈਮਸੰਗ ਮੋਬਇਲ ਗੈਲੇਕਸੀ ਨੰ: 5 ਸ਼ਹੀਦ ਭਗਤ ਸਿੰਘ ਸਕੂਲ ਦੇ ਬਾਹਰ ਲੱਭਾ ਤੇ ਮੈਂ ਉਸ ਨੇੇ ਅਸਲ ਮਾਲਕ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ। ਕੋਸ਼ਿਸ਼ ਕਰਨ `ਤੇ ਮੋਬਾਇਲ ਮਨਜੀਤ ਕੁਮਾਰ ਪੁੱਤਰ ਜਗੀਰੀ ਲਾਲ ਸਾਬਕਾ ਐਮ ਸੀ ਵਾਰਡ ਨੰ: 1 ਪੱਟੀ ਨਿਕਲਿਆ ਤੇ ਉਸ ਨੇ ਮੋਬਾਇਲ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ। ਇਸ ਕੰਮ ਦੀ ਸ਼ਹਿਰ ਪੱਟੀ ਅਤੇ ਇਲਾਕੇ ਅੰਦਰ ਕਾਫੀ ਚਰਚਾ ਹੋ ਰਹੀ ਹੈ । ਇਸ ਮੌਕੇ ਗੁਰਚਰਨ ਸਿੰਘ ਰਸੀਆ ਮੈਬਰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਕੀਰਤਨ ਦਰਬਾਰ ਕਮੇਟੀ, ਗੁਰਦੇਵ ਸਿੰਘ, ਦਵਿੰਦਰ ਕੁਮਾਰ, ਪਰਵੀਨ ਪੀਨਾ, ਰਸ਼ਪਾਲ ਬੇਦੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media